ਡਾਕਟਰ ਨੇ ਪੈਨਸ਼ਨ ਵਿਚੋਂ ਦਿੱਤੀ ਹੜ੍ਹ ਪੀੜ੍ਹਤਾਂ ਲਈ ਵਿੱਤੀ ਮਦਦ
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਚੈਕ
5 Dariya News
ਅੰਮ੍ਰਿਤਸਰ 20-Jul-2023
ਪੰਜਾਬ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਦਾ ਹਰ ਫਿਰਕਾ ਅੱਗੇ ਆ ਰਿਹਾ ਹੈ ਅਤੇ ਕੁਝ ਲੋਕ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਰਾਸ਼ਨ ਪਾਣੀ ਲੈ ਕੇ ਪਹੁੰਚ ਰਹੇ ਹਨ ਅਤੇ ਜਿਥੇ ਕੁੱਝ ਵਿਅਕਤੀ ਆਪ ਨਹੀਂ ਜਾ ਸਕੇ ਉਹ ਵਿੱਤੀ ਸਹਾਇਤਾਂ ਵੀ ਜਿਲ੍ਹਾ ਪ੍ਰਸ਼ਾਸਨ ਰਾਹੀਂ ਹੜ੍ਹ ਪੀੜ੍ਹਤਾਂ ਤੱਕ ਪਹੁੰਚਾ ਰਹੇ ਹਨ।
ਅੱਜ ਇਸੇ ਹੀ ਕੜੀ ਤਹਿਤ ਕੇਂਦਰ ਸਰਕਾਰ ਦੀ ਨੌਕਰੀ ਤੋਂ 12 ਸਾਲ ਪਹਿਲਾਂ ਸੇਵਾ ਮੁਕਤ ਹੋਏ ਫੀਜਿਓਥੈਰੇਪਿਸਟ ਡਾ. ਪ੍ਰਸ਼ੋਤਮ ਲਾਲ ਜੋ ਕਿ ਸੂਰਤਾ ਸਿੰਘ ਰੋਡ ਤੇ ਰਹਿੰਦੇ ਹਨ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜੇ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਨੂੰ ਆਪਣੇ ਨਿੱਜੀ ਖਾਤੇ ਵਿਚੋਂ 12500/- ਰੁਪਏ ਦਾ ਚੈਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦਿੱਤਾ।
ਉਨਾਂ ਕਿਹਾ ਕਿ ਮੈਂ ਸੇਵਾ ਮੁਕਤ ਡਾਕਟਰ ਹਾਂ ਅਤੇ ਮੈਂ ਚਾਹੁੰਦਾ ਸੀ ਕਿ ਹੜ੍ਹ ਪੀੜ੍ਹਤਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਮੇਰੇ ਵਲੋਂ ਦਿੱਤੀ ਗਈ ਵਿੱਤੀ ਸਹਾਇਤਾ ਸਹੀ ਢੰਗ ਨਾਲ ਹੜ੍ਹ ਪੀੜ੍ਹਤਾਂ ਕੋਲ ਪਹੁੰਚ ਸਕੇ ਜਿਸਦਾ ਸਭ ਤੋਂ ਵੱਧੀਆ ਰਸਤਾ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ ਲਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਡਾ. ਪ੍ਰਸ਼ੋਤਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਵਿੱਚ ਇਸ ਤਰ੍ਹਾਂ ਦੇ ਵਿਅਕਤੀ ਵੀ ਹਨ ਜੋ ਖੁਦ ਚਲ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪੁਜੇ ਹਨ ਤਾਂ ਜੋ ਹੜ੍ਹ ਪੀੜ੍ਹਤਾਂ ਦੀ ਮਦਦ ਕਰ ਸਕਣ। ਸ੍ਰੀ ਹਰਪ੍ਰੀਤ ਸਿੰਘ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇਸ ਚੰਗੇ ਕੰਮ ਲਈ ਅੱਗੇ ਆਉਣ ਤਾਂ ਜੋ ਹੜ੍ਹ ਪੀੜ੍ਹਤਾਂ ਦੀ ਮਦਦ ਕੀਤੀ ਜਾ ਸਕੇ।