5 Dariya News

ਡਾਕਟਰ ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਨੇ ਕੋਟਲਾ ਨਿਹੰਗ ਦੇ ਆਮ ਆਦਮੀ ਦਾ ਕਲੀਨਿਕ ਦੇ ਕੰਮਾਂ ਦਾ ਲਿਆ ਜਾਇਜ਼ਾ

ਆਮ ਆਦਮੀ ਕਲੀਨਿਕ ਲੋਕਾਂ ਦੀਆਂ ਬਰੂਹਾਂ ਤੱਕ ਮਿਆਰੀ ਸਿਹਤ ਸਹੂਲਤਾਂ ਦੇਣ ਵਿੱਚ ਹੋਏ ਸਹਾਈ ਸਿੱਧ

5 Dariya News

ਰੂਪਨਗਰ 14-Aug-2023

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲੋਕਾਂ ਨੂੰ ਮੁਫਤ ਮਿਆਰੀ ਸਿਹਤ ਸਹੂਲਤ ਘਰਾਂ ਨੇੜੇ ਬਰੂਹਾਂ ਤੱਕ ਪਹੁੰਚਾਉਣ ਲਈ ਖੋਲ੍ਹੇ ਆਮ ਆਦਮੀ ਕਲੀਨਿਕ ਸਫਲਤਾਪੂਰਵਕ ਸੇਵਾਵਾ ਦੇ ਰਹੇ ਹਨ। ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ ਦੇ ਆਂਕੜੇ ਪ੍ਰਭਾਵਿਤ ਕਰਨ ਵਾਲੇ ਹਨ, ਜਿੱਥੇ ਮਰੀਜ਼ ਮੁਫਤ ਇਲਾਜ, ਟੈਸਟ ਤੇ ਦਵਾਈਆਂ ਦੀ ਸਹੂਲਤ ਲੈ ਕੇ ਤੰਦਰੁਸਤ ਹੋ ਘਰ ਪਰਤ ਰਹੇ ਹਨ। 

ਇਸ ਸੰਦਰਭ ਵਿੱਚ ਡਾਕਟਰ ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਵੱਲੋਂ ਅੱਜ ਕੋਟਲਾ ਨਿਹੰਗ ਆਮ ਆਦਮੀ ਕਲੀਨਿਕ ਦਾ ਅਚਨਚੇਤ ਦੌਰਾ ਕੀਤਾ ਗਿਆ।  ਉਹਨਾ ਨੇ ਦੱਸਿਆ ਕਿ ਕੋਟਲਾ ਨਿਹੰਗ ਆਮ ਆਦਮੀ ਕਲੀਨਿਕ ਤੋਂ ਹੁਣ ਤੱਕ  ਸੈਂਕੜੇ  ਮਰੀਜ਼ ਮੁਫਤ ਇਲਾਜ ਦੀ ਸਹੂਲਤ ਲੈ ਚੁੱਕੇ ਹਨ, ਇਸ ਕਲੀਨਿਕ ਵਿੱਚ 150 ਤਰਾਂ ਦੀ ਦਵਾਈ ਤੇ  38  ਤਰਾਂ ਦੇ ਟੈਸਟ ਮੁਫਤ ਕੀਤੇ ਜਾ ਰਹੇ ਹਨ।       

ਉਨ੍ਹਾਂ ਨੂੰ ਦੱਸਿਆ ਕਿ  ਕੋਟਲਾ ਨਿਹੰਗ ਦੇ ਆਮ ਆਦਮੀ ਕਲੀਨਿਕ ਚ ਰੋਜ਼ਾਨਾ ਮਰੀਜ਼ ਇੱਥੇ ਇਲਾਜ ਕਰਵਾਉਣ ਲਈ ਆਉਦੇ ਹਨ, ਸਰਕਾਰ ਵੱਲੋਂ ਸਾਰੀ ਸਹੂਲਤ ਮਰੀਜ਼ਾਂ ਨੂੰ ਮੁਫਤ ਉਪਲੱਬਧ ਕਰਵਾਈ ਗਈ ਹੈ। ਆਮ ਲੋਕ ਤੰਦਰੁਸਤ ਹੋ ਘਰਾਂ ਨੂੰ ਪਰਤ ਰਹੇ ਹਨ।   

ਆਮ ਆਦਮੀ ਕਲੀਨਿਕ ਵਿੱਚ ਆਉਣ ਵਾਲੇ ਮਰੀਜ਼ਾ ਦੇ ਸਾਰੇ ਵੇਰਵੇ ਇਕੱਤਤਰਿਤ ਕੀਤੇ ਜਾਂਦੇ ਹਨ, ਅਜਿਹਾ ਸਰਕਾਰ ਵੱਲੋਂ  ਲੋਕਾ ਦੀ ਸਿਹਤ ਦੀ ਜਾਣਕਾਰੀ ਇਕੱਤਤਰਿਤ ਕਰਨ ਦੇ ਮੰਤਵ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਹਰ ਖੇਤਰ ਵਿੱਚ ਕਿਸ ਤਰਾਂ ਤੇ ਮਰੀਜ ਤੇ ਰੋਗ ਵਧੇਰੇ ਹਨ, ਉਸ ਦੇ ਆਂਕੜੇ ਇਕੱਤਤਰਿਤ ਕਰਕੇ ਭਵਿੱਖ ਦੀ ਰੂਪਰੇਖਾ ਤਿਆਰ ਕੀਤੀ ਜਾ ਸਕੇ।  ਇਸ ਮੌਕੇ ਡਾਕਟਰ ਪਰਮਿੰਦਰ ਕੁਮਾਰ ਨੇ ਆਮ ਆਦਮੀ ਕਲੀਨਿਕ ਵਿੱਚ ਆਏ ਹੋਏ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਗੱਲਬਾਤ ਕੀਤੀ। 

ਮਰੀਜਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ  ਵਧੀਆ ਹੋ ਰਿਹਾ ਹੈ ਅਤੇ ਉਹਨਾਂ ਦੇ ਸਾਰੀਆਂ ਦਵਾਈਆਂ ਅਤੇ ਸਾਰੇ ਟੈਸਟ ਵੀ ਮੁਫ਼ਤ ਕੀਤੇ ਜਾਂਦੇ ਹਨ। ਸਿਵਲ ਸਰਜਨ ਡਾਕਟਰ ਪਰਮਿੰਦਰ ਕੁਮਾਰ ਵਲੋ  ਆਮ ਆਦਮੀ ਕਲੀਨਿਕ ਦੀਆਂ ਦਵਾਈਆਂ ਦਾ ਸਟਾਕ ਅਤੇ  ਰਿਕਾਰਡ ਚੈੱਕ ਕੀਤਾ ਗਿਆ ਤੇ ਉਹਨਾਂ ਵਲੋਂ ਸਿਵਲ ਸਰਜਨ ਰੂਪਨਗਰ ਜੀ ਵੱਲੋਂ ਅਤੇ ਡਾਕਟਰ ਤਰਸੇਮ ਸਿੰਘ  ਸੀਨੀਅਰ ਮੈਡੀਕਲ ਅਫਸਰ ਵਲੋਂ  ਆਮ ਆਦਮੀ ਕਲੀਨਿਕ ਵਿੱਚ ਬੂਟੇ ਵੀ ਲਗਾਏ ਗਏ। 

ਇਸ ਮੌਕੇ ਤੇ  ਡਾਕਟਰ ਗਗਨਦੀਪ ਸਿੰਘ, ਨਿਧੀ ਫਾਰਮਾਸਿਸਟ ,ਹਰਮੀਤ ਕੌਰ ,ਅਮਨਦੀਪ ਅਤੇ ਮਰੀਜ਼ ਵੀ ਮੌਜੂਦ ਸਨ।