ਤਹਿਸੀਲਦਾਰ ਰੂਪਨਗਰ ਘਨੌਲੀ ਨੇੜੇ ਹੋਈ ਦੁਰਘਟਨਾ ਵਿੱਚ ਜ਼ਖਮੀ ਹੋਏ ਮਰੀਜ਼ਾਂ ਨੂੰ ਹਸਪਤਾਲ ਵਿਖੇ ਮਿਲੇ
ਜ਼ਖਮੀ ਹੋਏ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਮਿਆਰੀ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਦੀ ਦਿੱਤੀ ਹਦਾਇਤ
5 Dariya News
ਰੂਪਨਗਰ 30-Jul-2023
ਤਹਿਸੀਲਦਾਰ ਰੂਪਨਗਰ ਜਸਪ੍ਰੀਤ ਸਿੰਘ ਨੈਸ਼ਨਲ ਹਾਈਵੇ 21 ਤੇ ਘਨੌਲੀ ਨੇੜੇ ਹੋਈ ਦੁਰਘਟਨਾ ਵਿੱਚ ਜ਼ਖਮੀ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਜਾ ਕੇ ਮਿਲੇ ਅਤੇ ਸਿਵਲ ਹਸਪਤਾਲ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਜ਼ਖਮੀ ਹੋਏ ਮਰੀਜ਼ਾਂ ਨੂੰ ਮਿਆਰੀ ਇਲਾਜ ਸੇਵਾਵਾਂ ਯਕੀਨੀ ਤੌਰ ਉੱਤੇ ਮੁਹੱਈਆ ਕਰਵਾਈਆਂ ਜਾਣ।
ਇਸ ਦੁਰਘਟਨਾ ਸੰਬੰਧੀ ਹਸਪਤਾਲ ਸਟਾਫ਼ ਨੇ ਤਹਿਸੀਲਦਾਰ ਰੂਪਨਗਰ ਸ. ਜਸਪ੍ਰੀਤ ਸਿੰਘ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਰਧਾਲੂ ਟੈਂਪੂ ਦੁਆਰਾ ਮਾਤਾ ਨੈਣਾ ਦੇਵੀ ਤੋਂ ਲੁਧਿਆਣਾ ਜਾ ਰਹੇ ਸਨ, ਜਦੋਂ ਇਹ ਵਾਹਨ ਹੱਡਾ ਰੋੜੀ ਘਨੌਲੀ ਵਿਖੇ ਪਹੁੰਚਿਆ ਤਾਂ ਅਚਾਨਕ ਪਲਟ ਜਾਣ ਕਾਰਨ ਕਰੀਬ 14 ਵਿਅਕਤੀ ਜਖ਼ਮੀ ਹੋ ਗਏ ਜਿਨ੍ਹਾਂ ਵਿੱਚੋ ਤਿੰਨ ਵਿਅਕਤੀਆਂ ਨੂੰ ਪੀ ਜੀ ਆਈ ਰੈਫਰ ਕੀਤਾ ਗਿਆ।
ਜਦਕਿ ਬਾਕੀ ਮਰੀਜ਼ਾਂ ਨੂੰ ਹੁਣ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਖਮੀਆਂ ਵਿੱਚੋਂ ਨੂੰ ਹਾਈਵੇ ਪਟਰੋਲਿੰਗ ਨੇ ਸਿਵਲ ਹਸਪਤਾਲ ਰੋਪੜ ਦਾਖਲ ਕਰਵਾਇਆ ਗਿਆ ਅਤੇ ਬਾਕੀ ਨੂੰ 108 ਨੇ ਪਹੁੰਚਾਇਆ ਗਿਆ।