5 Dariya News

ਬਰਨਾਲਾ ਜ਼ਿਲ੍ਹੇ ਦੇ 2 ਸਰਕਾਰੀ ਮੁਲਾਜ਼ਮਾਂ ਦੀ ਝੋਲੀ ਸਟੇਟ ਐਵਾਰਡ

ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿੱਚ ਰਾਜ ਪੱਧਰੀ ਸਮਾਗਮ ਦੌਰਾਨ ਕੀਤਾ ਸਨਮਾਨਿਤ

5 Dariya News

ਬਰਨਾਲਾ 15-Aug-2023

ਬਰਨਾਲਾ ਜ਼ਿਲ੍ਹੇ ਦੇ 2 ਸਰਕਾਰੀ ਮੁਲਾਜ਼ਮਾਂ ਦੀ ਝੋਲੀ ਸਟੇਟ ਐਵਾਰਡ ਪਿਆ ਹੈ। ਮੁੱਖ ਮੰਤਰੀ ਸ. ਭਗਵੰਤ ਮਾਨ ਵਲੋਂ ਪਟਿਆਲਾ ਵਿੱਚ ਰਾਜ ਪੱਧਰੀ ਸਮਾਗਮ ਦੌਰਾਨ ਸੁਖਪਾਲ ਸਿੰਘ ਸਾਇੰਸ ਮਾਸਟਰ ਸ ਸ ਸ ਸ ਮੌੜਾਂ ਅਤੇ ਪਰਮਜੀਤ ਸਿੰਘ ਵੀ ਡੀ ਓ ਬਲਾਕ ਬਰਨਾਲਾ ਨੂੰ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਵਾਸੀ ਬਰਨਾਲਾ ਨੇ ਕਰੋਨਾ ਕਾਲ ਸਮੇਂ ਦੂਰਦਰਸ਼ਨ ਕੇਂਦਰ ਜਲੰਧਰ 'ਤੇ ਚੱਲਣ ਵਾਲੀਆਂ ਸਾਇੰਸ ਵਿਸ਼ੇ ਦੀਆਂ ਕਲਾਸਾਂ ਵਿੱਚ ਸਹਿਯੋਗ ਦਿੱਤਾ ਗਿਆ। 

ਵਿਦਿਆਰਥੀਆਂ ਦੀ ਸਾਇੰਸ ਵਿਸ਼ੇ ਵਿੱਚ ਰੁਚੀ ਪੈਦਾ ਕਰਨ ਲਈ ਵਿਦਿਆਰਥੀਆਂ ਨੂੰ ਆਪਣੀ-ਆਪਣੀ ਸਾਇੰਸ ਕਿਟ ਆਪ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਐਨ ਐਮ ਐਮ ਐਸ ਲਈ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਲਈ ਸਾਇੰਸ ਵਿਸ਼ੇ ਦਾ ਸਟੱਡੀ ਮਟੀਰੀਅਲ ਤਿਆਰ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ। 

ਵੱਖ-ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰਦੇ ਸਮੇਂ ਖੇਡ ਮੁਕਾਬਲੇ, ਬੇਟੀ ਬਚਾਉ ਬੇਟੀ ਪੜ੍ਹਾਉ , ਪੰਜਾਬ ਸੂਬੇ ਦੀ 50ਵੀਂ ਵਰ੍ਹੇਗੰਢ, ਬਾਲ ਮੇਲੇ, ਸਾਇੰਸ ਮੇਲੇ, ਦਾਖਲਾ ਰੈਲੀਆਂ, ਪੌਦੇ ਲਗਾਉ ਮੁਹਿੰਮ, ਬਾਲ ਵਿਗਿਆਨ ਮੇਲੇ, ਸਮਰ ਕੈਂਪਸ ਆਦਿ ਕਰਵਾਉਣ ਵਿੱਚ ਸਹਿਯੋਗ ਦਿੱਤਾ ਤੇ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ। ਪਰਮਜੀਤ ਸਿੰਘ (ਵਾਸੀ ਪਿੰਡ ਮੰਡੀ ਕਲਾਂ, ਜ਼ਿਲ੍ਹਾ ਬਠਿੰਡਾ) ਵੀ ਡੀ ਓ ਵਜੋਂ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਬਰਨਾਲਾ ਵਿਖੇ ਸੇਵਾਵਾਂ ਨਿਭਾਅ ਰਹੇ ਹਨ। 

ਉਨ੍ਹਾਂ ਆਪਣੇ ਕੰਮ ਸਦਕਾ ਪਿੰਡ ਵੱਖ ਵੱਖ ਗ੍ਰਾਮ ਪੰਚਾਇਤਾਂ ਨੂੰ ਭਾਰਤ ਸਰਕਾਰ ਦੇ ਪੰਚਾਇਤ ਮੰਤਰਾਲੇ ਤੋਂ ਕੌਮੀ ਪੁਰਸਕਾਰ ਦਿਵਾਉਣ ਵਿਚ ਸਹਿਯੋਗ ਦਿੱਤਾ। ਪਿੰਡਾਂ ਵਿੱਚ ਨਿਵੇਕਲੇ ਵਿਕਾਸ ਕਾਰਜਾਂ ਕਰਾਉਣ ਦੇ ਨਾਲ ਨਾਲ 

ਪੰਚਾਇਤਾਂ ਦੇ ਗ੍ਰਾਮ ਸਭਾ ਦੇ ਆਮ ਇਜਲਾਸ ਕਰਵਾਏ। ਉਨ੍ਹਾਂ ਵੱਖ ਵੱਖ ਪਿੰਡਾਂ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਲੋਕਾਂ ਨੂੰ ਪਲਾਸਟਿਕ ਕਚਰੇ ਬਦਲੇ ਗੁੜ ਮੁਫ਼ਤ ਦੇਣ ਦੀ ਮੁਹਿੰਮ ਲਈ ਪ੍ਰੇਰਿਤ ਕੀਤਾ, ਪਿੰਡ ਭੈਣੀ ਮਹਿਰਾਜ ਇਸ ਮੁਹਿੰਮ ਦੀ ਉਦਾਹਰਨ ਹੈ।