5 Dariya News

ਆਜ਼ਾਦੀ ਦੇ ਅੰਮ੍ਰਿਤ ਉਤਸਵ ਤਹਿਤ ਵੱਖ-ਵੱਖ ਪਿੰਡਾਂ ਵਿੱਚ ਕਰਵਾਇਆ ਗਿਆ "ਮੇਰੀ ਮਾਟੀ, ਮੇਰਾ ਦੇਸ਼" ਪ੍ਰੋਗਰਾਮ

5 Dariya News

ਤਰਨ ਤਾਰਨ 12-Aug-2023

ਨਹਿਰੂ ਯੁਵਾ ਕੇਂਦਰ ਤਰਨਤਾਰਨ, ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਜ਼ਿਲ੍ਹਾ ਯੁਵਾ ਅਫ਼ਸਰ ਮੈਡਮ ਜਸਲੀਨ ਕੌਰ ਦੀ ਪ੍ਧਾਨਗੀ ਹੇਠ ਬਾਬਾ ਦਾਰਾ ਮੱਲ ਵੈਲਫੇਅਰ ਸੋਸਾਇਟੀ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਉਤਸਵ ਤਹਿਤ ਅੱਜ ਪਿੰਡ ਆਸਲ ਉਤਾੜ, ਰਾਜੋਕੇ, ਰੱਤੋਕੇ, ਢੋਲਣ, ਸਕਰਾਤਾ, ਕਾਲੀਆ, ਲੱਖਣ, ਪ੍ਰੇਮ ਨਗਰ ਅਤੇ ਮਹਿਦੀਪੁਰ ਵਿੱਚ "ਮੇਰੀ ਮਾਟੀ, ਮੇਰਾ ਦੇਸ਼" ਪ੍ਰੋਗਰਾਮ ਕਰਵਾਇਆ ਗਿਆ।

ਸਮਾਗਮ ਦੇ ਮੁੱਖ ਮਹਿਮਾਨ ਬੀ.ਐਸ.ਐਫ ਬਟਾਲੀਅਨ 103 ਅਮਰਕੋਟ ਦੇ ਸਹਾਇਕ ਕਮਾਂਡੈਂਟ ਸੁਰਿੰਦਰ ਸਿੰਘ ਮੀਨਾ, 101 ਬਟਾਲੀਅਨ ਖੇਮਕਰਨ ਦੇ ਸਹਾਇਕ ਕਮਾਂਡੈਂਟ ਅਮਿਤ ਕੁਮਾਰ ਸਿੰਘ, ਇੰਸਪੈਕਟਰ ਜਗਦੀਪ ਗੁੱਜਰ, ਸਰਪੰਚ ਤਰਲੋਚਨ ਸਿੰਘ, ਬਲੀ ਸਿੰਘ, ਗੁਰਮੁੱਖ ਸਿੰਘ, ਸੁੱਚਾ ਸਿੰਘ, ਤਰਲੋਕ ਸਿੰਘ, ਮੱਖਣ ਸਿੰਘ, ਪੱਤਾਬ ਸਿੰਘ ਸਨ। 

ਇਸ ਮੌਕੇ ਬਾਬਾ ਸੰਤਾ ਸਿੰਘ, ਪ੍ਰਕਾਸ਼ ਸਿੰਘ, ਬਲਕਾਰ ਸਿੰਘ, ਸਾਧੂ ਸਿੰਘ, ਮੁੱਖਾ ਸਿੰਘ, ਸਰਪੰਚ ਸ਼ੇਰ ਸਿੰਘ, ਬਾਬਾ ਹੀਰਾ ਸਿੰਘ, ਸੁਖਦੇਵ ਸਿੰਘ, ਪ੍ਰਤਾਪ ਸਿੰਘ, ਸਰਪੰਚ ਕਾਲਾ ਸਿੰਘ, ਜੰਗਾ ਸਿੰਘ, ਰਸ਼ਾਲ ਸਿੰਘ, ਮੇਜਰ ਸਿੰਘ, ਸਰਪੰਚ ਹਰਜੀਤ ਸਿੰਘ, ਸਰਪੰਚ ਨਿਰਮਲ ਸਿੰਘ, ਗੁਰਵਿੰਦਰ ਸਿੰਘ, ਬਲਦੇਵ ਸਿੰਘ, ਸੱਤਾ ਸਿੰਘ, ਬਲਜੀਤ ਸਿੰਘ, ਦਲੇਰ ਸਿੰਘ, ਸ਼ੇਰ ਸਿੰਘ, ਸੁੱਚਾ ਸਿੰਘ, ਰਮਨ ਕੁਮਾਰ, ਰਣਜੀਤ ਸਿੰਘ, ਸੰਤੋਖ ਸਿੰਘ, ਸਰਪੰਚ ਕੁਲਦੀਪ ਸਿੰਘ, ਜੋਗਿੰਦਰ ਕੌਰ, ਪ੍ਰਤਾਪ ਸਿੰਘ, ਸੰਦੀਪ ਮਸੀਹ, ਬਾਬਾ ਦਰਸ਼ਨ ਸਿੰਘ, ਹਰਪਾਲ ਸਿੰਘ, ਸੁਖਰਾਜ ਸਿੰਘ, ਲਖਬੀਰ ਸਿੰਘ, ਮੇਜਰ ਸਿੰਘ, ਬਖਸ਼ੀਸ ਸਿੰਘ, ਬਲਕਾਰ ਸਿੰਘ, ਪਾਸਟਰ ਲਾਲ, ਯਾਕੂਬ, ਜੋਵਨ ਸਿੰਘ, ਚਮਕੌਰ ਸਿੰਘ, ਬੀ.ਐਸ.ਐਫ ਦੇ ਜਵਾਨ, ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਹਾਜ਼ਰ ਸਨ।

ਇਸ ਪ੍ਰੋਗਰਾਮ ਤਹਿਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਦੇਸ਼ ਭਰ ਦੀਆਂ ਢਾਈ ਲੱਖ ਤੋਂ ਵੱਧ ਪੰਚਾਇਤਾਂ ਵਿੱਚ ਪ੍ਰਤੀ ਪੰਚਾਇਤ 75 ਤੋਂ ਵੱਧ ਬੂਟੇ ਲਗਾਏ ਜਾਣੇ ਹਨ ਅਤੇ ਇਹ ਮੁਹਿੰਮ ਦੇਸ਼ ਭਰ ਵਿੱਚ 15 ਅਗਸਤ ਤੱਕ ਜਾਰੀ ਰਹੇਗੀ। ਨਹਿਰੂ ਯੁਵਾ ਕੇਂਦਰ ਤਰਨਤਾਰਨ ਦੇ ਜ਼ਿਲ੍ਹਾ ਯੁਵਾ ਅਫ਼ਸਰ ਮੈਡਮ ਜਸਲੀਨ ਕੌਰ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਰਾਸ਼ਟਰੀ ਸਵੈਮ ਸੇਵਕਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਵੱਖ-ਵੱਖ ਗ੍ਰਾਮ ਪੰਚਾਇਤਾਂ ਵਿੱਚ ਬੂਟੇ ਲਗਾਏ ਜਾ ਰਹੇ ਹਨ ਅਤੇ ਅੰਮਿ੍ਤਕਾਲ ਦੇ ਪੰਚ ਪ੍ਰਾਣ ਦੀ ਸਹੁੰ ਚੁੱਕੀ ਜਾ ਰਹੀ ਹੈ | 

ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਿੱਟੀ ਇਕੱਠੀ ਕਰਕੇ ਬਲਾਕ ਪੱਧਰ ਤੋਂ ਅੰਮ੍ਰਿਤ ਕਲਸ਼ ਵਿੱਚ ਭਰ ਕੇ ਇਸ ਨੂੰ ਰਾਸ਼ਟਰੀ ਪ੍ਰੋਗਰਾਮ ਲਈ ਨਹਿਰੂ ਯੁਵਾ ਕੇਂਦਰ ਤਰਨਤਾਰਨ ਦੇ ਵਲੰਟੀਅਰਾਂ ਵੱਲੋਂ ਦਿੱਲੀ ਲਿਜਾਇਆ ਜਾਵੇਗਾ ਅਤੇ ਮਿੱਟੀ ਤੋਂ ਅੰਮ੍ਰਿਤ ਵਾਟਿਕਾ ਬਣਾਇਆ ਜਾਵੇਗਾ।