5 Dariya News

ਅਮਰੀਕਾ ਦੇ ਹਰ ਸੂਬੇ ਵਿੱਚ ਲਗਾਏ ਜਾਣਗੇ ਗੱਤਕਾ ਸਿਖਲਾਈ ਕੈਂਪ : ਡਾ ਦੀਪ ਸਿੰਘ

ਗੱਤਕਾ ਫੈਡਰੇਸ਼ਨ ਯੂ.ਐਸ.ਏ ਵਲੋਂ ਦੂਜੇ ਨੈਸ਼ਨਲ ਗੱਤਕਾ ਰਿਫਰੈਸ਼ਰ ਕੋਰਸ ਦੌਰਾਨ ਸਿਖਾਏ ਗਏ ਗੱਤਕੇ ਦੇ ਗੁਰ

5 Dariya News

ਨਿਉਯਾਰਕ 16-Aug-2023

ਅਮਰੀਕਾ ਵਿੱਚ ਗੱਤਕਾ ਖੇਡ ਦੀ ਨੈਸ਼ਨਲ ਪੱਧਰ ਦੀ ਜੱਥੇਬੰਦੀ ਗੱਤਕਾ ਫੈਡਰੇਸ਼ਨ ਯੂ.ਐਸ.ਏ. ਜੋ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਹੈ, ਦੀ ਅਗਵਾਈ ਹੇਠ ਨਿਉਯਾਰਕ ਗੱਤਕਾ ਐਸੋਸੀਏਸ਼ਨ ਵਲੋਂ ਦੂਜਾ ਨੈਸ਼ਨਲ ਗੱਤਕਾ ਰਿਫਰੈਸ਼ਰ ਕੋਰਸ-2023 ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿੱਚ ਆਯੋਜਿਤ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਵਿਸ਼ਵ ਗੱਤਕਾ ਫੈਡਰੇਸ਼ਨ ਤੇ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ, ਨੇ ਦਸਿੱਆ ਕਿ ਫੈਡਰੇਸ਼ਨ ਵਲੋਂ ਹਰ ਸਾਲ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਗੱਤਕਾ ਖੇਡ ਦੀ ਪ੍ਰਫੁੱਲਤਾ ਅਤੇ ਇਸ ਖੇਡ ਨੂੰ ਹਰਮਨ ਪਿਆਰਾ ਬਨਾਉਣ ਲਈ ਟ੍ਰੈਨਿੰਗ ਕੈਂਪ ਅਤੇ ਵਰਕਸ਼ਾਪਾਂ ਦਾ ਇੰਤਜਾਮ ਕੀਤਾ ਜਾਂਦਾ ਹੈ ਅਤੇ ਫੈਡਰੇਸ਼ਨ ਵਲੋਂ ਹਰ ਰਾਜ ਵਿੱਚ ਗੱਤਕਾ ਐਸੋਸੀਏਸ਼ਨਾਂ ਦਾ ਗਠਨ ਕਰਨ ਦਾ ਟੀਚਾ ਵੀ ਉਲੀਕਿਆ ਗਿਆ ਹੈ ਜਿਸ ਤਹਿਤ ਚਾਰਾਜੋਈ ਕੀਤੀ ਜਾ ਰਹੀ ਹੈ।

ਉਹਨਾਂ ਵਲੋਂ ਅੱਤੇ ਜਾਣਕਾਰੀ ਦਿੰਦਿਆ ਆਖਿਆ ਗਿਆ ਕਿ ਅਮਰੀਕਾ ਵਿੱਚ ਇਹ ਦੂਜਾ ਨੈਸ਼ਨਲ ਗੱਤਕਾ ਰਿਫਰੈਸ਼ਰ ਕੋਰਸ ਲਗਾਇਆ ਗਿਆ ਹੈ ਤਾਂ ਜੋ ਸਮੂਹ ਰੈਫਰਿਆਂ ਅਤੇ ਜੱਜਾਂ ਨੂੰ ਨਾ ਸਿਰਫ ਇੱਕ ਪਲੇਟਫਾਰਮ ਤੇ ਲਿਆਉਦਾਂ ਜਾਵੇ ਬਲਕਿ ਭਵਿੱਖ ਵਿੱਚ ਹੋਣ ਵਾਲੇ ਰਾਜ ਪੱਧਰੀ ਅਤੇ ਨੈਸ਼ਨਲ ਪੱਧਰ ਦੇ ਗੱਤਕਾ ਮੁਕਾਬਲਿਆਂ ਲਈ ਅਮਰੀਕਾ ਦੇ ਹਰ ਸੂਬੇ ਵਿੱਚ ਗੱਤਕਾ ਕੋਚ, ਜੱਜ ਅਤੇ ਰੈਫਰੀ ਪੈਦਾ ਕੀਤੇ ਜਾ ਸਕਣ।

ਇਸ ਮੌਕੇ ਤੇ ਬੋਲਦਿਆਂ ਨਿਉਯਾਰਕ ਗੱਤਕਾ ਐਸੋਸੀਏਸ਼ਨ ਦੇ ਵਾਈਸ ਚੈਅਰਮੈਨ ਸ. ਦਲੇਰ ਸਿੰਘ, ਬੀਬਾ ਸਰਬਜੀਤ ਕੌਰ, ਫਾਈਨੈਂਸ ਸਕੱਤਰ ਅਤੇ ਸਕੱਤਰ ਸ. ਜਸਕੀਰਤ ਸਿੰਘ ਜੇ ਦਸਿੱਆ ਕਿ ਨੈਸ਼ਨਲ ਪੱਧਰ ਦੇ ਇਸ ਗੱਤਕਾ ਰਿਫਰੈਸ਼ਰ ਕੋਰਸ ਵਿੱਚ ਲਗਭਗ 50 ਗੱਤਕਾ ਕੋਚਾਂ ਵਲੋਂ ਅਰਜੀਆਂ ਪ੍ਰਾਪਤ ਹੋਈਆਂ ਸਨ ਜਿਹਨਾਂ ਦੀ ਪਰਖ ਕਰਨ ਤੋਂ ਬਾਅਦ ਹੀ ਗੱਤਕਾ ਕੋਚਾਂ ਨੂੰ ਰੈਫਰੀ,ਜੱਜ ਜਾਂ ਕੋਚ ਦੀ ਟੈ੍ਰਨਿੰਗ ਦਿੱਤੀ ਗਈ ਹੈ।

ਉਹਨਾਂ ਦਸਿੱਆਂ ਕਿ ਟੈ੍ਰਨਿੰਗ ਕੈਂਪ ਦੌਰਾਨ ਹੀ ਰੈਫਰੀਆਂ ਅਤੇ ਜੱਜਾਂ ਦੀ ਗ੍ਰੈਡਿੰਗ ਵੀ ਕੀਤੀ ਗਈ ਹੈ ਜਿਸ ਦੌਰਾਨ ਲਗਭਗ 10 ਕੋਚਾਂ ਨੂੰ ਨੈਸ਼ਨਲ ਪੱਧਰ ਦੇ ਰੈਫਰੀ ਅਤੇ ਜੱਜ ਬਨਣ ਤੇ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਬਾਕੀ ਕੋਚਾਂ ਨੂੰ ਵੀ ਸਿਖਲਾਈ ਸਰਟੀਫਿਕੇਟ ਜਾਰੀ ਕੀਤੇ ਜਾਣਗੇ।ਨੈਸ਼ਨਲ ਗੱਤਕਾ ਰਿਫਰੈਸ਼ਰ ਕੋਰਸ ਵਿੱਚ ਵਿਸ਼ੇਸ ਤੋਰ ਤੇ ਕਨੇਡਾ ਤੋਂ ਪੁੱਜੇ ਸ. ਜਨਮਜੀਤ ਸਿੰਘ, ਜੋ ਕਿ ਨਾਰਥ ਅਮਰੀਕਾ ਦੇ ਟੈਕਨੀਕਲ ਕੋਆਰੀਨੇਟਰ ਅਤੇ ਨੈਸ਼ਨਲ ਗੱਤਕਾ ਐਸੋਸ਼ੀਏਸਨ ਆਫ ਕਨੈਡਾ ਦੇ ਸਕੱਤਰ ਨੇ ਭਾਗ ਲੈਣ ਆਏ ਕੋਚਾਂ, ਰੈਫਰੀਆ ਅਤੇ ਜੱਜਾਂ ਨਾਲ ਗੱਤਕੇ ਦੇ ਗੁਰ ਸਾਂਝੇ ਕੀਤੇ।

ਉਹਨਾਂ ਵਲੋਂ ਪੈ੍ਰਕਟੀਕਲ ਸੈਸ਼ਨ ਦੋਰਾਨ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ ਗਏ।ਗੱਤਕਾ ਫੈਡਰੇਸ਼ਨ ਯੂ.ਐਸ.ਏ ਦੇ ਫਾਈਨੈਸ਼ਨ ਸੈਕਟਰੀ,ਸ. ਕਲਵਿੰਦਰ ਸਿੰਘ ਰਾਏ, ਸੀਨੀਅਰ ਕੋਚ ਸ. ਬਲਂਜੰਦਰ ਸਿੰਘ, ਅਤੇ ਸੀਨੀਅਰ ਕੋਚ ਸੁਜਾਨ ਸਿੰਘ ਨੇ ਦਸਿੱਆ ਕਿ ਇਸ ਦੂਜੇ ਨੈਸ਼ਨਲ ਕੈਂਪ ਦੋਰਾਨ ਬੀਬੀਆਂ ਵਲੋਂ ਵੀ ਕੈਂਪ ਵੀ ਸਮੂਲੀਅਤ ਕੀਤੀ ਗਈ ਅਤੇ ਭਵਿੱਖ ਵਿੱਚ ਫੈਡਰੇਸ਼ਨ ਵਲੋਂ ਇਹੋ ਜਿਹੇ ਹੋਰ ਨੈਸ਼ਨਲ ਕੋਚਿੰਗ ਕੈਂਪਾਂ ਦਾ ਆਯੋਜਨ ਵੀ ਕੀਤਾ ਜਾਵੇਗਾ ਤਾਂ ਜੋ ਅਮਰੀਕਾ ਵਿੱਚ ਹੋਰ ਕੋਚ ਰੈਫਰੀ ਅਤੇ ਜੱਜ ਤਿਆਰ ਹੋ ਸਕਣ।

ਕੈਂਪ ਦੀ ਸਮਾਪਤੀ ਦੋਰਾਨ ਡਾ. ਦੀਪ ਸਿੰਘ ਅਤੇ ਸ. ਦਲੇਰ ਸਿੰਘ ਵਲੋਂ ਸ. ਜਨਮਜੀਤ ਸਿੰਘ ਦਾ ਵਿਸ਼ੇਸ ਤੋਰ ਤੇ ਸਨਮਾਨ ਕੀਤਾ ਗਿਆ ਅਤੇ ਕੈਂਪ ਵਿੱਚ ਭਾਗ ਲੈਣ ਵਾਲੇ ਸਮੂਹ ਕੋਚਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।