5 Dariya News

ਸੰਤੋਸ਼ ਕਟਾਰੀਆ ਵਿਧਾਇਕ ਨੇ ਵੱਖ-ਵੱਖ ਪਿੰਡਾਂ ਵਿਖੇ ਤੀਆਂ ਦੇ ਤਿਉਹਾਰ ‘ਚ ਕੀਤੀ ਸ਼ਿਰਕਤ

5 Dariya News

ਬਲਾਚੌਰ 16-Aug-2023

ਅਪਣੇ ਵੱਡਮੁੱਲੇ ਸਭਿਆਚਾਰ ਨੂੰ ਜਿੰਦਾ ਰੱਖਣ ਲਈ ਸਮੇਂ-ਸਮੇਂ ‘ਤੇ ਅਪਣੇ ਇਲਾਕੇ ਦੇ ਮੇਲੇ ਅਤੇ ਤਿਉਹਾਰ ਮਨਾਉਂਦੇ ਰਹਿਣਾ ਚਾਹੀਦਾ ਹੈ, ਤਾਂ ਜੋ ਸਾਡੇ ਬੱਚਿਆਂ ਨੂੰ ਚੰਗੇ ਸੰਸਕਾਰਾਂ ਦੀ ਸੇਧ ਮਿਲਦੀ ਰਹੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਬਲਾਚੌਰ ਸੰਤੋਸ਼ ਨੇ ਤੀਆਂ ਦਾ ਤਿਉਹਾਰ ਪਿੰਡ ਰੁੜਕੀ ਕਲਾਂ,ਛਦੋੜੀ, ਮੋਜੇਵਾਲ , ਝਾਂਗੜੀਆਂ , ਸਿਆਣਾ, ਰੈਲਮਾਜਰਾ ਆਦਿ ਪਿੰਡਾਂ ਵਿੱਚ ਮਨਾਉਂਦੇ ਹੋਏ ਕੀਤਾ।

ਸੰਤੋਸ਼ ਕਟਾਰੀਆ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਔਰਤਾਂ ਦੇ ਅਪਸੀ ਭਾਈਚਾਰੇ ਤੇ ਰਿਸ਼ਤੇਦਾਰੀ ਦੀ ਸਾਂਝ ਦਾ ਪ੍ਰਤੀਕ ਹੈ। ਇਸ ਤਰ੍ਹਾਂ ਦੇ ਤਿਉਹਾਰ ਪਿੰਡਾਂ ਵਿੱਚ ਮਨਾਉਂਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਕਿ ਅਪਸੀ ਦੁਰਭਾਵਨਾ ਵੀ ਦੂਰ ਹੁੰਦੀ ਹੈ ਤੇ ਏਕਤਾ ਵੱਧਦੀ ਹੈ।ਇਸ ਮੌਕੇ ਅਸ਼ੋਕ ਕਟਾਰੀਆ ਸੀਨੀਅਰ ਨੇਤਾ ਆਮ ਆਦਮੀ ਪਾਰਟੀ ਨੇ ਕਿਹਾ ਕਿ ਸ. ਭਗਵੰਤ ਮਾਨ ਮੁੱਖ ਮੰਤਰੀ, ਪੰਜਾਬ ਦੀ ਅਗਵਾਈ ਵਿੱਚ ਵੀ ਪੰਜਾਬ ਵਿੱਚ ਰੰਗਲਾ ਪੰਜਾਬ ਮਿਸ਼ਨ ਦੇ ਤਹਿਤ ਵੱਖ-ਵੱਖ ਖੇਡ ਮੇਲੇ ਤੇ ਤਿਉਹਾਰਾਂ ਦਾ ਅਯੋਜਨ ਕੀਤਾ ਜਾ ਰਿਹਾ ਹੈ।