5 Dariya News

ਮਟੌਰ ਸ਼੍ਰੀ ਬਾਬਾ ਬਾਲ ਭਾਰਤੀ ਸਮਾਧ ਪ੍ਰਾਚੀਨ ਸ਼ਿਵ ਮੰਦਰ ਵਿਖੇ ਕਰਵਾਇਆ ਗਿਆ ਮਹਾਂ ਸ਼ਿਵਪੁਰਾਣ ਧੂਮਧਾਮ ਨਾਲ ਸਮਾਪਤ

'ਆਪ' ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ, ਅਵਤਾਰ ਸਿੰਘ ਮੌਲੀ ਬੈਦਵਾਨ, ਸ੍ਰੀ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਟੀਮ ਨਾਲ ਪਹੁੰਚੇ

5 Dariya News

ਮੋਹਾਲੀ 17-Jul-2023

ਮਟੌਰ ਸਥਿਤ ਸ਼੍ਰੀ ਬਾਬਾ ਬਾਲ ਭਾਰਤੀ ਸਮਾਧ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਪਿਛਲੇ ਅੱਠ ਦਿਨਾਂ ਤੋਂ ਚੱਲ ਰਿਹਾ ਸ਼੍ਰੀ ਮਹਾਂ ਸ਼ਿਵ ਪੁਰਾਣ ਬੜੀ ਧੂਮਧਾਮ ਨਾਲ ਸਮਾਪਤ ਹੋ ਗਿਆ। ਪ੍ਰੋਗਰਾਮ ਦੇ ਆਖ਼ਰੀ ਦਿਨ ਜਿੱਥੇ ਕਥਾ ਵਿਆਸ ਪੰਡਿਤ ਕਿਸ਼ੋਰ ਸ਼ਾਸਤਰੀ ਨੇ ਆਪਣੇ ਧਾਰਮਿਕ ਪ੍ਰੋਗਰਾਮ ਰਾਹੀਂ ਮੰਦਿਰ ਵਿਖੇ ਪਹੁੰਚੀਆਂ ਸੰਗਤਾਂ ਦਾ ਮਨੋਰੰਜਨ ਕੀਤਾ, ਉੱਥੇ ਹੀ ਪ੍ਰੋਗਰਾਮ ਦੇ ਆਖਰੀ ਦਿਨ ਪ੍ਰਧਾਨ ਸ਼੍ਰੀ ਬ੍ਰਾਹਮਣ ਸਭਾ ਮੁਹਾਲੀ ਵਿਸ਼ਾਲ ਸ਼ਰਮਾ, ਚੰਦਰ ਸ਼ੇਖਰ, ਰਮਨ ਸ਼ੈਲੀ ਅਤੇ ਆਪ ਪਾਰਟੀ ਦੇ ਸੀਨੀਅਰ ਆਗੂ ਹਰਸੁਖ ਇੰਦਰ ਸਿੰਘ ਬੱਬੀ ਬਾਦਲ, ਅਵਤਾਰ ਸਿੰਘ ਮੌਲੀ ਬੈਦਵਾਨ, ਭੁਪਿੰਦਰ ਸ਼ਰਮਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। 

ਬਾਬਾ ਬਾਲ ਭਾਰਤੀ ਵੈਲਫੇਅਰ ਕਮੇਟੀ ਦੇ ਮੁਖੀ ਤਿਰਲੋਚਨ ਸਿੰਘ ਬੈਦਵਾਨ ਅਤੇ ਮੰਦਰ ਦੇ ਮੁੱਖ ਸੇਵਾਦਾਰ ਮਾਸਟਰ ਵਾਸੂਦੇਵ ਕੌਸ਼ਿਕ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਅਤੇ ਮਹਿਲਾ ਸੰਕੀਰਤਨ ਮੰਡਲ ਦੀ ਮੁਖੀ ਸ੍ਰੀਮਤੀ ਪੂਨਮ ਕੌਸ਼ਿਕ ਸਮੁੱਚੀ ਟੀਮ ਨੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਮੰਦਿਰ ਵਿੱਚ ਆਈਆਂ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਮੰਦਰ ਦੇ ਪ੍ਰੋਗਰਾਮ ਵਿੱਚ ਪਹੁੰਚੇ ਸੰਗਤਾਂ ਦਾ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਧੰਨਵਾਦ ਵੀ ਪ੍ਰਗਟ ਕੀਤਾ। 

ਮਹਾਂ ਸ਼ਿਵ ਪੁਰਾਣ ਕਥਾ ਦੇ ਆਖ਼ਰੀ ਦਿਨ ਸ਼ਰਧਾਲੂਆਂ ਲਈ ਅਟੁੱਟ ਖੀਰ ਪੂੜੇ ਅਤੇ ਪੂੜੀ ਸਬਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਪ੍ਰਸ਼ਾਦ ਵੀ ਵਰਤਾਇਆ ਗਿਆ।