5 Dariya News

ਪ੍ਰਾਚੀਨ ਸ਼੍ਰੀ ਸੱਤਿਆ ਨਰਾਇਣ ਮੰਦਰ ਅਤੇ ਧਰਮਸ਼ਾਲਾ ਵਿੱਚ

29 ਜੁਲਾਈ ਤੋਂ 4 ਅਗਸਤ 2023 ਤੱਕ ਸ਼੍ਰੀਮਦ ਭਾਗਵਤ ਕਥਾ ਸਪੱਤਾਹਿਕ ਗਿਆਨ ਯੱਗ ਦਾ ਆਯੋਜਨ , ਤਿਆਰੀਆਂ ਮੁਕੰਮਲ

5 Dariya News

ਮੋਹਾਲੀ 27-Jul-2023

ਮਟੌਰ ਸੈਕਟਰ-70 ਸਥਿਤ ਪ੍ਰਾਚੀਨ ਸ਼੍ਰੀ ਸੱਤਿਆ ਨਰਾਇਣ ਮੰਦਰ ਅਤੇ ਧਰਮਸ਼ਾਲਾ ਵਿੱਚ 29 ਜੁਲਾਈ ਤੋਂ 4 ਅਗਸਤ 2023 ਤੱਕ ਸ਼੍ਰੀਮਦ ਭਾਗਵਤ ਕਥਾ ਸਪਤਾਹਿਕ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ, ਜਿਸ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵਿਸ਼ਾਲ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮੰਦਰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਾਰਿਆਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ, ਉਪਰੋਕਤ ਵਿਚਾਰ ਸ਼੍ਰੀ ਸਨਾਤਨ ਧਰਮ ਵੈਲਫੇਅਰ ਸੁਸਾਇਟੀ ਰਜ. ਦੇ ਮੌਜੂਦਾ ਪ੍ਰਧਾਨ ਨਰਿੰਦਰ ਵਤਸ, ਰਾਮਲੀਲਾ ਕਮੇਟੀ ਮਟੌਰ ਦੇ ਪ੍ਰਧਾਨ ਜਤਿੰਦਰ ਬਾਂਸਲ ਅਤੇ ਮਹਿਲਾ ਸੰਕੀਰਤਨ ਮੰਡਲ ਦੀ ਪ੍ਰਧਾਨ ਸ੍ਰੀਮਤੀ ਦਯਾਵੰਤੀ ਤੋਂ ਇਲਾਵਾ ਮੀਤ ਪ੍ਰਧਾਨ ਬਾਲਕਿਸ਼ਨ ਸ਼ਰਮਾ, ਮੰਜੂ ਪਾਠਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। 

ਇਸ ਮੌਕੇ ਚੇਅਰਮੈਨ ਕੈਪਟਨ ਗੌਰਵ ਸ਼ਰਮਾ, ਸਕੱਤਰ ਗੁਰਬਖਸ਼ ਸਿੰਘ, ਖਜ਼ਾਨਚੀ ਜਤਿੰਦਰ ਕੁਮਾਰ, ਪ੍ਰੈੱਸ ਸਕੱਤਰ ਰਮੇਸ਼ ਕੁਮਾਰ ਤੋਂ ਇਲਾਵਾ ਬਲਵਿੰਦਰ, ਵਿਜੇ ਕੁਮਾਰ, ਰਵਿੰਦਰ ਸ਼ਰਮਾ, ਵਰਿੰਦਰ ਕੁਮਾਰ ਅਤੇ ਮਹਿਲਾ ਮੰਡਲ ਦੇ ਅਹੁਦੇਦਾਰ ਇੰਦਰਾ ਗਾਂਧੀ, ਸੁਨੀਤਾ ਸ਼ਰਮਾ, ਰਾਜ ਕੱਕੜ, ਸੁਨੀਤਾ,ਰਿਤੂ ਖੋਸਲਾ, ਸੁਚੇਤ ਬਾਲਾ, ਭਪਿੰਦਰ ਕੌਰ, ਰਾਣੀ ਕੌਸ਼ਿਕ, ਗੀਤਾ ਸ਼ਰਮਾ, ਸੁਮਨ, ਮੀਰਾ ਦੇਵੀ, ਲਾਜਵੰਤੀ ਸਮੇਤ ਨਗੇਂਦ ਸ਼ਾਸਤਰੀ, ਬਿਸ਼ੰਬਰ ਤਿਵਾੜੀ, ਪੁਰਸ਼ੋਤਮ, ਸ਼ੈਲੇਸ ਗੌੜ, ਅੰਕਿਤ, ਧਰਮਾਨੰਦ ਮਿਸ਼ਰਾ ਆਦਿ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਕਥਾ ਦਾ ਸਮਾਂ ਸ਼ਾਮ 4 ਵਜੇ ਤੋਂ ਪ੍ਰਭੂ ਦੀ ਇੱਛਾ ਤੱਕ ਹੋਵੇਗਾ, ਉਪਰੰਤ ਪ੍ਰਸ਼ਾਦ ਵੰਡਿਆ ਜਾਵੇਗਾ।

ਸਮਾਗਮ ਦੀਆਂ ਤਿਆਰੀਆਂ ਸਬੰਧੀ ਮੰਦਿਰ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਵਣ ਮਹੀਨੇ ਵਿੱਚ ਸ਼੍ਰੀ ਮਦ ਭਾਗਵਤ ਕਥਾ ਸਪਤਾਹਿਕ ਗਿਆਨ ਯੱਗ ਵਿੱਚ 29 ਜੁਲਾਈ ਨੂੰ ਸਵੇਰੇ 7 ਵਜੇ ਤੋਂ ਸੈਕੜੇ ਸ਼ਰਧਾਲੂ ਮੰਦਰ ਪਹੁੰਚਣਗੇ ਅਤੇ ਇੱਕ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ। 

ਕਥਾਵਾਚਕ ਪਰਮ ਪੂਜਯ ਸ਼੍ਰੀ ਲਾਲ ਜੀ ਮਹਾਰਾਜ ਸ਼ਰਧਾਲੂਆਂ ਨੁੰ ਕਥਾ ਸੁਣਾਕੇ ਨਿਹਾਲ ਕਰਨਗੇ ਅਤੇ ਉਨ੍ਹਾਂ ਨੂੰ ਪ੍ਰਭੂ ਦੇ ਘਰ ਨਾਲ ਜੋੜਨ ਦਾ ਯਤਨ ਕਰਨਗੇ।