5 Dariya News

ਬਾਬਾ ਜੰਬੂ ਜੀਤ ਜੀ ਦੇ ਧਾਰਮਿਕ ਅਸਥਾਨ ਤੇ ਨਮਸਤਕ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ

ਮੰਦਿਰ ਕਮੇਟੀ ਨੂੰ 2 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ

5 Dariya News

ਬਲਾਚੌਰ 22-Jul-2023

ਸਿੱਧ ਬਾਬਾ ਜੰਬੂ ਜੀਤ ਜੀ ਦੇ ਧਾਰਮਿਕ ਅਸਥਾਨ ਭੂਰੀਵਾਲੇ ਮਾਲੇਵਾਲ ਬੂਥਗੜ੍ਹ ਝੰਡੂਪੁਰ ਵਿਖੇ ਚੱਲ ਰਹੇ ਸਲਾਨਾ ਜੋੜ ਮੇਲੇ ਮੋਕੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨਮਸਤਕ ਹੋਣ ਲਈ ਪਹੁੰਚੇ। ਇਸ ਮੋਕੇ ਸੰਸਦ ਮਨੀਸ ਤਿਵਾੜੀ ਨੇ ਸਮੂਹ ਸੰਗਤਾਂ ਨੁੰ ਬਾਬਾ ਜੰਬੂ ਜੀਤ ਜੀ ਦੇ ਪ੍ਰਗਟ ਦਿਵਾਸ ਦੀ ਵਿਧਾਈ ਦਿੱਤੀ ਤੇ ਕਿਹਾ ਗੁਰੂਆਂ, ਪੀਰਾਂ ਦੀ ਸੇਵਾ ਦੇ ਨਾਲ ਹੀ ਜੀਵ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। 

ਉਹਨਾਂ ਨੇ ਕਿਹਾ ਕਿ ਹਲਕਾ ਬਲਾਚੋਰ ਦੇ ਵਿੱਚ ਪਿੰਡ ਮਾਲੇਵਾਲ ਕੰਡੀ ਵਿਖੇ ਸਥਿਤ ਬਾਬਾ ਜੰਬੂ ਜੀਤ ਦਾ ਇਹ ਇੱਕ ਇਤਾਹਿਸਕ ਅਸਥਾਨ ਹੈ, ਜਿਸ ਵਿੱਚ ਜੋੜ ਮੇਲੇ ਦੇ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨਮਸਤਕ ਹੁੰਦੀਆਂ ਹਨ। ਇਸ ਮੋਕੇ ਉਹਨਾਂ ਨੇ ਮੰਦਿਰ ਕਮੇਟੀ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਮੰਦਿਰ ਕਮੇਟੀ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। 

ਇਸੇ ਤਰ੍ਹਾਂ, ਪਿੰਡ ਬੂਥਗੜ੍ਹ ਦੇ ਨਿਵਾਸੀ ਕਾਂਗਰਸ ਆਗੂ ਤੇਲੂ ਰਾਮ ਦੇਦੜ ਦੇ ਘਰ ਪਹੁੰਚੇ, ਸੰਸਦ ਮੈਂਬਰ ਮਨੀਸ਼  ਤਿਵਾੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਚੋਣਾਂ ਦੌਰਾਨ ਲੋਕਾ ਨਾਲ ਝੂਠੇ ਵਾਅਦੇ ਦੀ ਬਜਾਏ ਕੁਝ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਪਿਛਲੇ ਦਿਨੀਂ ਸੂਬੇ ਦੇ ਅੰਦਰ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ, ਨਾ ਕਿ ਝੂਠੀ ਬਿਆਨਬਾਜ਼ੀ ਕਾਂਗਰਸ ਸਰਕਾਰ ਨੇ ਹੀ ਹਮੇਸ਼ਾ ਪੰਜਾਬ ਰਾਜ ਦੇ ਲੋਕਾਂ ਦੀ ਬਾਂਹ ਫੜੀ ਹੈ। 

ਆਉਂਦੀਆਂ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਮੂੰਹ ਤੋੜ ਜਬਾਬ ਦੇਵੇਗੀ। ਇਸ ਮੋਕੇ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਸੰਸਦ ਮੈਂਬਰ ਤਿਵਾੜੀ ਕੋਲ ਪਿੰਡ ਦੀਆਂ ਦੋ ਮੰਗਾਂ ਰੱਖੀਆਂ, ਜਿਸ ਤੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆ ਮੰਗਾਂ ਦਾ ਹੱਲ ਜਲਦ ਤੇ ਜਲਦ ਹੱਲ ਕਰਵਾਇਆ ਜਾਵੇਗਾ।

ਜਿਥੇ ਉਹਨਾਂ ਦੇ ਨਾਲ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਪੰਜਾਬ ਉਦਯੋਗਿਕ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ, ਰਜਿੰਦਰ ਛਿੰਦੀ, ਨਵੀਨ ਆਦੋਆਣਾ, ਤੇਲੂ ਰਾਮ ਦੇਦੜ, ਪੰਡਤ ਸ਼ਤੋਸ਼ ਕੁਮਾਰ, ਕਾਲਾ ਪ੍ਰਧਾਨ, ਬੀਕੇ ਚੋਧਰੀ, ਪ੍ਰੇਮ ਦੇਦੜ, ਓਮ ਪ੍ਰਕਾਸ਼ ਬੱਗਾ, ਅੱਛਰ ਰਾਮ, ਓਮੀ ਪ੍ਰਧਾਨ, ਰਾਮਜੀ ਦਾਸ, ਹਰਨਾਮ ਦਾਸ, ਜੋਗਿੰਦਰ ਪਾਲ, ਨੀਕੂ ਭਗਤ, ਸੁੱਖਾ ਝੰਡੂਪੁਰ, ਹੈਪੀ ਬੂਥਗੜ੍ਹ, ਸੁੱਚਾ ਸਿੰਘ ਦੇਦੜ, ਨਰਿੰਦਰ ਭੂੰਬਲਾ, ਚਮਨ ਲਾਲ ਫੋਜੀ, ਪ੍ਰਸ਼ੋਤਮ ਕੁਮਾਰ, ਰਿਕੂ ਫੋਜੀ, ਸਰਿੰਦਰ ਪਾਲ, ਰਾਮ ਪਾਲ ਪਾਲੀ, ਰਾਮ ਕ੍ਰਿਸ਼ਨ ,ਤਰਸੇਮ ਲਾਲ, ਸਰਵਣ ਰਾਮ,ਧਰਮ ਚੰਦ ਭੂੰਬਲਾ, ਯਸ਼ਪਾਲ ਦੇਦੜ, ਰਾਮਪਾਲ ਪਾਲ਼ੀ ਚੇਚੀ, ਸ਼ੰਕਰ ਦਾਸ ਕਟਾਰੀਆ,ਮਾਸਟਰ ਤੀਰਥ ਰਾਮ, ਗੁਰਦਾਸ ਕਟਾਰੀਆ, ਲੇਖ ਰਾਜ, ਰਾਮ ਪ੍ਰਕਾਸ਼, ਗੁਰਮੇਲ ਚੰਦ, ਨੀਕੂ ਭਗਤ, ਸੁਰਜੀਤ, ਗੁਰਮੀਤ, ਭੁਪਿੰਦਰ ਭਿੰਦਾ, ਰਾਮ ਸਰੂਪ, ਬੱਗਾ , ਬਲਬੀਰ ਚੰਦ  ਆਦਿ ਸਮੂਹ ਪਿੰਡ ਵਾਸੀ ਕਮੇਟੀ ਮੈਂਬਰ ਹਾਜਿਰ ਸਨ।