ਕਮਾਂਡੋ ਕੰਪਲੈਕਸ ਫੇਜ਼-11 ਵਿਖੇ 76ਵਾਂ ਅਜਾਦੀ ਦਿਹਾੜਾ ਮਨਾਇਆ ਗਿਆ
5 Dariya News
ਐੱਸ.ਏ.ਐੱਸ.ਨਗਰ 15-Aug-2023
ਅੱਜ ਮਿਤੀ 15 ਅਗਸਤ 2023 ਨੂੰ ਦੇਸ਼ ਦੀ ਆਜ਼ਾਦੀ ਦਾ 76ਵਾਂ ਅਜਾਦੀ ਦਿਹਾੜਾ ਕਮਾਂਡੋ ਕੰਪਲੈਕਸ ਫੇਜ਼-11, ਐਸ.ਏ.ਐਸ ਨਗਰ ਵਿਖੇ, ਸ੍ਰੀ ਪਰਮਪਾਲ ਸਿੰਘ ਪੀ.ਪੀ.ਐਸ. ਕਮਾਂਡੈਂਟ ਚੌਥੀ ਕਮਾਂਡੋ ਬਟਾਲੀਅਨ ਅਤੇ ਸ੍ਰੀ ਜਗਵਿੰਦਰ ਸਿੰਘ ਚੀਮਾ ਪੀ.ਪੀ.ਐਸ. ਕਮਾਂਡੈਂਟ ਤੀਜੀ ਕਮਾਂਡੋ ਬਟਾਲੀਅਨ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇੰਸਪੈਕਟਰ ਬਹਾਦਰ ਸਿੰਘ ਸੁਪਰਡੰਟ ਚੌਥੀ ਕਮਾਂਡੋ ਬਟਾਲੀਅਨ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਗਾਰਦ ਦੀ ਟੁਕੜੀ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਤੇ ਤੀਜੀ ਅਤੇ ਚੌਥੀ ਕਮਾਂਡੋ ਬਟਾਲੀਅਨ ਦੇ ਜਵਾਨ ਵੀ ਹਾਜਰ ਸਨ। ਇਸ ਖੁਸ਼ੀ ਦੇ ਮੌਕੇ ਲੱਡੂ ਵੰਡੇ ਗਏ।