5 Dariya News

ਬਾਬਾ ਹਰਦੀਪ ਸਿੰਘ ਜੀ ਤੇ ਐਸ.ਡੀ.ਐਮ ਰੂਪਨਗਰ ਹਰਬੰਸ ਸਿੰਘ ਵਲੋਂ ਹੜ੍ਹ ਪੀੜਤਾਂ ਨੂੰ ਚਾਦਰਾਂ ਤੇ ਰਾਸ਼ਨ ਦੀ ਵੰਡ ਕੀਤੀ

5 Dariya News

ਰੂਪਨਗਰ 14-Jul-2023

ਗੁਰਦੁਆਰਾ ਬਾਬਾ ਸਤਨਾਮ ਜੀ ਨੰਗਲ ਚੌਕ ਰੂਪਨਗਰ ਵਿਖੇ 9 ਜੁਲਾਈ ਤੋਂ ਮਾਜਰੀ ਚੌਕ ਵਿਚ ਝੁੱਗੀਆ ਵਿਚ ਬਰਸਾਤੀ ਪਾਣੀ ਭਰਨ ਕਰਕੇ ਠਹਿਰੇ ਲੋਕਾਂ ਲਈ ਜਿੱਥੇ ਲੰਗਰ ਚਲਾਇਆ ਜਾ ਰਿਹਾ ਹੈ ਉੱਥੇ ਅੱਜ ਬਾਬਾ ਹਰਦੀਪ ਸਿੰਘ ਜੀ ਦੇ ਸਹਿਯੋਗ ਨਾਲ ਐਸ.ਡੀ.ਐਮ ਹਰਬੰਸ ਸਿੰਘ ਰੂਪਨਗਰ ਨੇ ਚਾਦਰਾਂ ਅਤੇ ਰਾ਼ਸਨ ਦੇ ਪੈਕਟ ਵੰਡੇ।

ਇਸ ਮੌਕੇ 'ਤੇ ਐਸ.ਡੀ.ਐਮ ਹਰਬੰਸ ਸਿੰਘ ਨੇ ਦੱਸਿਆ ਕਿ ਪ੍ਰਸ਼ਾਸ਼ਨ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਹਰ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਬਾ ਹਰਦੀਪ ਸਿੰਘ ਜੀ ਧੰਨਵਾਦ ਹੈ ਕਿ ਜੋ ਨਿਰਸਵਾਰਥ ਹੋ ਕੇ ਹੜ੍ਹ ਪੀੜ੍ਹਤਾ ਦੀ ਸੇਵਾ ਵਿਚ ਲੱਗੇ ਹੋਏ ਹਨ, ਕਿਉ ਕਿ ਇੱਕਲਾ ਪ੍ਰਸ਼ਾਸ਼ਨ ਦੇ ਨਾਲ ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਦਾ ਸਹਿਯੋਗ ਹੋਣਾ ਬਹੁਤ ਅਹਿਮੀਅਤ ਰੱਖਦਾ ਹੈ। 

ਗੁਰਦੁਆਰਾ ਬਾਬਾ ਸਤਨਾਮ ਜੀ ਦੇ ਮੁੱਖ ਸੇਵਾਦਾਰ ਬਾਬਾ ਹਰਦੀਪ ਸਿੰਘ ਨੇ ਦੱਸਿਆ ਕਿ ਮਾਜਰੀ ਚੋਅ ਨੂੰ ਪਾੜ ਪੈਣ ਨਾਲ ਇਨ੍ਹਾਂ ਦੀਆਂ ਝੁੱਗੀਆਂ ਵਿਚ ਪਾਣੀ ਭਰ ਗਿਆ ਤਾਂ ਤੁਰੰਤ ਇਨ੍ਹਾਂ ਪੀੜ੍ਹਤਾਂ ਨੂੰ ਗੁਰੂ ਘਰ ਲਿਆਂਦਾ ਗਿਆ ਤੇ ਕਾਫੀ ਸਮਾਨ ਇਨ੍ਹਾਂ ਗਰੀਬਾਂ ਦਾ ਪਾਣੀ ਵਿਚ ਹੜ੍ਹ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਲਈ ਗੁਰੂ ਦਾ ਲੰਗਰ ਚੱਲ ਰਿਹਾ ਹੈ ਇਸ ਦੇ ਨਾਲ ਹੀ ਉਹ ਵੀ ਕਈ ਸੜਕਾਂ ਦੇ ਕਿਨਾਰੇ ਸੌਣ ਵਾਲੇ ਲੋਕਾਂ ਨੂੰ ਵੀ ਏਥੇ ਲਿਆਦਾ ਗਿਆ। 

ਉਨ੍ਹਾਂ ਕਿਹਾ ਕਿ ਗੁਰਦੁਆਰਾ ਸਨੀ ਇੰਨਕਲੇਵ ਖਰੜ ਦੇ ਪ੍ਰਧਾਨ ਰਾਜਿੰਦਰ ਸਿੰਘ, ਮਨਜੀਤ ਸਿੰਘ ਜਾਕੂ, ਸਾਬਕਾ ਸਰਪੰਚ ਗੋਪਾਲ ਸਿੰਘ, ਜੋਗਿੰਦਰ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਵੱਲੋਂ ਰਾਸ਼ਨ ਤੇ ਚਾਂਦਰਾ ਦੀ ਸੇਵਾ ਕੀਤਾ ਗਈ ਹੈ। ਇਸ ਮੌਕੇ 'ਤੇ ਸਤਪਾਲ ਸਿੰਘ ਭੈਰੋਮਾਜਰਾ ਪੋਤਰੇ ਬਾਬਾ ਸਰਦੂਲ ਸਿੰਘ ਜੀ ਭੈਰੋਮਾਜਰਾ ਵਾਲੇ,ਜਥੇਦਾਰ ਭਾਗ ਸਿੰਘ,ਮੁਲਾਜ਼ਮ ਆਗੂ ਜਥੇਦਾਰ ਅਜਮੇਰ ਸਿੰਘ ਕੋਟਲਾ ਨਿਹੰਗ,ਗੁਰਬਚਨ ਸਿੰਘ ਸੋਢੀ, ਆਦਿ ਹਾਜਰ ਸਨ।