5 Dariya News

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੰਡਰ ਟਰਾਇਲ ਕੈਦੀਆਂ ਲਈ ਸੁਫਲ ਕੈਂਪ ਕੋਰਟ ਦਾ ਸ਼ੁਭ ਆਰੰਭ

5 Dariya News

ਫ਼ਤਹਿਗੜ੍ਹ ਸਾਹਿਬ 20-Jun-2023

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਸ਼੍ਰੀ ਮਨਜਿੰਦਰ ਸਿੰਘ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਅਰੁਣ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਵੀਂ ਜੇਲ੍ਹ ਨਾਭਾ ਵਿਖੇ ਕੈਂਪ ਕੋਰਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਛੋਟੇ-ਮੋਟੇ ਜ਼ੁਰਮਾਂ ਵਾਲੇ ਮੁਲਜ਼ਮਾਂ ਨੂੰ ਨਿਯਮਾ ਤਹਿਤ ਛੱਡਿਆ ਗਿਆ । 

ਇਸ ਮੌਕੇ ਇੱਕ ਵਿਲੱਖਣ ਪਹਿਲ ਕਦਮੀ ਕਰਦੇ ਹੋਏ " ਸੁਫਲ " ਕੈਂਪ ਕੋਰਟ ਤਹਿਤ ਜਿਹੜੇ ਵੀ ਅੰਡਰ ਟਰਾਇਲ ਨੂੰ ਛੱਡਿਆ ਗਿਆ ਉਨ੍ਹਾਂ ਲਈ ਇੱਕ ਫਲਦਾਰ ਬੂਟਾ ਵੀ ਜੇਲ੍ਹ ਵਿੱਚ ਲਗਾਇਆ ਗਿਆ।  " ਸੁਫਲ " ਕੈਂਪ ਕੋਰਟ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਦਾ ਮਤਲਬ ਅੰਡਰ ਟਰਾਇਲਸ ਨੂੰ ਨਿਯਮਾਂ ਤਹਿਤ ਸਿਸਟੇਮੈਟਿਕ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣੀ ਹੈ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਉਣਾ ਹੈ ਕਿ ਛੱਡੇ ਗਏ ਅੰਡਰ ਟਰਾਇਲ ਇਸ ਨੂੰ ਸ਼ਜਾ ਦੇ ਤੌਰ ਤੇ ਨਾ ਲੈ ਕੇ ਇਸ ਨੂੰ ਸੁਧਾਰ ਦੇ ਤੌਰ ਤੇ ਲੈਣ ਤਾਂ ਜੋ ਉਹਨਾਂ ਦੀ ਜਿੰਦਗੀ ਵਿੱਚ ਨਵਾਂ ਸੁਧਾਰ ਆਵੇ ਅਤੇ ਇਹ ਨਵਾਂ ਸੁਧਾਰ ਲਿਆਉਣ ਦੀ ਕੋਸ਼ਿਸ਼ ਵਿੱਚ ਹੀ ਜਿਹੜੇ ਹੁਣ ਤੱਕ 10 ਅੰਡਰ ਟਰਾਇਲ ਛੋਟੇ-ਮੋਟੇ ਜ਼ੁਰਮਾਂ ਅਧੀਨ ਬੰਦ ਸਨ ਅਤੇ ਜਿਨ੍ਹਾਂ ਨੂੰ ਨਿਯਮਾਂ ਤਹਿਤ ਰਿਹਾ ਕੀਤਾ ਗਿਆ। 

ਉਹਨਾਂ ਲਈ ਫਲਦਾਰ ਬੂਟੇ ਲਗਾਏ ਗਏ ਤਾਂ ਜੋ ਉਹ ਆਪਣੀ ਜਿੰਦਗੀ ਨੂੰ ਇੱਕ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਣ, ਸਮਾਜ ਵਿੱਚ ਸਿਰਜਨਾਤਮਕ ਰੋਲ ਨਿਭਾ ਸਕਣ ਅਤੇ ਸਮਾਜ  ਦੀ ਭਲਾਈ ਵਿੱਚ ਰੁੱਖਾਂ ਦੀ ਤਰ੍ਹਾਂ ਹੀ ਉਸਾਰੂ ਭੂਮਿਕਾ ਅਦਾ ਕਰ ਸਕਣ। ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕੈਂਪ ਕੋਰਟ ਨੂੰ “ਸੁਫਲ” ਕੈਂਪਸ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਮੌਕੇ ਅੰਡਰ ਟਰਾਇਲ ਵੱਲੋਂ ਅੰਬ, ਜਾਮਣ, ਅਮਰੂਦ ਆਦਿ  ਫਲਦਾਰ ਬੂਟੇ ਲਗਾਏ ਗਏ ਅਤੇ ਸਮਾਜ ਨੂੰ ਇੱਕ ਨਵੀਂ ਸੇਧ ਦੇਣ ਦਾ ਉਪਰਾਲਾ ਕੀਤਾ ਗਿਆ। 

ਸ਼੍ਰੀ ਰਮਨਦੀਪ ਸਿੰਘ ਭੰਗੂ, ਜੇਲ ਸੁਪਰਡੈਂਟ, ਸ਼੍ਰੀ ਰਾਜਦੀਪ ਸਿੰਘ, ਡਿਪਟੀ ਸੁਪਰਡੈਂਟ, ਸ਼੍ਰੀ ਪੁਨੀਤ ਕੁਮਾਰ,ਅਸਿਸਟੈਂਟ ਸੁਪਰਡੈਂਟ ਵੀ ਇਸ ਮੋਕੇ ਸ਼ਾਮਲ ਸਨ।