ਪਿੰਡ ਨਾਨੋਵਾਲ ਦਾ ਆਮ ਆਦਮੀ ਕਲੀਨਿਕ ਇਲਾਕੇ ਦੇ ਲੋਕਾਂ ਲਈ ਹੋਵੇਗਾ ਲਾਹੇਵੰਦ: ਐਸ.ਡੀ.ਐਮ.ਖਮਾਣੋ
ਐਸ ਡੀ ਐਮ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਦੌਰਾ
5 Dariya News
ਖਮਾਣੋਂ 28-Jun-2023
ਦਿਹਾਤੀ ਇਲਾਕੇ ਵਿੱਚ ਇਹ ਆਮ ਆਦਮੀ ਕਲੀਨਿਕ ਲਾਹੇਵੰਦ ਸਾਬਿਤ ਹੋ ਰਿਹਾ ਹੈ। ਇੱਥੇ ਮਰੀਜ਼ਾ ਨੂੰ ਦਵਾਇਆਂ ਅਤੇ ਲੈਬ ਟੈਸਟ ਮੁਫ਼ਤ ਮੁਹੱਇਆ ਕਰਵਾਏ ਜਾ ਰਹੇ ਹਨ। ਇਹਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ.ਖਮਾਣੋਂ ਸ੍ਰੀ ਸੰਜੀਵ ਕੁਮਾਰ, ਨੇ ਪੰਜਾਬ ਸਰਕਾਰ ਵੱਲੋਂ ਪਿੰਡ ਨਾਨੋਵਾਲ ਵਿਖੇ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ ਦਾ ਦੌਰਾ ਕਰਨ ਮੌਕੇ ਕੀਤਾ ।
ਉਨ੍ਹਾਂ ਦੱਸਿਆ ਕਿ ਇਸ ਆਮ ਆਦਮੀ ਕਲੀਨਿਕ ਦਾ ਪਿੰਡ ਨਾਨੋਵਾਲ ਦੇ ਨੇੜ੍ਹੇ ਪੈਂਦੇ ਪਿੰਡਾਂ ਰਾਮਗੜ੍ਹ, ਚੰਡਿਆਲਾ, ਰਾਏਪੁਰ ਰਈਆਂ ਅਤੇ ਅਮਰਗੜ੍ਹ ਦੇ ਲੋਕਾਂ ਨੂੰ ਇਹਨਾਂ ਮੈਡੀਕਲ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ। ਐਸ.ਡੀ.ਐਮ. ਖਮਾਣੋਂ ਵੱਲੋਂ ਬੀ.ਡੀ.ਪੀ.ਓ ਖਮਾਣੋਂ ਨੂੰ ਹੁਕਮ ਦਿੱਤੇ ਗਏ ਪਿੰਡ ਨਾਨੋਵਾਲ ਦੇ ਨੇੜ੍ਹੇ ਪਿੰਡਾਂ ਵਿੱਚ ਮੁਨਾਦੀ ਕਰਵਾਕੇ ਇਹ ਆਮ ਆਦਮੀ ਕਲੀਨਿਕ ਵਿੱਚ ਮਿਲ ਰਹੀਆਂ ਮੁਫ਼ਤ ਮੈਡੀਕਲ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾਵੇ।
ਇਸ ਮੌਕੇ ਤੇ ਕਲੀਨਿਕ ਦੇ ਇੰਚਾਰਜ ਡਾਕਟਰ, ਡਾ.ਅਮੀਤੋਸ ਸਿੱਧੂ ਅਤੇ ਹੋਰ ਸਾਰਾ ਸਟਾਫ ਮੌਜੂਦ ਸੀ।