5 Dariya News

ਸਿਹਤ ਵਿਭਾਗ ਦੀ ਟੀਮ ਵਲੋਂ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਤੋਂ ਇਕੱਤਰ ਕੀਤੇ ਗਏ 13 ਪੀਣ ਵਾਲੇ ਪਾਣੀ ਦੇ ਸੈਂਪਲ

ਪੀਣ ਵਾਲੇ ਪਾਣੀ ਨੂੰ ਸਟੋਰ ਕਰਨ ਵਾਲੇ ਬਰਤਨਾ ਦੀ ਸਫਾਈ ਪੂਰਨ ਤੋਰ ਤੇ ਰੱਖੀ ਜਾਵੇ: ਸਿਵਲ ਸਰਜਨ

5 Dariya News

ਸ੍ਰੀ ਮੁਕਤਸਰ ਸਾਹਿਬ 20-Jul-2023

ਸਿਹਤ ਵਿਭਾਗ ਵਲੋਂ ਡਾ. ਰੀਟਾ ਬਾਲਾ  ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾ ਵਰੁਣ ਵਰਮਾ ਜਿਲ੍ਹਾ ਪ੍ਰੋਗਰਾਮ ਅਫਸਰ ਦੀ ਯੋਗ ਅਗਵਾਈ ਹੇਠ ਗਰਮੀ ਰੁੱਤ ਅਤੇ ਬਰਸਾਤੀ ਮੋਸਮ ਨੂੰ ਧਿਆਨ ਵਿਚ ਰੱਖਦੇ ਹੋਏ ਪੀਣ ਅਸ਼ੁੱਧ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਦੇ ਫੈਲਣ ਤੋਂ ਬਚਾਅ ਲਈ ਸਿਹਤ ਵਿਭਾਗ ਦੀ ਟੀਮ ਜਿਨ੍ਹਾ ਵਿਚ ਭਗਵਾਨ ਦਾਸ ਜਿਲ੍ਹਾ ਹੈਲਥ ਇੰਸਪੈਕਟਰ, ਸ਼ਮਸ਼ੇਰ ਸਿੰਘ, ਗੁਰਜੀਤ ਸਿੰਘ,ਗੁਰਸੇਵਕ ਸਿੰਘ ਵਲੋਂ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਰਿਹਾਇਸ਼ਾਂ, ਸਰਕਾਰੀ ਦਫਤਰ, ਸਰਕਾਰੀ ਕਾਲਜ, ਸਰਕਾਰੀ ਵਾਟਰ ਵਰਕਸ ਸਪਲਾਈ ਵਿਭਾਗ ਅਤੇ ਅਤੇ ਜਨਤਕ ਥਾਵਾ ਤੋਂ 13 ਪੀਣ ਵਾਲੇ ਪਾਣੀ ਦੇ ਸੈਂਪਲ ਇਕੱਤਰ ਕਰਕੇ ਪੰਜਾਬ ਸਟੇਟ ਲੈਬ ਖਰੜ ਵਿਖੇ ਟੈਸਟ ਕਰਵਾਉਣ ਲਈ ਭੇਜੇ ਗਏ ਹਨ।

ਇਸ ਸਬੰਧ ਵਿਚ ਡਾ. ਵਰੁਣ ਵਰਮਾ ਜਿਲ੍ਹਾ ਐਪੀਡੀਮੋਲੋਜਿਸਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਚੱਲ ਰਹੇ ਗਰਮੀ ਰੁੱਤ ਤੇ ਬਰਸਾਤੀ ਮੌਸਮ ਦੋਰਾਨ ਪੀਣ ਵਾਲੇ ਅਸ਼ੁੱਧ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ । ਡਾ. ਵਰਮਾ ਅਨੁਸਾਰ ਪੀਣ ਵਾਲੇ ਪਾਣੀ ਨੂੰ ਸਟੋਰ ਕਰਨ ਵਾਲੇ ਬਰਤਨਾਂ ਨੂੰ ਚੰਗੀ ਸਾਫ ਕਰਕੇ ਪਾਣੀ ਸਟੋਰ ਕਰਨਾ ਚਾਹੀਦਾ ਹੈ ਅਤੇ ਪੀਣ ਵਾਲੀ ਉਬਾਲ ਕੇ ਠੰਡਾ ਜਾਂ ਪਾਣੀ ਨੂੰ ਕਲੋਰੀਨੇਟ ਕਰਕੇ ਵਰਤਣਾ ਚਾਹੀਦਾ ਹੈ।

ਇਸ ਮੌਕੇ ਭਗਵਾਨ ਦਾਸ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਪੀਣ ਵਾਲੇ ਅਸ਼ੁੱਧ ਪਾਣੀ ਨਾਲ ਹੈਜਾ, ਪੀਲੀਆ, ਦਸਤ, ਉਲਟੀਆਂ, ਟਾਇਫਾਇਡ ਅਤੇ ਪੇਟ ਨਾਲ ਸਬੰਧਤ ਬੀਮਾਰੀਆਂ ਹੋ ਸਕਦੀਆਂ ਹਨ।ਇਨ੍ਹਾ ਬੀਮਾਰੀਆਂ ਤੋਂ ਬਚਣ ਲਈ ਹਮੇਸ਼ਾਂ ਸਾਫ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ।

ਉਨ੍ਹਾ ਦੱਸਿਆ ਕਿ ਸਿਹਤ ਵਿਭਾਗ ਹਰ ਮਹੀਨੇ ਪਾਣੀ ਦੇ ਸੈਂਪਲ ਇਕੱਤਰ ਕਰਕੇ ਟੇਸਟ ਭੇਜੇ ਜਾਂਦੇ ਹਨ ਤਾਂ ਜੋ ਲੋਕਾਂ ਸਾਫ ਅਤੇ ਸ਼ੁੱਧ ਪਾਣੀ ਮੁਹੱਇਆ ਹੋ ਸਕੇ ।