5 Dariya News

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਬਾਗਬਾਨੀ ਫਸਲਾਂ ਲਈ ਪਨੀਰੀ ਤਿਆਰ ਕਰਨ ਵਾਸਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ

5 Dariya News

ਫ਼ਤਹਿਗੜ੍ਹ ਸਾਹਿਬ 14-Aug-2023

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪੇਂਡੂ ਨੌਜਵਾਨਾਂ ਨੂੰ ਫਲਾਂ ਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਪ੍ਰੇਰਿਤ ਕਰਨ ਵਾਸਤੇ " ਬਾਗਬਾਨੀ ਫਸਲਾਂ ਲਈ ਪਨੀਰੀ ਤਿਆਰ ਕਰਨ ਸਬੰਧੀ " ਪੰਜ ਦਿਨਾਂ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਨਰਸਰੀ ਪ੍ਰਬੰਧਨ ਬਾਰੇ ਗਿਆਨ ਪ੍ਰਦਾਨ ਕਰਨਾ ਅਤ ਸਿਖਿਆਰਥੀਆਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਪਨੀਰੀ ਵਪਾਰਕ ਪੱਧਰ ਤੇ ਅਪਣਾ ਕੇ ਵਧੇਰੇ ਮੁਨਾਫਾ ਪ੍ਰਾਪਤ ਕਰਨ ਲਈ ਉਤਸਾਹਤ ਕਰਨਾ ਸੀ। 

ਇਸ ਸਿਖਲਾਈ ਕੋਰਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ: ਵਿਪਨ ਕੁਮਾਰ ਰਾਮਪਾਲ ਨੇ ਭਾਗ ਲੈਣ ਵਾਲੇ ਸਿਖਿਅਰਥੀਆਂ ਨੂੰ ਸਬ਼ਜੀਆਂ ਅਤੇ ਫਲਾਂ ਦੀ ਪਨੀਰੀ ਨੂੰ ਪੂਰੇ ਸਾਲ ਉਗਾਉਣ ਅਤੇ ਰੋਜ਼ਗਾਰ ਪੈਦਾ ਕਰਨ ਵਿੱਚ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਜਦੋਂ ਕਿ ਸਹਾਇਕ ਪ੍ਰੋਫੈਸਰ (ਬਾਗਬਾਨੀ) ਡਾ: ਅਰਵਿੰਦ ਪ੍ਰੀਤ ਕੌਰ ਨੇ ਸਿਖਿਆਰਥੀਆਂ ਨੂੰ ਫਲਦਾਰ ਬੂਟੇ ਤਿਆਰ ਕਰਨ ਸਬੰਧੀ ਵੱਖ-ਵੱਖ ਤਕਨੀਕਾਂ ਜਿਵੇਂ ਕਿ ਕਲਮਾਂ ਬਣਾਉਣਾ, ਪਿਉਂਦ ਕਰਨੀ, ਗੁੱਟੀ ਬਣਾਉਣਾ ਆਦਿ ਬਾਰੇ ਵਿਸਥਾਰ ਵਿੱਚ ਦੱਸਿਆ। 

ਇਸ ਸਿਖਲਾਈ ਦੌਰਾਨ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਨਰਸਰੀ ਬੈੱਡ ਦੀ ਤਿਆਰੀ, ਬੈੱਡਾਂ ਤੋਂ ਇਲਾਵਾ ਟਰੇਆਂ ਵਿੱਚ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਮਿੱਟੀ ਦਾ ਮਿਸ਼ਰਣ ਤਿਆਰ ਕਰਨ, ਬੀਜ ਦੀ ਬਿਜਾਈ, ਪੌਦ ਦੀ ਪੁਟਾਈ ਅਤ ਤਿਆਰ ਪੌਦ ਨੂੰ ਖੇਤ ਵਿੱਚ ਲਗਾਉਣ ਅਤੇ ਪ੍ਰਬੰਧਨ ਬਾਰੇ ਵੀ ਸਿਖਲਾਈ ਦਿੱਤੀ ਗਈ।