5 Dariya News

ਦੀ ਹੋਲੀ ਵੰਡਰ ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੂੰ ਐਜੂਕੇਸ਼ਨ ਪ੍ਰੈਸਨੈਲਿਟੀ ਆਫ਼ ਦਾ ਯੀਅਰ ਐਵਾਰਡ ਨਾਲ ਨਿਵਾਜਿਆ ਗਿਆ

ਸਿੱਖਿਆ ਦੇ ਖੇਤਰ ਵਿਚ ਬਿਹਤਰੀਨ ਸੇਵਾਵਾਂ ਦੇਣ ਲਈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਸਨਮਾਨਿਤ

5 Dariya News

ਖਰੜ 22-Jul-2023

ਡਾਇਰੈਕਟਰ, ਅਸ਼ਵਿਨ ਅਰੋੜਾ, ਹੋਲੀ ਵੰਡਰ ਸਮਾਰਟ ਸਕੂਲ ਨੂੰ ਸਿੱਖਿਆ ਦੇ ਖੇਤਰ ਵਿਚ ਬਿਹਤਰੀਨ ਸੇਵਾਵਾਂ ਦੇਣ ਲਈ ਐਜੂਕੇਸ਼ਨ ਪ੍ਰੈਸਨੈਲਿਟੀ ਆਫ਼ ਦਾ ਯੀਅਰ ਐਵਾਰਡ ਨਾਲ ਨਿਵਾਜਿਆ ਗਿਆ। ਇਹ ਐਵਾਰਡ  ਪੰਜਾਬ ਦੇ ਵਿੱਤ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਕ ਪ੍ਰਾਈਵੇਟ ਸੰਸਥਾ ਵੱਲੋਂ ਕਰਵਾਏ ਗਏ ਇਕ ਸਮਾਗਮ ਵਿਚ ਦਿਤਾ ਗਿਆ।

ਇਸ ਪੁਰਸਕਾਰ ਲਈ ਪੰਜਾਬ ਭਰ ਦੇ ਵੱਖ ਵੱਖ ਸਕੂਲਾਂ ਵਿਚ ਕਰਵਾਏ ਗਏ ਸਰਵੇਖਣ ਅਧੀਨ ਇਸ ਪੁਰਸਕਾਰ ਲਈ ਉਨ੍ਹਾਂ ਦੀ ਚੋਣ ਹੋਈ। ਇਸ ਸਰਵੇਖਣ ਅਧੀਨ ਨਾ ਸਿਰਫ਼ ਕਿਸੇ ਨੌਜਵਾਨ ਮਹਿਲਾ ਵੱਲੋਂ ਸਕੂਲ ਦੀ ਵਾਗਡੋਰ ਬਿਹਤਰੀਨ ਤਰੀਕੇ ਨਾਲ ਸੰਭਾਲਣਾ ਸ਼ਾਮਿਲ ਹੈ, ਬਲਕਿ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ ਦਿੰਦੇ ਹੋਏ ਸਹੀ ਦਿਸ਼ਾ ਦੀ ਸਿੱਖਿਆਂ ਅਤੇ ਸਫਲ ਜੀਵਨ ਲਈ ਉਨ੍ਹਾਂ ਨੂੰ ਬਿਹਤਰੀਨ ਰਸਤਾ ਵਿਖਾਉਣਾ ਵੀ ਸ਼ਾਮਿਲ ਹੈ। 

ਅਸ਼ਵਿਨ ਅਰੋੜਾ ਵੱਲੋਂ ਸਿੱਖਿਆਂ ਦੇ ਖੇਤਰ ਵਿਚ ਬਿਹਤਰੀਨ ਯੋਗਦਾਨ ਪਾਉਂਦੇ ਹੋਏ ਬੱਚਿਆਂ ਨੂੰ ਆਪਣੀ ਸਿੱਖਿਆ ਦੇ ਸਾਰੇ ਪਹਿਲੂਆਂ ਜਿਵੇਂ ਕਿ ਸਰੀਰਕ, ਮਾਨਸਿਕ ਭਾਸ਼ਾਈ ਭਾਵਨਾਤਮਕ ਤੌਰ 'ਤੇ ਰਚਨਾਤਮਿਕ ਹੋਣ ਤਿਆਰ ਕੀਤਾ ਜਾ ਰਿਹਾ ਹੈ। ਇਸ ਸਮੇਂ ਬੋਲਦੇ ਹੋਏ ਨਿਰਦੇਸ਼ਕ ਅਸ਼ਵਿਨ ਅਰੋੜਾ ਨੇ ਆਪਣੀ ਸਫਲਤਾ ਦਾ ਪ੍ਰੇਰਨਾ ਸ੍ਰੋਤ ਆਪਣੇ ਪਿਤਾ ਚਰਨ ਸਿੰਘ ਸੈਣੀ ਨੂੰ ਦਿੰਦੇ ਹੋਏ ਉਨ੍ਹਾਂ ਵੱਲੋਂ ਦਿੱਤੀਆਂ ਸਕਾਰਤਮਕ ਪ੍ਰੋਰਣਾਸ੍ਰੋਤ ਨੂੰ ਦਿਤਾ। 

ਇਸ ਮੌਕੇ 'ਤੇ ਹੋਲੀ ਵੰਡਰ ਸਮਾਰਟ ਸਕੂਲ ਦੇ ਚੇਅਰਮੈਨ ਚਰਨ ਸਿੰਘ ਸੈਣੀ ਅਤੇ ਪ੍ਰਿੰਸੀਪਲ ਪ੍ਰੇਮਜੀਤ ਗਰੋਵਰ ਨੇ ਅਸ਼ਵਿਨ ਅਰੋੜਾ ਨੂੰ ਅਜਿਹੇ ਵੱਕਾਰੀ ਪੁਰਸਕਾਰ ਲਈ ਵਧਾਈ ਦਿੱਤੀ।