5 Dariya News

ਗਾਇਕ ਗੁਰਸ਼ਬਦ ਦੀ ਐਲਬਮ 'ਦੀਵਾਨਾ 2' ਰਿਲੀਜ਼

'ਦੀਵਾਨਾ 2' ਵਿੱਚ ਫੈਮਿਨਾ ਮਿਸ ਇੰਡੀਆ ਫਾਈਨਲਿਸਟ ਨਵਪ੍ਰੀਤ ਕੌਰ ਵੀ ਸ਼ਾਮਲ

5 Dariya News

ਚੰਡੀਗੜ੍ਹ 05-Jul-2023

ਪੰਜਾਬੀ ਗਾਇਕ ਤੇ ਅਦਾਕਾਰ ਗੁਰਸ਼ਬਦ ਦੀ ਐਲਬਮ 'ਦੀਵਾਨਾ 2' ਅੱਜ ਰਿਲੀਜ਼ ਹੋਈ । ਗਾਇਕ ਦੀ ਸੁਰੀਲੀ ਆਵਾਜ਼ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ।  'ਦੀਵਾਨਾ 2' ਚ' ਚਾਰ ਗੀਤਾਂ ਦਾ ਸੰਗ੍ਰਹਿ ਹੈ। ਗੁਰਸ਼ਬਦ ਅਨੁਸਾਰ, ਇਹ ਐਲਬਮ ਉਸ ਦੀ ਪਿਛਲੇ ਸਾਲ ਦੀ ਸੁਪਰਹਿੱਟ ਐਲਬਮ 'ਦੀਵਾਨਾ' ਤੋਂ ਲਈ ਗਈ ਇੱਕ ਪ੍ਰੇਰਨਾ ਹੈ।  ਐਲਬਮ, ਚੰਡੀਗੜ੍ਹ ਸਥਿਤ ਇੱਕ ਸੰਗੀਤ ਅਤੇ ਫਿਲਮ ਨਿਰਮਾਣ ਕੰਪਨੀ ਓਪਨਮਿਕ ਸਟੂਡੀਓ ਦੁਆਰਾ ਤਿਆਰ ਕੀਤੀ ਗਈ ਹੈ, ਜੋ ਪੰਜਾਬੀ ਸੰਗੀਤ ਉਦਯੋਗ ਵਿੱਚ ਮਹੱਤਵਪੂਰਨ ਕੰਮ ਕਰ ਰਹੀ ਹੈ।

'ਦੀਵਾਨਾ 2' ਵਿੱਚ ਗਲੈਮਰਸ ਫੈਮਿਨਾ ਮਿਸ ਇੰਡੀਆ 2023 ਦੀ ਫਾਈਨਲਿਸਟ ਨਵਪ੍ਰੀਤ ਕੌਰ ਵੀ ਹੈ।  ਨਵਪ੍ਰੀਤ ਹਾਲ ਹੀ 'ਚ ਉਸ ਸਮੇਂ ਸੁਰਖੀਆਂ 'ਚ ਆਈ ਸੀ ਜਦੋਂ ਉਹ ਸ਼ਾਹਰੁਖ ਖਾਨ ਦੇ ਘਰ 'ਮੰਨਤ' ਗਈ ਸੀ। ਨਵਪ੍ਰੀਤ ਨੇ ਕਿਹਾ, "ਇਹ ਮੇਰੇ ਕਰੀਅਰ ਦਾ ਇੱਕ ਹੋਰ ਖੁਸ਼ੀ ਦਾ ਪਲ ਹੈ ਕਿਉਂਕਿ ਐਲਬਮ ਰਿਲੀਜ਼ ਹੋ ਗਈ ਹੈ।"

ਓਪਨਮਿਕ ਸਟੂਡੀਓਜ਼ ਦੇ ਪ੍ਰਮੋਟਰ ਯੁਵਰਾਜ ਤੁੰਗ ਅਤੇ ਰਤਨਮੋਲ ਸਿੰਘ ਨੇ ਕਿਹਾ, "ਓਪਨਮਿਕ ਵਿੱਚ 'ਦੀਵਾਨਾ 2' ਦਾ ਨਿਰਮਾਣ ਕਰਨਾ ਸਾਡੇ ਲਈ ਇੱਕ ਡਰੀਮ ਪ੍ਰੋਜੈਕਟ ਸੀ ਕਿਉਂਕਿ ਦੀਵਾਨਾ ਐਲਬਮ ਨੂੰ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ। ਸਾਡੀ ਇੰਡਸਟਰੀ ਦੇ ਪ੍ਰਮੁੱਖ  ਕਲਾਕਾਰਾਂ ਨਾਲ ਗੀਤ ਰਿਕਾਰਡ ਕਰਨ ਦੀ ਯੋਜਨਾ ਹੈ।   ਅਸੀਂ ਕੁਝ ਵਿਸਤ੍ਰਿਤ ਪਲੇਲਿਸਟਸ ਵੀ ਲੈ ਕੇ ਆ ਰਹੇ ਹਾਂ। 30 ਤੋਂ ਵੱਧ ਗੀਤ ਰਿਲੀਜ਼ ਕਰਨ ਤੋਂ ਬਾਅਦ ਹੁਣ ਸਫਲ ਤੇ ਨਵੇਂ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਅਣਜਾਣ ਪ੍ਰਤਿਭਾ ਨੂੰ ਮੌਕਾ ਦੇਣ ਦੀਆਂ ਯੋਜਨਾਵਾਂ ਵੀ ਬਣਾਈਆ ਜਾ ਰਹੀਆਂ ਹਨ।"

ਗੁਰਸ਼ਬਦ ਨੇ ਕਿਹਾ, “ਮੈਂ ਇੱਕ ਸੰਗੀਤਕ ਤੋਹਫ਼ੇ ਨਾਲ ਜਨਮ ਲੈ ਕੇ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ। ਮੇਰੀ ਪਿਛਲੀ ਐਲਬਮ 'ਦੀਵਾਨਾ' ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਮੈਂ ਆਪਣੇ ਪ੍ਰਸ਼ੰਸਕਾਂ ਲਈ ਇੱਕ ਨਵੀਂ ਐਲਬਮ ਰਿਕਾਰਡ ਕਰਨਾ ਚਾਹੁੰਦਾ ਸੀ।  ਲੋਕਾਂ ਨੇ ਮੇਰੇ ਕੰਮ ਨੂੰ ਇੰਨਾ ਪਿਆਰ ਦਿੱਤਾ ਹੈ ਕਿ ਮੈਂ ਉਨ੍ਹਾਂ ਦਾ ਬਹੁਤ ਧੰਨਵਾਦ ਕਰਦਾ ਹਾਂ।  ਮੈਨੂੰ ਉਮੀਦ ਹੈ ਕਿ ਦਰਸ਼ਕ 'ਦੀਵਾਨਾ 2' ਨੂੰ ਵੀ ਓਨਾ ਹੀ ਪਿਆਰ ਦੇਣਗੇ।"

ਓਪਨਮਿਕ ਸਟੂਡੀਓਜ਼ ਦੇ ਸਹਿ-ਪ੍ਰਮੋਟਰ ਯੁਵਰਾਜ ਤੁੰਗ ਨੇ ਕਿਹਾ, "'ਦੀਵਾਨਾ 2'  ਦੇ ਨਾਲ ਨਾਲ ਅਸੀਂ ਹੁਣ  ਓਟੀਟੀ ਲਈ ਛੋਟੀਆਂ ਫਿਲਮਾਂ

ਲਿਆਉਣ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਇੱਕ ਮੁੱਖ ਧਾਰਾ ਦੀ ਫਿਲਮ ਦੀ ਸਕ੍ਰਿਪਟਿੰਗ 'ਤੇ ਅਰਥਪੂਰਨ ਸਿਨੇਮਾ 'ਤੇ ਵੀ ਜ਼ਿਆਦਾ ਧਿਆਨ ਦੇ ਰਹੇ ਹਾਂ"।

ਵਰਨਣਯੋਗ ਹੈ ਕਿ ਗੁਰਸ਼ਬਦ ਨੂੰ ਸੰਗੀਤ ਵਿਚ ਹਮੇਸ਼ਾ ਹੀ ਡੂੰਘੀ ਦਿਲਚਸਪੀ ਸੀ।  ਸੰਗੀਤ ਅਤੇ ਗਾਇਕੀ ਲਈ ਉਸਦਾ ਪਿਆਰ ਪੰਜ ਸਾਲ ਦੀ ਕੋਮਲ ਉਮਰ ਵਿੱਚ ਸ਼ੁਰੂ ਹੋਇਆ ਅਤੇ ਉਸਨੇ ਸਿੱਖ ਭਗਤੀ ਗੀਤ ਸਿੱਖਣੇ ਸ਼ੁਰੂ ਕਰ ਦਿੱਤੇ।  19 ਸਾਲ ਦੀ ਉਮਰ ਤੱਕ, ਉਸਨੇ ਇੱਕ ਸਟੇਜ ਪਰਫਾਰਮਰ ਦੇ ਰੂਪ ਵਿੱਚ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਅੰਤਰਰਾਸ਼ਟਰੀ ਸ਼ੋਆਂ ਵਿੱਚ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।  ਗੁਰਸ਼ਬਦ ਨੇ ਪ੍ਰਸਿੱਧ ਗਾਇਕ-ਅਦਾਕਾਰ ਐਮੀ ਵਿਰਕ ਦੇ ਨਾਲ ਪਾਲੀਵੁੱਡ ਵਿੱਚ ਇੱਕ ਗਾਇਕ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ।  ਉਨ੍ਹਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਦੌਰਾਨ ਕਿਸਾਨਾਂ ਨੂੰ ਆਪਣਾ ਸਮਰਥਨ ਦਰਸਾਉਣ ਲਈ 'ਦਿੱਲੀ ਦੇ ਭੁੱਲੇਖੇ' ਗੀਤ ਵੀ ਰਿਲੀਜ਼ ਕੀਤਾ ਸੀ।

 ਇਹ ਵੀ ਜਿਕਰਯੋਗ ਹੈ ਕਿ ਓਪਨਮਿਕ ਸਟੂਡੀਓ ਦੇ ਪ੍ਰਮੋਟਰ ਬਤੌਰ ਨਿਰਮਾਤਾ 'ਬੰਬੂਕਾਟ', 'ਵੇਖ ਬਰਾਤਾਂ ਚੱਲੀਆਂ', 'ਅਫ਼ਸਰ' ਆਦਿ ਵਰਗੀਆਂ ਬਹੁਤ ਸਫਲ ਫ਼ਿਲਮਾਂ ਦਾ ਹਿੱਸਾ ਰਹੇ ਹਨ।