5 Dariya News

ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਵੱਲੋਂ ਆਮ ਆਦਮੀ ਕਲੀਲਿਕ ਨਬੀਪੁਰ ਦੀ ਚੈਕਿੰਗ

5 Dariya News

ਫਤਿਹਗੜ੍ਹ ਸਾਹਿਬ 06-Jul-2023

ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਆਮ ਆਦਮੀ ਕਲੀਨਿਕ ਨਬੀਪੁਰ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨਸਟਾਫ ਦੀ ਹਾਜ਼ਰੀ ਚੈੱਕ ਕੀਤੀ , ਕਲੀਨਿਕ ਤੇ ਤਾਇਨਾਤ ਡਾ: ਮਿਲਨ, ਏ. ਐਨ. ਐੱਮ. ਸਰਬਜੀਤ ਕੌਰ, ਐਮ.ਪੀ.ਐਚ.ਡਬਲਿਯੂ ਜਗਦੀਪ ਸਿੰਘ ਹਾਜ਼ਰ ਸਨ।ਉਨ੍ਹਾਂ ਆਮ ਆਦਮੀ ਕਲੀਨਿਕ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ  ਓ.ਪੀ. ਡੀ, ਟੀਕਾਕਰਣ, ਦਵਾਈਆਂ ਟੈਸਟਾਂ ਆਦਿ ਦਾ ਜਾਇਜ਼ਾ ਲਿਆ, ਓ.ਪੀ.ਡੀ. ਵਧਾਉਣ ਦੀ ਹਦਾਇਤ ਕੀਤੀ।

ਉਨ੍ਹਾਂ ਨੇ ਕਲਿਨਿਕ ਵਿੱਚ ਆਏ ਮਰੀਜਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਸਮੂਹ ਸਟਾਫ ਨੂੰ ਆਪੋ ਆਪਣੀ ਡਿਊਟੀ ਸਮੇਂ ਸਿਰ ਤੇ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ ਅਤੇ ਮਰੀਜ਼ਾਂ ਨੂੰ ਦਵਾਈਆਂ ਕਲੀਨਿਕ ਵਿੱਚੋਂ ਹੀ ਦੇਣ ਲਈ ਕਿਹਾ।ਉਨ੍ਹਾਂ ਨੇ ਕੋਲਡ ਚੇਨ ਪੁਆਇੰਟ ਦੀ ਚੈਕਿੰਗ ਕੀਤੀ ਤੇ ਵੈਕਸੀਨ ਦੇ ਰੱਖ ਰਖਾਵ ਸਬੰਧੀ ਹਦਾਇਤਾ ਜਾਰੀ ਕੀਤੀਆਂ।

ਉਨ੍ਹਾਂ ਵੱਲੋਂ ਤੀਬਰ ਦਸਤ ਰੋਕੂ ਪੰਦਰਵਾੜੇ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਤੇ 0 ਤੋਂ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਓ.ਆਰ.ਐਸ. ਦੇਣਾ ਯਕੀਨੀ ਬਣਾਉਣ ਲਈ ਕਿਹਾ ਤੇ ਵਿਸ਼ਵ ਜਨਸੰਖਿਆਂ ਦਿਵਸ ਸਬੰਧੀ ਗਤੀਵਿਧੀਆਂ ਬਾਰੇ ਆਸ਼ਾ ਵਰਕਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਕਲੀਨਿਕ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਗਰਭਵਤੀ ਔਰਤਾਂ ਦਾ ਜਣੇਪਾ ਸਰਕਾਰੀ ਹਸਪਤਾਲ ਵਿਚ ਕਰਵਾਉਣ , ਮਾਂਵਾਂ ਤੇ ਬੱਚਿਆਂ ਦਾ ਟੀਕਾਕਰਨ ਸੰਪੂਰਨ ਕਰਨ , ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਉਹਨਾਂ ਨਾਲ ਡਿਪਟੀ ਮੈਡੀਕਲ ਕਮਿਸ਼ਨਰ ਡਾ:ਸਰੀਤਾ ਵੀ ਹਾਜ਼ਰ ਸਨ।