5 Dariya News

ਵਿਧਾਇਕ ਡਾ. ਜਸਬੀਰ ਸੰਧੂ ਵੱਲੋ ਗੁਮਾਨਪੁਰਾ ਤੋ ਖਾਪੜਖੇੜੀ ਨੂੰ ਜਾਂਦੇ ਸੀਵਰੇਜ ਪਾਈਪ ਲਾਈਨ ਦਾ ਕੀਤਾ ਉਦਘਾਟਨ

5 Dariya News

ਅੰਮ੍ਰਿਤਸਰ 13-Aug-2023

ਵਿਧਾਨ ਸਭਾ ਹਲਕਾ ਪੱਛਮੀ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ਼ ਅਤੇ ਪੀਣ ਵਾਲੇ ਗੰਦੇ ਪਾਣੀ ਦੀ ਸੱਮਸਿਆ ਕਾਰਨ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰ ਰਹੇ ਸਨ ਜਿਸ ਦਾ ਵੱਡਾ ਕਾਰਨ ਪਿਛਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਸਨ ਜਿਹਨਾਂ ਦੀ ਸਾਰ ਲੈਂਦਿਆ ਹਲਕੇ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਮਾਨ ਅਤੇ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਜੀ ਨਾਲ ਮੀਟਿੰਗਾਂ ਕਰਕੇ ਵੱਖ ਵੱਖ ਅਧਿਕਾਰੀਆ ਨੂੰ ਦਿਸ਼ਾ ਨਿਰਦੇਸ਼ਾ ਦਿਤੇ। 

ਅਤੇ ਅੱਜ ਖਾਪੜਖੇੜੀ ਐਸ.ਟੀ.ਬੀ ਪਲਾਂਟ ਨੂੰ ਜਿਹੜੇ ਪਛਿਲੇ ਦਿਨੀ ਪਲਾਂਟ ਦੀ ਸਫਾਈ ਲਈ ਸਰਕਾਰ ਪਾਸੋ 1 ਕਰੋੜ 65 ਲੱਖ ਰੁਪਏ ਮਨਜ਼ਰ ਕਰਵਾਏ ਸਨ ਉਸ ਦਾ ਅੱਜ ਉਦਘਾਟਨ ਹਲਕਾ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋ ਕੀਤਾ ਗਿਆ। ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਗੁਮਾਨਪੁਰਾ ਤੋ ਖਾਪੜਖੇੜੀ ਦੇ ਰਸਤੇ ਨੂੰ ਜਾਂਦੇ ਸੀਵਰੇਜ ਪਾਈਪ ਲਾਈਨ ਜੋ 40 ਇੰਚ ਦਾ ਸੀਵਰੇਜ ਪਾਈਪ ਲਾਈਨ ਜਿਹੜੀ ਚਾਰ ਕਿਲੋਮੀਟਰ ਦੀ ਸੀਵਰੇਜ ਪਾਈਪ ਲਾਈਨ ਸੀ ਇਹ ਪਛਿਲੇ ਕਾਫੀ ਲੰਬੇ ਸਮੇਂ ਤੌ ਬੰਦ ਪਈ ਸੀ ਜਿਸ ਦੇ ਕਨੇਕਸ਼ਨ ਨੂੰ ਅੱਜ ਨਾਲ ਜੋੜਿਆ ਗਿਆ ਹੈ। 

ਡਾ. ਸੰਧੂ ਨੇ ਕਿਹਾ ਕਿ  ਪਛਿਲ਼ੀਆ ਸਰਕਾਰਾਂ ਨੇ ਕਦੀ ਇਸ ਏਰੀਏ ਵੱਲ ਧਿਆਨ ਹੀ ਨਹੀ ਦਿੱਤਾ ਅਤੇ ਨਾ ਹੀ ਕਾਰਪੋਰੇਸ਼ਨ ਦੇ ਅਧਿਕਾਰੀਆ ਨੇ । ਉਨ੍ਹਾਂ ਦੱਸਿਆ ਕਿ  ਸੀਵਰੇਜ ਪਾਈਪ ਲਾਈਨ ਬਲੋਕ ਸੀ ਅਤੇ ਜਿਸ ਦੀ ਨਿਕਾਸੀ ਨਾ ਹੋਣ ਕਾਰਨ ਛੇਹਾਰਟਾ ਏਰੀਆਂ ਜਿਹੜਾ ਸੀਵਰੇਜ ਦੇ ਗੰਦੇ ਪਾਣੀ ‘ਚ ਡੁੱਬੀਆ ਹੋਈਆ ਸੀ ।

ਉਨ੍ਹਾਂ ਕਿਹਾ ਅੱਜ ਸੀਵਰੇਜ ਪਾਈਪ ਲਾਈਨ ਦੀ ਸਫਾਈ ਲਈ ਸੋਪਰਸੇਕਰ ਮਸ਼ੀਨਾ ਨਾਲ ਅੱਜ ਸ਼ੁਰੂਆਤ ਕੀਤੀ ਗਈ ਹੈ ਅਤੇ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰੇਗੀ ਅਤੇ ਕੁਝ ਹੀ ਦਿਨਾਂ ਵਿਚ ਛੇਹਾਰਟਾ ਏਰੀਆਂ ਵਧੀਆ ਅਤੇ ਸਾਫ ਸੂਥਰਾ ਨਜਰ ਆਵੇਗਾ। 

ਡਾ. ਸੰਧੂ ਨੇ ਪੀਣ ਵਾਲੇ ਪਾਣੀ ਤੇ ਗੱਲ ਕਰਦੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਜਿਹੜੀ ਸਮੱਸਿਆ ਸੀ ਉਸ ਨੂੰ ਵੀ ਠੀਕ ਕਰਦੇ ਹੋਏ ਜਿਥੇ-ਜਿਥੇ ਨਵੀਆ ਪਾਈਪਾਂ ਪੈਣ ਵਾਲੀਆ ਹਨ ਉਥੇ ਨਵੀਆ ਪਾਈਪਾਂ ਪਾਉਣ ਦਾ ਕੰਮ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਇਸਦੇ ਨਾਲ ਹੀ ਪਾਣੀ ਦੀਆ ਪੁਰਾਣੀਆ ਪਾਇਪਾਂ ਜਿਨ੍ਹਾਂ ਦੀ ਰਿਪੇਅਰ ਹੋਣ ਵਾਲੀ ਹੈ ਉਸ ਨੂੰ ਵੀ ਠੀਕ ਕੀਤਾ ਜਾਵੇਗਾ।