5 Dariya News

ਪ੍ਰਾਈਮ ਵੀਡੀਓ ਨੇ ਆਉਣ ਵਾਲੀ ਡਾਕਿਯੁਸੀਰੀਜ਼ ਏ.ਪੀ. ਢਿੱਲੋਂ: ਏ.ਪੀ. ਢਿੱਲੋਂ: ਫਰਸਟ ਆਫ ਏ ਕਾਇੰਡ ਦੀ ਘੋਸ਼ਣਾ ਕੀਤੀ, ਇੱਕ ਆਪ ਸਫ਼ਲ ਹੋਣ ਵਾਲੇ ਆਲਮੀ ਸੰਗੀਤਕ ਵਰਤਾਰੇ ਦੀ ਅਣਕਹੀ ਕਹਾਣੀ

5 Dariya News

02-Aug-2023

ਭਾਰਤ ਦੇ ਮਨੋਰੰਜਨ ਦੇ ਸਭ ਤੋਂ ਪਸੰਦੀਦਾ ਸਥਾਨ, ਪ੍ਰਾਈਮ ਵੀਡੀਓ ਨੇ ਆਉਣ ਵਾਲੀ ਡਾਕਿਉਸਿਰੀਜ਼ ਏ.ਪੀ. ਢਿੱਲੋਂ: ਫਰਸਟ ਆਫ ਏ ਕਾਇੰਡ ਦੀ ਘੋਸ਼ਣਾ ਕੀਤੀ ਹੈ। ਵਾਈਲਡਸ਼ੀਪ ਕੌੰਟੇਂਟ ਅਤੇ ਰਨ-ਅਪ ਰਿਕਾਰਡਸ ਦੇ ਸਹਿਯੋਗ ਨਾਲ ਪੈਸ਼ਨ ਪਿਕਚਰਸ ਦੁਆਰਾ ਨਿਰਮਿਤ। ਲੜੀ  ਨਿਰਦੇਸ਼ਕ ਜੈ ਅਹਿਮਦ ਦੁਆਰਾ ਨਿਰਦੇਸ਼ਤ, ਚਾਰ ਭਾਗਾਂ ਵਾਲੀ ਇਹ ਡਾਕਿਉਸਿਰੀਜ਼ ਅੰਮ੍ਰਿਤਪਾਲ ਸਿੰਘ ਢਿੱਲੋਂ ਦੇ ਜੀਵਨ ਦੇ ਜਾਣਕਾਰੀ ਦਿੰਦਿਆਂ ਹਨ, ਅਤੇ ਵਿਸ਼ਵ ਪੱਧਰ 'ਤੇ ਏ.ਪੀ. ਢਿੱਲੋਂ ਵਜੋਂ ਜਾਣੇ ਜਾਂਦੇ ਆਪ ਸਫ਼ਲ ਹੋਣ ਵਾਲੇ ਸੁਪਰਸਟਾਰ ਦੀ ਕਹਾਣੀ ਦੱਸਦੀਆਂ ਹਨ। ਵਿਸ਼ੇਸ਼ ਪਹੁੰਚ ਦੇ ਦੁਆਰਾ, ਇਹ ਸੀਰੀਜ਼ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਗੁਰਦਾਸਪੁਰ ਤੋਂ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਪਹਾੜਾਂ ਤੱਕ ਦੀ ਸ਼ਾਨਦਾਰ ਯਾਤਰਾ 'ਤੇ ਅਧਾਰਤ ਹੈ, ਜਿੱਥੇ ਉਹ ਇੱਕ ਮਸ਼ਹੂਰ ਆਲਮੀ ਸੰਗੀਤ ਦੇ ਸਿਤਾਰੇ ਬਣ ਗਏ। 

ਢਿੱਲੋਂ ਦੇ ਨਿੱਜੀ ਅਕਾਊਂਟਾਂ ਅਤੇ ਉਨ੍ਹਾਂਦੇ ਪਰਿਵਾਰ ਦੇ ਨਜ਼ਦੀਕੀ ਲੋਕਾਂ ਅਤੇ ਦੋਸਤਾਂ ਨਾਲ ਮੁਲਾਕਾਤਾਂ ਦੇ ਸੁਮੇਲ ਰਾਹੀਂ, ਇਹ ਸੀਰੀਜ਼ ਢਿੱਲੋਂ ਦੇ ਜੀਵਨ, ਪ੍ਰੇਰਨਾਵਾਂ ਅਤੇ ਸਫ਼ਰ ਦੇ ਬਾਰੇ ਇੱਕ ਅਸਲ ਜਾਣਕਾਰੀ ਪ੍ਰਦਾਨ ਕਰਦੇ ਹੋਏ ਦਰਸ਼ਕਾਂ ਨੂੰ ਢਿੱਲੋਂ ਦੀ ਦੁਨੀਆ ਵਿੱਚ ਡੂੰਘਾਈ ਵਿੱਚ ਲੈ ਜਾਂਦੀ ਹੈ, ਸਟੇਜ 'ਤੇ ਅਤੇ ਸਟੇਜ ਤੋਂ ਬਾਹਰਿ ਦੋਵਾਂ ਥਾਵਾਂ 'ਤੇ ਪੂਰੀ ਦੁਨੀਆਂ ਦੀ ਇੱਕ ਮੁਹਿੰਮ 'ਤੇ ਉਨ੍ਹਾਂ ਦੀ ਕਹਾਣੀ ਬਿਆਨ ਕਰਦੀ ਹੈ। 18 ਅਗਸਤ ਨੂੰ 240 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਪ੍ਰੀਮੀਅਰ ਹੋਣ ਜਾ ਰਹੀ, ਏ.ਪੀ. ਢਿੱਲੋਂ: ਫਰਸਟ ਆਫ ਏ ਕਾਇੰਡ ਪ੍ਰਾਈਮ ਮੈਂਬਰਸ਼ਿਪ ਵਿੱਚ ਸ਼ਾਮਿਲ ਕੀਤੀ ਜਾਣ ਵਾਲੀ ਸਭ ਤੋਂ ਨਵੀਂ ਪੇਸ਼ਕਸ਼ ਹੈ। ਭਾਰਤ ਵਿੱਚ ਪ੍ਰਾਈਮ ਦੇ ਮੈਂਬਰ ਬੱਚਤ, ਸਹੂਲਤ ਅਤੇ ਮਨੋਰੰਜਨ ਦਾ ਆਨੰਦ ਮਾਣਦੇ ਹਨ, ਇਹ ਸਭਕੁਝ ਸਿਰਫ਼ ₹1499/ਸਾਲ ਦੀ ਇੱਕ ਮੈਂਬਰਸ਼ਿਪ ਵਿੱਚ।

ਪ੍ਰਾਈਮ ਵੀਡੀਓ ਦੇ ਇੰਡੀਆ ਓਰੀਜਨਲਜ਼ ਦੀ ਮੁਖੀ ਅਪਰਨਾ ਪੁਰੋਹਿਤ ਨੇ ਕਿਹਾ, "ਜਿੱਤ ਅਤੇ ਸਫਲਤਾ ਦੀਆਂ ਕਹਾਣੀਆਂ ਦਰਸ਼ਕਾਂ ਵਿੱਚ ਹਮੇਸ਼ਾ ਪਸੰਦ ਕੀਤੀਆਂ ਜਾਂਦੀਆਂ ਰਹਿਣਗੀਆਂ, ਅਤੇ ਏ.ਪੀ. ਢਿੱਲੋਂ ਦੀ ਇੱਕ ਅਦਾਕਾਰ ਵੱਜੋਂ ਆਪ ਸਫ਼ਲਤਾ ਪ੍ਰਾਪਤ ਕਰਨ ਤੱਕ ਦੀ ਯਾਤਰਾ ਦਿਲਚਸਪ ਅਤੇ ਪ੍ਰੇਰਨਾਦਾਇਕ ਹੈ।" “ਏ.ਪੀ. ਢਿੱਲੋਂ: ਪੰਜਾਬੀ ਹਿਪ-ਹੌਪ ਦੇ ਗਤੀਸ਼ੀਲ ਸੰਸਾਰ ਵਿੱਚ ਗੋਤਾਖੋਰੀ ਕਰਨ ਅਤੇ ਸੰਗੀਤਕ ਜ਼ੀਟਜਿਸਟ ਦੇ ਇੱਕ ਸਭ ਤੋਂ ਪ੍ਰਮੁੱਖ ਚਿਹਰਿਆਂ ਦੀ ਸ਼ੁਰੂਆਤ ਦੀ ਪੜਚੋਲ ਕਰਨ ਵਾਲੀ ਪਹਿਲੀ ਡਾਕੂਜ਼ਰੀਜ਼ ਹੈ ਜਿਸਦਾ ਅਸੀਂ ਇਸ ਸਮੇਂ ਗਵਾਹ ਹਾਂ।ਪੈਸ਼ਨ ਪਿਕਚਰਜ਼, ਵਾਈਲਡ ਸ਼ੀਪ ਕੌੰਟੈਂਟ ਅਤੇ ਰਨ-ਅਪ ਰਿਕਾਰਡਸ ਨੇ ਇੱਕ ਅਜਿਹੀ ਡਾਕਿਉਸਿਰੀਜ਼ ਬਣਾਈ ਹੈ ਜੋ ਏ.ਪੀ. ਢਿੱਲੋਂ ਦੇ ਪਹਿਲਾਂ ਕਦੇ ਨਾ ਵੇਖੇ ਗਏ ਪਹਿਲੂਆਂ ਨੂੰ ਪੇਸ਼ ਕਰਨ ਜਾ ਰਹੀ ਹੈ ਜਿਸਨੂੰ ਅਸੀਂ ਪੱਕੇ ਤੌਰ 'ਤੇ ਪਸੰਦ ਕਰਦੇ ਹਾਂ ਅਤੇ ਦੁਨੀਆ ਭਰ ਦੇ ਗਾਹਕਾਂ ਨੂੰ ਦੇਖਣ ਵਿੱਚ ਉੰਨਾ ਹੀ ਆਨੰਦ ਆਏਗਾ ਜਿੰਨਾ ਉਹ ਉਸਦੇ ਸੰਗੀਤ ਦਾ ਆਨੰਦ ਮਾਣਦੇ ਹਨ।” 

“ਏ.ਪੀ. ਢਿੱਲੋਂ ਸਾਡੇ ਜ਼ਮਾਨੇ ਦਾ ਪ੍ਰਤੀਕ ਅਤੇ ਬਣ ਰਿਹਾ ਇੱਕ ਮਹਾਨ ਵਿਅਕਤੀ ਹੈ। ਉਸਦੀ ਕਹਾਣੀ ਦ੍ਰਿੜਤਾ ਅਤੇ ਪੱਕੇ ਇਰਾਦੇ, ਦੋਸਤੀ ਅਤੇ ਭਾਈਚਾਰੇ, ਅਤੇ ਕਿਸੇ ਵੀ ਕੀਮਤ 'ਤੇ ਤੁਹਾਡੀ ਆਪਣੀ ਰਚਨਾਤਮਕ ਦ੍ਰਿਸ਼ਟੀ ਦੇ ਪ੍ਰਤੀ ਸੱਚਾ ਰਹਿਣ 'ਤੇ ਅਧਾਰਤ ਹੈ। ਇਹ ਇੱਕ ਅਜਿਹੀ ਕਹਾਣੀ ਹੈ ਜੋ ਨੌਜਵਾਨਾਂ ਅਤੇ ਬੁੱਢਿਆਂ ਦੋਵਾਂ ਨੂੰ ਪਸੰਦ ਆਵੇਗੀ  ਅਤੇ ਪ੍ਰੇਰਿਤ ਕਰੇਗੀ,” ਐਮੀ ਫੋਸਟਰ, ਕਾਰਜਕਾਰੀ ਨਿਰਮਾਤਾ, ਪੈਸ਼ਨ ਪਿਕਚਰਜ਼ ਨੇ ਕਿਹਾ। “ਏ.ਪੀ. ਢਿੱਲੋਂ: ਫਰਸਟ ਆਫ਼ ਏ ਕਾਇਂਡ ਬੇਮਿਸਾਲ ਪਹੁੰਚ ਵਾਲੀ ਇੱਕ ਵਿਲੱਖਣ ਸੀਰੀਜ਼ ਹੈ ਜੋ ਸੰਗੀਤ ਤਿਆਰ ਕਰਨ, ਕਿਸੇ ਦੌਰੇ ਨੂੰ ਤਿਆਰ ਕਰਨ ਦੀ ਚੁਣੌਤੀ ਅਤੇ ਉਸ ਇਨਸਾਨ ਹੀ ਦੇ ਦਿਲ ਦੀ ਡੂੰਘਾਈ ਵਿੱਚ ਲੈ ਜਾਂਦੀ ਹੈ। ਅਸੀਂ ਪ੍ਰਾਈਮ ਵੀਡੀਓ ਅਤੇ ਵਾਈਲਡ ਸ਼ੀਪ ਕੌੰਟੈਂਟ ਨਾਲ ਮਿਲ ਕੇ ਸਫਲਤਾ ਦੀ ਇਸ ਸੱਚੀ ਆਲਮੀ ਕਹਾਣੀ ਨੂੰ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਬਹੁਤ ਖੁਸ਼ ਹਾਂ।" 

“ਏ.ਪੀ. ਢਿੱਲੋਂ ਦੀ ਸਫ਼ਲਤਾ ਦੀ ਕਹਾਣੀ ਅਤੇ ਉਸਦਾ ਸਫਰ ਕਿਸੇ ਕਮਾਲ ਤੋਂ ਘੱਟ ਨਹੀਂ ਹੈ। ਵਾਈਲਡ ਸ਼ੀਪ ਕੌੰਟੈਂਟ ਦੇ ਕਾਰਜਕਾਰੀ ਨਿਰਮਾਤਾ, ਏਰਿਕ ਬਾਰਮੈਕ ਨੇ ਕਿਹਾ, "ਉਹ ਇੱਕ ਰਹੱਸ ਹਨ ਅਤੇ ਉਨ੍ਹਾਂ ਦੇ ਸੰਗੀਤ ਨੇ ਦੁਨੀਆ ਭਰ ਦੇ ਦਰਸ਼ਕਾਂ ਵਿੱਚ ਖਲਬਲੀ ਮਚਾ ਦਿੱਤੀ ਹੈ।" “ਏ.ਪੀ. ਢਿੱਲੋਂ ਅਤੇ ਰਨ-ਅਪ ਰਿਕਾਰਡਜ਼ ਦੀ ਪੂਰੀ ਟੀਮ ਨੇ ਪੰਜਾਬੀ ਸੰਗੀਤ ਦੇ ਮਾਇਨੇ ਇੱਕ ਵਾਰ ਫਿਰ ਬਦਲ ਦਿੱਤੇ ਹਨ ਅਤੇ ਇਸਨੂੰ ਵਿਸ਼ਵ ਦੇ ਨਕਸ਼ੇ 'ਤੇ ਇਸ ਢੰਗ ਨਾਲ ਪਹਿਲੀ ਵਾਰ ਪੇਸ਼ ਕੀਤਾ ਹੈ। ਏ.ਪੀ. ਢਿੱਲੋਂ: ਫਰਸਟ ਆਫ਼ ਏ ਕਾਇਂਡ ਇਸ ਸਫ਼ਰ 'ਤੇ ਲੈ ਜਾਂਦੀ ਹੈ ਅਤੇ ਦਰਸ਼ਕਾਂ ਨੂੰ ਪਰਦੇ ਦੇ ਪਿੱਛੇ ਹੋਣ ਵਾਲੀਆਂ ਗਤੀਵਿਧੀਆਂ ਦੇ ਬਾਰੇ ਜਾਣਕਾਰੀ ਦਿੰਦੀ ਹੈ। ਇਹ ਇੱਕ ਰੋਮਾਂਚਕ ਸਫ਼ਰ ਰਿਹਾ ਹੈ ਅਤੇ ਮੈਂ ਇਸ ਲਈ ਪ੍ਰਾਈਮ ਵੀਡੀਓ ਦੇ ਨਾਲ ਮਿਲਕੇ ਕੰਮ ਕਰਕੇ ਖੁਸ਼ ਹਾਂ। ਅਸੀਂ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਸੰਗੀਤ ਦੇ ਪਿੱਛੇ ਦੇ ਵਿਅਕਤੀ ਦੀ ਇੱਕ ਝਲਕ ਦੇਣ ਦੀ ਉਮੀਦ ਕਰ ਰਹੇ ਹਾਂ।”