5 Dariya News

ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਰੀਕਰੀਏਸ਼ਨਲ ਗਤੀਵਿਧੀਆਂ ਕਰਵਾਈਆ

ਨਸਿ਼ਆਂ ਤੋਂ ਦੂਰ ਰਹਿਣ ਅਤੇ ਸ਼ਰੀਰਕ ਤੰਦਰੁਸਤੀ ਲਈ ਖੇਡਾਂ ਜ਼ਰੂਰੀ — ਡਾ. ਦਵਿੰਦਰਜੀਤ ਕੌਰ

5 Dariya News

ਫਤਿਹਗੜ੍ਹ ਸਾਹਿਬ 30-Jun-2023

ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਰੀ—ਹੈਬਲੀਟੇਸ਼ਨ ਸੈਂਟਰ ਫਤਿਹਗੜ੍ਹ ਸਾਹਿਬ ਵਿਖੇ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਰੀਕਰੀਏਸ਼ਨਲ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਰੀ—ਹੈਬਲੀਟੇਸ਼ਨ ਸੈਂਟਰ ਵਿਖੇ ਦਾਖਲ ਮਰੀਜ਼ਾ ਦੇ ਵਾਲੀਬਾਲ ਮੈਚ ਕਰਵਾਏ ਗਏ ਤੇ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸਿ਼ਆਂ ਦੀ ਵਰਤੋਂ ਨਾਲ ਸ਼ਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਲੈਕਚਰ ਦਿੱਤਾ।

ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਨਸਿ਼ਆਂ ਤੋਂ ਦੂਰ ਰਹਿਣ ਲਈ ਸਾਨੂੰ ਆਪਣੇ ਆਪ ਨੂੱੰ ਵਿਅਸਤ ਰੱਖਣਾ ਚਾਹੀਦਾ ਹੈ, ਸ਼ਰੀਰ ਨੂੰ ਨਿਰੋਗ ਰੱਖਣ ਲਈ ਖੇਡਾਂ ਦਾ ਬਹੁੱਤ ਮਹੱਤਵ ਹੈ, ਹਰ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਨਸ਼ੇ ਦੀ ਆਦਤ ਨਾ ਸਿਰਫ ਉਨ੍ਹਾਂ ਦੇ ਸਰੀਰ ਅਤੇ ਦਿਮਾਗ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਸਗੋਂ ਉਨ੍ਹਾਂ ਦੇ ਉੱਜਵਲ ਭਵਿੱਖ ਨੂੰ ਵੀ ਖਤਮ ਕਰ ਦਿੰਦੀ ਹੈ। 

ਇਸ ਲਈ ਸਾਨੂੰ ਨਸ਼ਅਿਾਂ ਨੂੰ ਸਖ਼ਤੀ ਨਾਲ *ਨਾ* ਕਹਿਣਾ ਚਾਹੀਦਾ ਹੈ ਅਤੇ ਆਪਣੇ ਆਲੇ—ਦੁਆਲੇ ਜਾਗਰੂਕਤਾ ਫੈਲਾਕੇ ਆਪਣੀ ਜਿ਼ੰਦਗੀ ਦੇ ਨਾਲ—ਨਾਲ ਆਪਣੇ ਪਿਆਰਿਆਂ ਦੀਆਂ ਜਾਨਾਂ ਵੀ ਬਚਾਉਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ  ਸਾਨੂੰ ਸਭ ਨੂੰ ਪੰਜਾਬ ਨੂੰ ਰੰਗਲਾ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਇਕੱਠੇ ਹੋ ਕੇ ਮਜ਼ਬੂਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ, ਜਿਹੜੇ ਵਿਅਕਤੀ ਨਸ਼ਿਆਂ ਦੀ ਵਰਤੋਂ ਦੇ ਆਦੀ ਹੋ ਚੁੱਕੇ ਹਨ , ਉਨ੍ਹਾਂ ਦਾ ਨਸ਼ਾ ਛੁਡਵਾਉਣ ਲਈ ਅਤੇ ਇਲਾਜ ਲਈ ਨੇੜੇ ਦੀ ਸਿਹਤ ਸੰਸਥਾ/ਓਟ ਸੈਂਟਰ ਜਾਂ ਡਰੱਗ ਡੀ—ਅਡਿਕਸ਼ਨ ਸੈਂਟਰ ਵਿੱਚ ਜਾਣਾ ਚਾਹੀਦਾ ਹੈ।  ਰੀਕਰੀਏਸ਼ਨਲ ਗਤੀਵਿਧੀਆਂ ਵਿਚ ਭਾਗ ਲੈਣ ਵਾਲੇ ਮਰੀਜ਼ਾ ਦੀ ਹੌਂਸਲਾ ਅਫਜ਼ਾਈ ਲਈ ਸਿਵਲ ਸਰਜਨ ਵੱਲੋਂ ਸਰਟੀਫਿਕੇਟ ਵੀ ਦਿੱਤੇ ਗਏ।

ਇਸ ਮੌਕੇ ਉਨ੍ਹਾਂ ਵੱਲੋਂ ਓਟ ਕਲੀਨਿਕ ਦੀ ਚੈਕਿੰਗ ਕੀਤੀ ਤੇ ਆਲੇ ਦੁਆਲੇ ਦੀ ਸਾਫ—ਸਫਾਈ ਕਰਕੇ ਰੁੱਖ ਲਗਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ।ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰੀਤਾ, ਡਾ. ਸਨਪ੍ਰੀਤ ਕੌਰ, ਗੁਰਸ਼ਰਨਜੀਤ ਸਿੰਘ ਨਾਗਰਾ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾਂ ਅਫਸਰ ਜਸਵਿੰਦਰ ਕੌਰ, ਜਿਲ੍ਹਾ ਬੀ.ਸੀ.ਸੀ. ਅਮਰਜੀਤ ਸਿੰਘ, ਬਲਾਕ ਐਕਸਟੇਸ਼ਨ ਐਜੂਕੇਟਰ ਮਹਾਵੀਰ ਸਿੰਘ, ਕਾਂਊਸਲਰ ਬਿਕਰਮ ਸਿੰਘ, ਸਿਮਰਨ ਆਨੰਦ ਤੇ ਹੋਰ ਹਾਜ਼ਰ ਸਨ।