ਛੋਟੇ ਸਿਆਸੀ ਹਿੱਤਾਂ ਖਾਤਰ ਲੋਕਾਂ ਦਾ ਇਸਤੇਮਾਲ ਕਰ ਰਹੇ ਹਨ ਅਕਾਲੀ ਭਾਜਪਾ: ਗੁਰਕੀਰਤ ਕੋਟਲੀ
ਲਗਾਤਾਰ ਦੂਜੇ ਦਿਨ ਆਤਮ ਨਗਰ ਹਲਕੇ 'ਚ ਕੱਢੀ ਸਕੂਟਰ ਮੋਟਰ ਸਾਈਕਲ ਰੈਲੀ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 21-Apr-2014
ਖੰਨਾ ਤੋਂ ਵਿਧਾਇਕ ਗੁਰਕੀਰਤ ਕੋਟਲੀ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਦੋਵੇਂ ਮੌਕਾਪ੍ਰਸਤ ਪਾਰਟੀਆਂ ਹਨ, ਜਿਨ੍ਹਾਂ ਨੇ ਹਮੇਸ਼ਾ ਤੋਂ ਆਪਣੇ ਛੋਟੇ ਸਿਆਸੀ ਹਿੱਤਾਂ ਖਾਤਿਰ ਲੋਕਾਂ ਦਾ ਇਸਤੇਮਾਲ ਕੀਤਾ ਹੈ। ਇਸ ਲੜੀ ਹੇਠ ਪੈਸੇ ਦੀ ਲਾਲਚ 'ਚ ਗਠਜੋੜ ਦੇ ਆਗੂਆਂ ਨੇ ਪਹਿਲਾਂ ਸੂਬੇ ਦੇ ਰੇਤ ਖੁਦਾਈ, ਟਰਾਂਸਪੋਰਟ, ਕੇਬਲ ਦੇ ਬਿਜਨੇਸ 'ਤੇ ਕਬਜਾ ਜਮਾਇਆ ਸੀ, ਤਾਂ ਹੁਣ ਇਨ੍ਹਾਂ ਨੇ ਸਾਰੀਆਂ ਹੱਦਾਂ ਨੂੰ ਪਾਰ ਕਰਦਿਆਂ ਨਸ਼ੇ ਫੈਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੇ। ਜਿਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਨਸ਼ੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਰਹੇ ਹਨ।ਉਥੇ ਹੀ, ਸੀਨੀਅਰ ਕਾਂਗਰਸੀ ਆਗੂ ਕੇ.ਕੇ ਬਾਵਾ ਨੇ ਗਠਜੋੜ ਸਰਕਾਰ 'ਤੇ ਪਿਛਲੇ 7 ਸਾਲਾਂ ਦੌਰਾਨ ਹਰ ਮੋਰਚੇ 'ਤੇ ਫੇਲ੍ਹ ਹੋਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕੋਈ ਵੀ ਵਰਗ ਅਜਿਹਾ ਨਹੀਂ ਹੈ, ਜਿਹੜਾ ਇਸ ਸਰਕਾਰ ਤੋਂ ਸੁਖੀ ਹੋਵੇ।
ਲਗਾਤਾਰ ਦੂਜੇ ਦਿਨ ਆਤਮ ਨਗਰ ਵਿਧਾਨ ਸਭਾ ਹਲਕੇ 'ਚ ਗਿੱਲ ਰੋਡ 'ਤੇ ਸਕੂਟਰ ਮੋਟਰ ਸਾਈਕਲ ਰੈਲੀ ਕੱਢਣ ਮੌਕੇ ਉਕਤ ਆਗੂਆਂ ਨੇ ਇਹ ਸ਼ਬਦ ਕਹੇ। ਰੈਲੀ ਦਾ ਆਯੋਜਨ ਯਸ਼ਪਾਲ ਸ਼ਰਮਾ ਨੇ ਕੀਤਾ ਸੀ। ਦੋਵੇਂ ਆਗੂਆਂ ਨੇ ਕਿਹਾ ਕਿ ਲੋਕ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਰਵਨੀਤ ਬਿੱਟੂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੰਸਦ 'ਚ ਭੇਜਣਾ ਚਾਹੁੰਦੇ ਹਨ।ਕੋਟਲੀ ਨੇ ਕਿਹਾ ਕਿ ਅਕਾਲੀ ਭਾਜਪਾ ਨੇ ਆਪਣੇ ਸਾਅਸੀ ਹਿੱਤਾਂ ਖਾਤਰ ਹਮੇਸ਼ਾ ਤੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਜਿਨ੍ਹਾਂ ਨੇ ਸੱਤਾ 'ਚ ਆਉਣ ਤੋਂ ਬਾਅਦ ਰੇਤ ਖੁਦਾਈ, ਟਰਾਂਸਪੋਰਟ, ਕੇਬਲ ਆਦਿ ਨਾਲ ਜੁੜੇ ਬਿਜਨੇਸ 'ਤੇ ਆਪਣਾ ਕਬਜਾ ਜਮਾਇਆ। ਜਿਸ ਤੋਂ ਬਾਅਦ ਹੁਣ ਰੇਤ ਆਟੇ ਤੋਂ ਵੀ ਮਹਿੰਗੀ ਵਿੱਕ ਰਹੀ ਹੈ। ਪਰ ਹੁਣ ਤਾਂ ਇਨ੍ਹਾਂ ਦੀ ਲਾਲਚ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ ਤੇ ਇਹ ਲੋਕ ਨਸ਼ੇ ਵੇਚ ਕੇ ਪੈਸੇ ਕਮਾਉਣ 'ਤੇ ਤੁਲੇ ਹੋਏ ਹਨ। ਇਨ੍ਹਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਨਸ਼ੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੇ ਹਨ।ਬਾਵਾ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਦੌਰਾਨ ਲੁਧਿਆਣਾ 'ਚ ਕੋਈ ਵਿਕਾਸ ਨਹੀਂ ਹੋਇਆ ਹੈ। ਟੈਕਸ ਦੇਣ 'ਚ ਲੁਧਿਆਣਾ ਸੱਭ ਤੋਂ ਅੱਗੇ ਹੈ, ਪਰ ਅਕਾਲੀਆਂ ਨੇ ਹਮੇਸ਼ਾ ਲੁਧਿਆਣਾ ਨਾਲ ਪੱਖਪਾਤ ਕੀਤਾ ਹੈ। ਸ਼ਹਿਰ 'ਚ ਮੁਢਲੀਆਂ ਸੁਵਿਧਾਵਾਂ ਦਾ ਬੁਰਾ ਹਾਲ ਹੈ। ਅਜਿਹਾ ਕੋਈ ਵੀ ਵਰਗ ਨਹੀਂ ਹੈ, ਜਿਹੜਾ ਇਸ ਸਰਕਾਰ ਤੋਂ ਸੁਖੀ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਸਰਕਾਰ ਤੋਂ ਪ੍ਰੇਸ਼ਾਨ ਲੋਕ ਬੇਸਬ੍ਰੀ ਨਾਲ 30 ਅਪ੍ਰੈਲ ਦੇ ਦਿਨ ਦਾ ਇੰਤਜਾਰ ਕਰ ਰਹੇ ਹਨ, ਤਾਂ ਜੋ ਇਨ੍ਹਾਂ ਗਠਜੋੜ ਸਾਂਝੇਦਾਰਾਂ ਨੂੰ ਸਬਕ ਸਿਖਾ ਸਕਣ।