5 Dariya News

ਬਾਲੀਵੁੱਡ ਤਜੱਰਬਿਆਂ ਨੂੰ ਪਾਲੀਵੁੱਡ 'ਚ ਲੈ ਕੇ ਆ ਰਿਹੈ - ਕੁਲਜੀਤ ਸਿੰਘ ਮਲਹੋਤਰਾ

28 ਜੁਲਾਈ ਨੂੰ ਦੁਨੀਆਂ ਭਰ ‘ਚ ਪਰਦਾਪੇਸ਼ ਹੋਵੇਗੀ ਫ਼ਿਲਮ ‘ਸ਼ਾਤਰ’

5 Dariya News

ਚੰਡੀਗੜ੍ਹ (ਹਰਜਿੰਦਰ ਜਵੰਦਾ) 26-Jul-2023

ਕ੍ਰਿਮੀਨਲ, ਜ਼ਿਲ੍ਹਾ ਸੰਗਰੂਰ, ਵਾਰਨਿੰਗ ਵਰਗੀਆ ਫ਼ਿਲਮਾਂ ਤੋਂ ਬਾਅਦ ਹੁਣ ਸਸਪੈਂਸ਼ ਭਰੀ ਇੱਕ ਹੋਰ ਫ਼ਿਲਮ ‘ਸ਼ਾਤਰ’ ਦਾ ਟਰੇਲਰ ਦਰਸ਼ਕਾਂ ਵਿੱਚ ਚਰਚਾ ਬਣਿਆ ਹੋਇਆ ਹੈ। ਨਿਰਮਾਤਾ ਨਿਰਦੇਸ਼ਕ ਕੇ.ਐੱਸ ਮਲਹੋਤਰਾ ਆਪਣੇ ਬਾਲੀਵੁੱਡ ਤਜੱਰਬਿਆਂ ਅਧਾਰਤ ਬਣਾਈ ਇਸ ਫ਼ਿਲਮ ਰਾਹੀਂ ਦਰਸ਼ਕਾਂ ਨੂੰ ਨਵੇਂ ਮਨੋਰੰਜਨ ਨਾਲ ਜੋੜੇਗਾ। 

ਇਸ ਫ਼ਿਲਮ ਦੀ ਕਹਾਣੀ ਇੱਕ ਕਾਤਲ ਅਪਰਾਧੀ ਰਣਜੀਤ ਦੀ ਖੌਫਨਾਕ ਸੋਚ ਅਤੇ ਕਾਰਨਾਮਿਆਂ ਅਧਾਰਤ ਹੈ, ਜਿਸਦਾ ਕਿਰਦਾਰ ਬਾਲੀਵੁੱਡ ਅਦਾਕਾਰ ਮੁੱਕਲ ਦੇਵ ਨੇ ਨਿਭਾਇਆ ਹੈ। ਫ਼ਿਲਮ ਦੀ ਨਾਇਕਾ ਨੈਸ਼ਨਲ ਅਵਾਰਡ ਜੇਤੂ ਅਦਾਕਾਰਾ ਦਿਵਿਆ ਦੱਤਾ ਹੈ। 

ਫ਼ਿਲਮ ਦੀ ਕਹਾਣੀ ਮੁੱਕਲ ਦੇਵ ਅਤੇ ਦਿਵਿਆ ਦੱਤਾ ਦੇ ਇਰਦ ਗਿਰਦ ਘੁੰਮਦੀ ਹੈ। ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਦੱਸਿਆ ਕਿ ਬਾਲੀਵੁੱਡ ਪੱਧਰ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ ਜੋ ਸਾਡੇ ਆਸ ਪਾਸ ਵਾਪਰਦੀਆਂ ਖੌਫ਼ਨਾਕ ਘਟਨਾਵਾਂ ਤੋਂ ਪ੍ਰੇਰਿਤ ਔਰਤ ਦੀਆਂ ਭਾਵਨਾਵਾਂ ਨਾਲ ਜੁੜੀ ਸਸਪੈਂਸ਼  ਭਰਪੂਰ ਕਹਾਣੀ ਅਧਾਰਤ ਹੈ ਜਿਸ ਵਿਚ ਦਰਸ਼ਕਾਂ ਨੂੰ ਰੁਮਾਂਸ ਅਤੇ ਐਕਸ਼ਨ ਵੀ ਵੇਖਣ ਨੂੰ ਮਿਲੇਗਾ । 

ਫ਼ਿਲਮ ਦੇ ਸੰਗੀਤ ਦੀ ਗੱਲ੍ਹ ਕਰੀਏ ਤਾਂ ਇਸ ਵਿੱਚ ਸਿਰਫ਼ ਦੋ ਗੀਤ ਹਨ। ਇੱਕ ਗੀਤ ਨਾਮੀਂ ਗਾਇਕ ਮਾਸਟਰ ਸਲੀਮ ਨੇ ਗਾਇਆ ਹੈ, ਦੂਸਰਾ ਨੀਰਜ਼ ਸ਼੍ਰੀਧਰ ਅਤੇ ਪ੍ਰੀਆ ਮਲਿੱਕ ਨੇ ਗਾਇਆ ਹੈ। 

ਫ਼ਿਲਮ ਦਾ ਸੰਗੀਤ ਵਿਨੈ ਵਿਨਾਅਕ ਵੱਲੋਂ ਤਿਆਰ ਕੀਤਾ ਗਿਆ ਹੈ।  ਗੀਤ ਰਾਏ ਕਲਸੀ ਅਤੇ ਭਾਨੂ ਠਾਕੁਰ ਨੇ ਲਿਖੇ ਹਨ।ਹੌਲੀ ਬੇਸਿਲ ਫ਼ਿਲਮ ਦੇ ਬੈਨਰ ਹੇਠ ਡਾ. ਮਨਬੀਰ ਸਿੰਘ ਯੂ ਐੱਸ ਏ ਦੀ ਪੇਸ਼ਕਸ਼ ਇਸ ਫ਼ਿਲਮ ਵਿੱਚ ਦਿਵਿਆ  ਦੱਤਾ, ਮੁੱਕਲ ਦੇਵ, ਦੇਵ ਸ਼ਰਮਾ, ਸ਼ਮੀਕਸ਼ਾ ਭੱਟਨਾਗਰ, ਦੀਪ ਰਾਜ ਰਾਣਾ ਅਤੇ ਅਮਨ ਧਾਲੀਵਾਲ ਨੇ ਮੁੱਖ ਭੂਮਿਕਾ ਨਿਭਾਈ ਹੈ। 

ਨਿਰਮਾਤਾ ਨਿਰਦੇਸ਼ਕ ਕੇ ਐੱਸ ਮਲਹੋਤਰਾ ਦੀ ਗੱਲ੍ਹ ਕਰੀਏ ਤਾਂ ਉਸਦਾ ਪਿਛੋਕੜ ਬਾਲੀਵੁੱਡ ਦੇ ਇੱਕ ਸੰਗੀਤਕ ਘਰਾਣੇ ਨਾਲ ਹੈ। ਉਸਦੇ ਪਿਤਾ ਹਰੀ ਅਰਜਨ ਆਪਣੇ ਸਮੇਂ ਦੇ ਇੱਕ ਨਾਮੀਂ ਸੰਗੀਤ ਨਿਰਦੇਸ਼ਕ ਰਹੇ। 

ਕੇ ਐੱਸ ਮਲਹੋਤਰਾ ਆਪਣੇ ਪਿਤਾ ਵਾਂਗ ਹੀ ਫ਼ਿਲਮ ਕਲਾ ਨਾਲ ਜੁੜਿਆ ਹੋਇਆ ਹੈ, ਅਨੇਕਾਂ ਧਾਰਮਿਕ ਐਲਬਮਾਂ ਕਰਨ ਦੇ ਇਲਾਵਾ ਉਸਨੇ ਪੰਜਾਬੀ ਫ਼ਿਲਮਾਂ ‘ਖਾਲਸਾ ਮੇਰੋ ਰੂਪ ਹੈ ਖ਼ਾਸ’’ ਅਤੇ ‘ਮਿੱਟੀ ਦਾ ਬਾਵਾ’ ਪੰਜਾਬੀ ਸਿਨੇਮੇ ਨੂੰ ਦਿੱਤੀਆ। ਇਹ ਉਨ੍ਹਾਂ ਦੀ ਤੀਸਰੀ ਪੰਜਾਬੀ ਫ਼ਿਲਮ ਹੈ। 

ਜਿਸਨੂੰ ਬਤੌਰ ਨਿਰਮਾਤਾ-ਨਿਰਦੇਸ਼ਕ ਲੈ ਕੇ ਆਏ ਹਨ। ਗੁਰਵਿੰਦਰ ਕੌਰ ਰੌਜੀ ਇਸ ਫ਼ਿਲਮ ਦੀ ਸਹਿ ਨਿਰਮਾਤਾ ਹੈ। 

28 ਜੁਲਾਈ ਨੂੰ ਓਮ ਜੀ ਗਰੁੱਪ ਵਲੋਂ ਵਿਸ਼ਵ ਪੱਧਰ ਦੇ ਰਿਲੀਜ਼ ਕੀਤੀ ਜਾ ਰਹੀ ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਇੱਕ ਨਵਾਂ ਦੌਰ ਨਾਲ ਜੋੜੇਗੀ। ਯਕੀਨਣ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਨੂੰ ਪਸੰਦ ਆਵੇਗੀ।