ਯੋਗ ਦਿਵਸ ਮਨਾਉਣ ਸੰਬੰਧੀ ਆਮ ਆਦਮੀ ਪਾਰਟੀ ਦਫਤਰ ਵਿੱਚ ਵਿਸ਼ੇਸ਼ ਮੀਟਿੰਗ
5 Dariya News
ਲੁਧਿਆਣਾ 15-Jun-2023
ਅੱਜ ਮਿਤੀ 15.06.2023 ਨੂੰ ਸ਼ਾਮ 04.00 ਵਜੇ ਪਾਰਟੀ ਦਫ਼ਤਰ ਨੇੜੇ ਪਾਸਪੋਰਟ ਦਫਤਰ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਇਸ ਮੌਕੇ ਤੇ ਜਿਲ੍ਹਾ ਲੁਧਿਆਣਾ ਦੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ , ਸਕੱਤਰ ਵਿਸ਼ਾਲ ਅਵਸਥੀ, ਦਿਹਾਤੀ ਪ੍ਰਧਾਨ ਹਰਭੂਪਿੰਦਰ ਸਿੰਘ ਧਰੋੜ, ਉਪ ਪ੍ਰਧਾਨ ਦਿਹਾਤੀ ਗੁਰਦਰਸ਼ਨ ਸਿੰਘ ਕੂਹਲੀ, ਸ਼ਹਿਰੀ ਉਪ ਪ੍ਰਧਾਨ ਦੀਪਕ ਬਾਂਸਲ, ਖਜਾਨਚੀ ਸੁਰਿੰਦਰ ਸੈਣੀ, ਦਫਤਰ ਇੰਚਾਰਜ ਮਾਸਟਰ ਹਰੀ ਸਿੰਘ, ਇਵੇੰਟ ਇੰਚਾਰਜ ਬਲਦੇਵ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਮੁੱਲਾਂਪੁਰ ਹਰਨੇਕ ਸਿੰਘ ਸੇਖੋਂ, ਗੁਰਜੀਤ ਸਿੰਘ ਗਿੱਲ, ਵਿੰਗਾ ਦੇ ਪ੍ਰਧਾਨ, ਬਲਾਕ ਇੰਚਾਰਜ, ਵਾਰਡ ਇੰਚਾਰਜ ਮੌਜੂਦ ਸਨ।
ਇਨ੍ਹਾਂ ਤੋਂ ਇਲਾਵਾ ਕਮਲ ਮੀਗਲਾਨੀ, ਵਿਜੈ ਮੋਰੀਆ, ਭੁਪਿੰਦਰ ਪਟਿਆਲਾ, ਲੇਖ ਰਾਜ ਅਰੋੜਾ, ਪਰਮਿੰਦਰ ਸਿੰਘ , ਲਛਮਣ ਸਿੰਘ ਗਰੇਵਾਲ,ਵਿੱਕੀ, ਅਮਨਦੀਪ ਭੱਠਲ, ਨਿੱਕੀ ਕੋਹਲੀ, ਯਸ਼ਪਾਲ ਸ਼ਰਮਾ, ਮੁਨੀਸ਼, ਤੇਜਿੰਦਰ ਸਿੰਘ ਰਿੰਕੂ, ਚਰਨਪ੍ਰੀਤ ਸਿੰਘ ਲਾਬਾ , ਸਾਹਿਲ, ਹਰਪ੍ਰੀਤ,ਗੁਰਵਿੰਦਰ ਸਿੰਘ ਤੂਰ, ਮਨਪ੍ਰੀਤ, ਰਵਿੰਦਰ ਰਵੀ, ਰਜਿੰਦਰ ਗੱਗੀ, ਸਰਿਤਾ ਕਪੂਰ, ਸੁਰਿੰਦਰ ਸਿੰਘ ਸਿੰਦਾ, ਰਵਿੰਦਰ ਪਾਲ ਸਿੰਘ ਪਾਲੀ,ਵਰੁਣ ਸ਼ਰਮਾ, ਰਾਜ ਕੁਮਾਰ ਅਗਰਵਾਲ, ਸ਼ਿੰਗਾਰਾ ਸਿੰਘ, ਇਸ ਦੌਰਾਨ 20 ਜੂਨ ਨੂੰ ਜਲੰਧਰ ਵਿਖੇ ਮਨਾਏ ਜਾ ਰਹੇ ਯੋਗ ਦਿਵਸ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਸਵੇਰੇ 5 ਵਜੇ ਪਹੁੰਚ ਕੇ ਇਸ ਖਾਸ ਮੌਕੇ ਤੇ ਆਪ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁਖ ਮੰਤਰੀ ਸ.ਭਗਵੰਤ ਸਿੰਘ ਮਾਨ ਜੀ ਦੇ ਨਾਲ ਯੋਗ ਕਰਨ ਦਾ ਸੱਦਾ ਦਿੱਤਾ।
ਪਾਰਟੀ ਦਫ਼ਤਰ ਵਿਚ ਮੰਡੀ ਬੋਰਡ ਮੁੱਲਾਂਪੁਰ ਦੇ ਨਵ ਨਿਯੁਕਤ ਚੇਅਰਮੈਨ ਸ. ਹਰਨੇਕ ਸਿੰਘ ਸੇਖੋਂ ਜੀ ਦੇ ਪਹੁੰਚਣ ਤੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਸਮੇਤ ਸਮੁੱਚੇ ਸਾਥੀਆਂ ਨੇ ਸਵਾਗਤ ਕੀਤਾ ਅਤੇ ਇਹਨਾਂ ਦਾ ਸਨਮਾਨ ਕੀਤਾ ਗਿਆ।