ਜਿਲਾ ਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਰਮੇਸ਼ ਕੁਮਾਰੀ ਨੇ ਹੜ ਪੀੜਤ ਪਰਿਵਾਰਾਂ ਨੂੰ ਵੰਡਿਆ ਡਰਾਈ ਰਾਸ਼ਨ
5 Dariya News
ਰੂਪਨਗਰ 13-Jul-2023
ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਵੱਲੋਂ ਹੜਾਂ ਤੋਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਾਹਰ ਕਰਦਿਆਂ ਸਲੱਮ ਏਰੀਆ ਵਿਖੇ ਹੜਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਡਰਾਈ ਰਾਸ਼ਨ ਵੰਡਿਆ। ਇਸ ਡਰਾਈ ਰਾਸ਼ਨ ਵਿੱਚ ਆਟਾ ਦਾਲ, ਨਮਕ ਚੀਨੀ ਤੇਲ ਅਤੇ ਹੋਰ ਘਰੇਲੂ ਜਰੂਰੀ ਵਸਤੂਆਂ ਸ਼ਾਮਲ ਸਨ। ਇਸ ਮੌਕੇ ਤੇ ਗੱਲਬਾਤ ਕਰਦਿਆਂ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਸੀ.ਜੇ.ਐਮ ਵੱਲੋ ਦੱਸਿਆ ਗਿਆ ਕਿ ਜਿਲਾ ਕਾਨੂੰਨੀ ਸੇਵਾਵਾਂ ਹਰ ਘੜੀ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਤਿਆਰ ਹੈ।
ਉਨ੍ਹਾਂ ਦੀਪਕ ਸਿੰਗਲਾ ਚੇਅਰਮੈਨ ਐਂਟੀ ਕੁਰਪਸ਼ਨ ਕਰਾਈਮ ਪ੍ਰੀਵੈਨਸ਼ਨ ਔਰੀਐਂਟਡ ਪੁਲੀਸਿੰਗ ਸੋਸਾਇਟੀ ਰੂਪਨਗਰ ਦਾ ਵਿਸੇਸ਼ ਰੂਪ ਵਿੱਚ ਧੰਨਵਾਦ ਕੀਤਾ ਜਿਹਨਾ ਵੱਲੋ ਵੀ ਵੰਡੇ ਗਏ ਰਾਸ਼ਨ ਵਿੱਚ ਹਿੱਸਾ ਪਾਇਆ ਗਿਆ। ਸੀ.ਜੇ.ਐਮ ਵਲੋਂ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਘੜੀ ਵਿਚ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਤਾਂ ਜੋ ਗਰੀਬ ਲੋਕਾਂ ਦੇ ਹੋਏ ਨੁਕਸਾਨ ਦੀ ਭਰਵਾਈ ਹੋ ਸਕੇ।