5 Dariya News

ਸਰਕਾਰੀ ਮਿਡਲ ਸਕੂਲ, ਮਿਸ਼ਰਪੁਰਾ ਵਿਖੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਬਰਸਾਤੀ ਮੋਸਮ ਵਿਚ ਜ਼ਹਿਰੀਲੇ ਜਾਨਵਰਾਂ ਕੀੜੇ ਮਕੌੜਿਆਂ ਤੋ ਬਚਾਅ ਸਬੰਧੀ ਤੇ ਸਾਵਧਾਨੀਆਂ ਬਾਰੇ ਦਸਿਆ

5 Dariya News

ਬਟਾਲਾ 29-Jul-2023

ਸਥਾਨਿਕ ਸਰਕਾਰੀ ਮਿਡਲ ਸਕੂਲ, ਮਿਸ਼ਰਪੁਰਾ ਬਟਾਲਾ ਵਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਤਹਿਤ “ਬਰਸਾਤੀ ਮੋਸਮ ਵਿਚ ਜ਼ਹਿਰੀਲੇ ਜਾਨਵਰਾਂ ਕੀੜੇ ਮਕੌੜਿਆਂ ਤੋ ਬਚਾਅ ਸਬੰਧੀ, ਸਾਵਧਾਨੀਆਂ ‘ਤੇ ਜਾਗਰੂਕਤਾ ਕੈਂਪ, ਲਗਾਇਆ ਗਿਆ। ਇਸ ਮੌਕੇ ਹਰਬਖਸ਼ ਸਿੰਘ, ਹਰਪ੍ਰੀਤ ਸਿੰਘ, ਮੁੱਖ ਅਧਿਆਪਕ ਹਰਪਾਲ ਸਿੰਘ, ਅਧਿਆਪਕ ਜਗਦੀਪ ਸਿੰਘ, ਅਧਿਆਪਕਾ ਇੰਦੂ ਗੁੱਪਤਾ, ਰੂਹੀ ਸਿੰਘ ਤੇ ਮਨਪ੍ਰੀਤ ਕੌਰ ਦੇ ਨਾਲ ਵਿਦਿਆਰਥੀ ਹਾਜ਼ਰ ਸਨ ।

ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਦਸਿਆ ਕਿ ਬਰਸਾਤੀ ਦਿਨਾਂ ਵਿਚ ਜਮੀਨ ਤੇ ਪਾਣੀ ਖੜਾ ਹੋਣ ਕਰਕੇ ਜਾਂ ਹੁੰਮਸ ਕਾਰਣ ਜਮੀਨੀ ਜਾਨਵਰ ਉਚੀਆਂ ਥਾਵਾਂ ਜਾਂ ਘਰਾਂ ਵਿਚ ਆ ਕੇ ਲੁੱਕ ਜਾਂਦੇ ਹਨ ਜਿਸ ਵਿਚ ਕਈ ਤਰਾਂ ਦੇ ਜ਼ਹਿਰੀਲੇ ਜਾਨਵਰ ਹੁੰਦੇ ਹਨ ਜਿਵੇ ਸੱਪ, ਠੂੰਆਂ, ਬਿੱਛੂ ਆਦਿ । ਇਹਨਾਂ ਦੀ ਲੁਕਣ ਵਾਲ਼ੀ ਥਾਂਵਾ ਵਿਚ ਕਈ ਵਾਰ ਸਕੂਲੀ ਬੈਗ ਬੂਟ ਆਦਿ ਵੀ ਹੋ ਸਕਦੇ ਹਨ । 

ਬਾਹਰ ਖਾਲੀ ਥਾਵਾਂ ਤੇ ਕਈ ਵਾਰ ਭੂੰਡ, ਖਿੱਲ, ਸ਼ਹਿਦ ਵਾਲੀ ਮੱਖੀ ਤੇ ਡੇਂਗੂ ਮੱਛਰ ਦਾ ਡੰਗ ਵੀ ਨੁਕਸਾਨ ਕਰਦੇ ਹਨ ਇਹਨਾਂ ਤੋ ਬਚਾਅ ਲਈ ਸਿਹਤ ਵਿਭਾਗ ਵਲੋ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਜਿਹਨਾਂ ਦਾ ਧਿਆਨ ਰੱਖਣਾ ਬਹੁਤ ਹੀ ਜਰੂਰੀ ਹੈ। “ਸਾਵਧਾਨੀ ਵਿਚ ਹੀ ਹੋਸ਼ਿਆਰੀ ਹੈ” ਦੇ ਤਹਿਤ ਘਰ ਜਾ ਕੇ ਸਕੂਲੀ ਬੈਗ ਜ਼ਮੀਨ ਤੇ ਨਾ ਰੱਖੋ ਉਸ ਨੂੰ ਉਚੀ ਥਾਂ ਤੇ ਟੰਗ ਦਿਉ । 

ਰੋਜ਼ਾਨਾ ਸਵੇਰੇ ਬੈਗ ਜਰੂਰ ਚੈਕ ਕਰੋ ਤੇ ਬੂਟਾਂ ਨੂੰ ਚੰਗੀ ਤਰਾਂ ਵੇਖ ਕੇ ਹੀ ਪਹਿਨੋ । ਛੋਟੇ ਬੱਚਿਆਂ ਲਈ ਇਹ ਜਿੰਮੇਦਾਰੀ ਮਾਤਾ ਪਿਤਾ ਦੀ ਬਣਦੀ ਹੈ।

ਕਲਾਸ ਰੂਮ ਵਿਚ ਜਾਣ ਤੋ ਪਹਿਲਾ ਅਧਿਆਪਕ ਵਲੋ ਕਮਰੇ ਜਾਂਚ ਕੀਤੀ ਜਾਵੇ ਵਿਦਿਆਰਥੀ ਆਪਣੇ ਬੈਠਣ ਵਾਲੇ ਡੈਸਕ ਦੇ ਖਾਨੇ ਦੀ ਵੀ ਦੇਖ ਕੈ ਬੈਠਣ । ਡਰਾਈਵਰ ਤੇ ਕਲੀਨਰ ਵਲੋ ਸਕੂਲ ਬੱਸ ਦੀ ਵੀ ਜਾਂਚ ਕਰ ਲਈ ਜਾਵੇ ।

ਅਗੇ ਉਹਨਾਂ ਦਸਿਆ ਕਿ ਬਾਹਰ ਸੰਘਣੇ ਘਾਹ-ਬੂਟੀ ਤੇ ਨਾ ਫਿਰੋ ਇਸ ਵਿਚ ਕੋਈ ਜ਼ਹਿਰੀਲਾ ਕੀੜਾ ਮਕੌੜਾ ਬੈਠਾ ਹੋ ਸਕਦਾ ਹੈ। ਜੇਕਰ ਬਾਹਰ ਜਾਣਾ ਜਰੂਰੀ ਹੈ ਖਾਸ ਕਰ ਰਾਤ ਸਮੇਂ ਤਾਂ ਜੰਗਲ ਬੂਟ ਤੇ ਹੱਥ ਵਿਚ ਸੋਟਾ ਲੈ ਕੇ ਜਾਉ।  

ਰਾਤ ਸਮੇਂ ਕਿਸੇ ਵੀ ਦਰਵਾਜ਼ੇ 'ਤੇ ਕਦਮ ਰੱਖਣ ਵੇਲੇ ਸਾਵਧਾਨ ਰਹੋ। ਕਈ ਜਾਨਵਰ ਇਮਾਰਤਾਂ ਦੇ ਨਾਲ-ਨਾਲ ਰੇਂਗਣਾ ਪਸੰਦ ਕਰਦੇ ਹਨ ਜਿੱਥੇ ਉਹ ਇੱਕ ਪਾਸੇ ਸੁਰੱਖਿਅਤ ਰਹਿੰਦੇ ਹਨ। 

ਜੇਕਰ ਅਣਗਹਿਲੀ ਕਾਰਣ ਕੋਈ ਘਟਨਾ ਵਾਪਰ ਜਾਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਸੰਪਰਕ ਕਰੋ । ਜਿਆਦਾ ਹੰਗਾਮੀ ਹਾਲਤ ਵਿਚ ਤੁਰੰਤ ਰਾਸ਼ਟਰੀ ਸਹਾਇਤਾ ਨੰ. 112 ਕਾਲ ਕੀਤੀ ਜਾ ਸਕਦੀ ਹੈ।

ਆਖਰ ਵਿਚ ਮੁੱਖ ਅਧਿਆਪਕ ਹਰਪਾਲ ਸਿੰਘ ਤੇ ਸਾਰੇ ਸਟਾਫ ਵਲੋ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਭੱਵਿਖ ਵਿਚ ਆਫਤਾਂ ਪ੍ਰਤੀ ਕੈਪਾਂ ਰਾਹੀ, ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇਗਾ, ਜੋ ਅਜੋਕੇ ਸਮੇਂ ਦੀ ਜਰੂਰਤ ਹੈ।