5 Dariya News

ਹਰਿਆਣਾ ਟ੍ਰੈਫਿਕ ਪੁਲਿਸ ਨੇ 5 ਜੂਨ ਤੋਂ ਲੈ ਕੇ 12 ਜੂਨ ਤਕ ਲੇਨ ਡਰਾਈਵਿੰਗ ਅਤੇ ਅੰਡਰ ਏਜ ਡਰਾਈਵਿੰਗ ਦੀ ਇਕ ਵਿਸ਼ੇਸ਼ ਮੁਹਿੰਮ ਚਲਾਈ - ਗ੍ਰਹਿ ਮੰਤਰੀ ਅਨਿਲ ਵਿਜ

ਲੇਨ ਡਰਾਈਵਿੰਗ ਦੇ 3176 ਅਤੇ ਅੰਡਰ ਏਜ ਡਰਾਈਵਿੰਗ ਦੇ 258 ਚਾਲਾਨ ਕੀਤੇ, ਕੁੱਲ 3434 ਚਾਲਾਨ ਕੀਤੇ ਗਏ - ਅਨਿਲ ਵਿਜ

5 Dariya News

ਚੰਡੀਗੜ੍ਹ 15-Jun-2023

ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ  ਨੇ ਕਿਹਾ ਕਿ ਹਰਅਿਾਣਾ ਟ੍ਰੈਫਿਕ ਪੁਲਿਸ 5 ਜੂਨ ਤੋਂ ਲੈ ਕੇ 12 ਜੂਨ, 2023 ਤਕ ਲੇਨ ਡਰਾਈਵਿੰਗ ਅਤੇ ਅੰਡਰ ਏਜ ਡਰਾਈਵਿੰਗ ਦਾ ਇਕ ਵਿਸ਼ੇਸ਼ ਮੁਹਿੰਮ ਚਲਾਈ ਅਤੇ ਇਸ ਦੌਰਾਨ ਲੇਨ ਡਰਾਈਵਿੰਗ ਦੇ 3176 ਅਤੇ ਅੰਡਰ ਏਜ ਡਰਾਈਵਿੰਗ ਦੇ 258 ਚਾਲਾਨ ਕੀਤੇ। ਉਨ੍ਹਾਂ ਨੇ ਦਸਿਆ ਕਿ ਇਸ ਤਰ੍ਹਾ ਇਸ ਮੁਹਿੰਮ ਦੌਰਾਨ ਕੁੱਲ 3434 ਚਾਲਾਨ ਕੀਤੇ ਗਏ।

ਇਸ ਸਬੰਧ ਵਿਚ ਚਲਾਏ ਗਏ ਲੇਨ ਡਰਾਈਵਿੰਗ ਅਤੇ ਅੰਡਰ ਏਜ ਡਰਾਈਵਿੰਗ ਮੁਹਿੰਮ ਦੀ ਜਿਲ੍ਹਾਵਾਰ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਅੰਬਾਲਾ ਜਿਲ੍ਹਾ ਵਿਚ ਕੁੱਲ 653 ਚਾਲਾਨ ਹੋਈ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 609 ਅਤੇ ਅੰਡਰ ਏਜ ਡਰਾਈਵਿੰਗ  ਦੇ 44 ਚਾਲਾਨ ਕੀਤੇ ਗਏ। ਸਿਰਸਾ ਜਿਲ੍ਹਾ ਵਿਚ ਕੁੱਲ 137 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 123 ਅਤੇ ਅੰਡਰ ਏਜ ਡਰਾਈਵਿੰਗ ਦੇ 14 ਚਾਲਾਨ ਕੀਤੇ ਗਏ। 

ਕੁਰੂਕਸ਼ੇਤਰ ਜਿਲ੍ਹਾ ਵਿਚ ਕੁੱਲ 17 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 11 ਅਤੇ ਅੰਡਰ ਏਜ ਡਰਾਈਵਿੰਗ ਦੇ 6 ਚਾਲਾਨ ਕੀਤੇ ਗਏ। ਮੇਵਾਤ ਜਿਲ੍ਹਾ ਵਿਚ ਕੁੱਲ 236 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 234 ਅਤੇ ਅੰਡਰ ਏਜ ਡਰਾਈਵਿੰਗ ਦੇ 2 ਚਾਲਾਨ ਕੀਤੇ ਗਏ।

ਉਨ੍ਹਾਂ ਨੇ ਦਸਿਆ ਕਿ ਰੋਹਤਕ ਜਿਲ੍ਹਾ ਵਿਚ ਕੁੱਲ 43 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 40 ਅਤੇ ਅੰਡਰ ਏਜ ਡਰਾਈਵਿੰਗ ਦੇ 3 ਚਾਲਾਨ ਕੀਤੇ ਗਏ। ਕਰਨਾਲ ਜਿਲ੍ਹਾ ਵਿਚ ਕੁੱਲ 59 ਚਾਲਾਨਾ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 2 ਅਤੇ ਅੰਡਰ ਏਜ ਡਰਾਈਵਿੰਗ ਦੇ 57 ਚਾਲਾਨ ਕੀਤੇ ਗਏ। 

ਹਿਸਾਰ ਜਿਲ੍ਹਾ ਵਿਚ ਲੇਨ ਡਰਾਈਵਿੰਗ ਦੇ 61 ਚਾਲਾਨ ਕੀਤੇ ਗਏ। ਸ੍ਰੀ ਵਿਜ ਨੇ ਦਸਿਆ ਕਿ ਯਮੁਨਾਨਗਰ ਜਿਲ੍ਹਾ ਵਿਚ ਕੁੱਲ 135 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 120 ਅਤੇ ਅੰਡਰ ਏਜ ਡਰਾਈਵਿੰਗ ਦੇ 15 ਚਾਲਾਨ ਕੀਤੇ ਗਏ। 

ਪਾਣੀਪਤ ਜਿਲ੍ਹਾ ਵਿਚ ਕੁੱਲ 331 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 322 ਲਤੇ ਅੰਡਜ ਏਜ ਡਰਾਈਵਿੰਗ ਦੇ 9 ਚਾਲਾਨ ਕੀਤੇ ਗਏ। ਝੱਜਰ ਜਿਲ੍ਹਾ ਵਿਚ ਕੁੱਲ 158 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 164 ਅਤੇ ਅੰਡਰ ਏਜ ਡਰਾਈਵਿੰਗ ਦੇ 4 ਚਾਲਾਨ ਕੀਤੇ ਗਏ।

ਉਨ੍ਹਾਂ ਨੇ ਦਸਿਆ ਕਿ ਗੁਰੂਗ੍ਰਾਮ ਜਿਲ੍ਹਾ ਵਿਚ ਕੁੱਲ 175 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 160 ਅਤੇ ਅੰਡਰ ਏਜ ਡਰਾਈਵਿੰਗ ਦੇ 15 ਚਾਲਾਨ ਕੀਤੇ ਗਏ। ਸੋਨੀਪਤ ਜਿਲ੍ਹਾ ਵਿਚ ਕੁੱਲ 90 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 75 ਅਤੇ ਅੰਡਰ ਏਜ ਡਰਾਈਵਿੰਗ ਦੇ 15 ਚਾਲਾਨ ਕੀਤੇ ਗਏ। 

ਫਰੀਦਾਬਾਦ ਜਿਲ੍ਹਾ ਵਿਚ ਕੁੱਲ 684 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 646 ਅਤੇ ਅੰਡਰ ਏਜ ਡਰਾਈਵਿੰਗ ਦੇ 38 ਚਾਲਾਨ ਕੀਤੇ ਗਏ। ਗ੍ਰਹਿ ਮੰਤਰੀ ਨੇ ਦਸਿਆ ਕਿ ਭਿਵਾਨੀ ਜਿਲ੍ਹਾ ਵਿਚ ਕੁੱਲ 37 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 36 ਅਤੇ ਅੰਡਰ ਏਜ ਡਰਾਈਵਿੰਗ ਦਾ 1 ਚਾਲਾਨ ਕੀਤਾ ਗਿਆ। 

ਪੰਚਕੂਲਾ ਜਿਲ੍ਹਾ ਵਿਚ ਲੇਨ ਡਰਾਈਵਿੰਗ ਦੇ 122 ਚਾਲਾਨ ਕੀਤੇ ਗਏ। ਚਰਖੀ ਦਾਦਰੀ ਜਿਲ੍ਹਾ ਵਿਚ ਕੁੱਲ 83 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 74 ਅਤੇ ਅੰਡਰ ਏਜ ਡਰਾਈਵਿੰਗ ਦੇ 9 ਚਾਲਾਨ ਕੀਤੇ ਗਏ। 

ਨਾਰਨੋਲ ਜਿਲ੍ਹਾ ਵਿਚ ਕੁੱਲ 143 ਚਾਲਾਨ ਹੋਏ ਜਿਸ ਵਿੱਚੋਂ  ਲੇਨ ਡਰਾਈਵਿੰਗ ਦੇ 138  ਅਤੇ ਅੰਡਰ ਏਜ ਡਰਾਈਵਿੰਗ ਦੇ 5 ਚਾਲਾਨ ਕੀਤੇ ਗਏ। ਰਿਵਾੜੀ ਵਿਚ ਕੁੱਲ 95 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 94 ਅਤੇ ਅੰਡਰ ਏਜ ਡਰਾਈਵਿੰਗ ਦੇ 1 ਚਾਲਾਨ ਕੀਤਾ ਗਿਆ।

ਉਨ੍ਹਾਂ ਨੇ ਦਸਿਆ ਕਿ ਜੀਂਦ ਜਿਲ੍ਹਾ ਵਿਚ ਕੁੱਲ 32 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 29 ਅਤੇ ਅੰਡਰ ਏਜ ਡਰਾਈਵਿੰਗ ਦੇ 3 ਚਾਲਾਨ ਕੀਤੇ ਗਏ। ਹਾਂਸੀ ਜਿਲ੍ਹਾ ਵਿਚ ਕੁੱਲ 12 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 8 ਅਤੇ ਅੰਡਰ ਏਜ ਡਰਾਈਵਿੰਗ ਦੇ 4 ਚਾਲਾਨ ਕੀਤੇ ਗਏ। 

ਕੈਥਲ ਜਿਲ੍ਹਾ ਵਿਚ ਕੁੱਲ 96 ਚਾਲਾਨ ਹੋਏ ਜਿਸ ਵਿੱਚੋਂ ਲੇਨ ਡਰਾਈਵਿੰਗ ਦੇ 86 ਅਤੇ ਅੰਡਰ ਏਜ ਡਰਾਈਵਿੰਗ ਦੇ 10 ਚਾਲਾਨ ਕੀਤੇ ਗਏ। ਫਤਿਹਾਬਾਦ ਜਿਲ੍ਹਾ ਵਿਚ ਕੁੱਲ 24 ਚਾਲਾਨ ਹੋਏ ਜਿਸ ਵਿੱਚੋਂ ਜਨ ਲੇਨ ਡਰਾਈਵਿੰਗ ਦੇ 21 ਅਤੇ ਅੰਡਰ ਏਜ ਡਰਾਈਵਿੰਗ ਦੇ 3 ਚਾਲਾਨ ਕੀਤੇ ਗਏ ਜਦੋਂ ਕਿ ਪਲਵਲ ਵਿਚ ਲੇਨ ਡਰਾਈਵਿੰਗ ਦਾ ਸਿਰਫ 1 ਚਾਲਾਨ ਕੀਤਾ ਗਿਆ।

ਸ੍ਰੀ ਵਿਜ ਨੇ ਸੂਬਾਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾਲ ਨਾ ਸਿਰਫ ਵਿਅਕਤੀ ਆਪਣੇ ਜੀਵਨ ਨੂੰ ਖਤਰੇ ਵਿਚ ਪਾਉਂਦੇ ਹਨ ਸਗੋ ਦੂਜੇ ਨਾਗਰਿਕਾਂ ਦੀ ਜਾਨ ਨੂੰ ਵੀ ਖਤਰਾ ਰਹਿੰਦਾ ਹੈ ਅਤੇ ਇਸ ਨਾਲ ਦੂਜੇ ਲੋਕਾਂ ਦੇ ਲਈ ਵੀ ਮੁਸ਼ਕਲਾਂ ਉਤਪਨ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਵਾਜਾਈ ਨਿਯਮਾਂ ਦੇ ਉਲੰਘਣ ਨਾਲ ਸੜਕ ਦੁਰਘਟਨਾ ਹੋਣ ਦੀੀ ਸੰਭਾਵਨਾਵਾਂ ਵੱਧ ਜਾਂਦੀਆਂ ਹਨ ਅਤੇ ਟ੍ਰੈਫਿਕ ਜਾਮ ਹੋਣ ਨਾਲ ਮੁਸ਼ਕਲਾਂ ਪੈਦਾ ਹੁੰਦੀਆਂ ਹਨ। 

ਇਸ ਲਈ ਸਾਰੇ ਨਾਗਰਿਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਜਰੂਰ ਕਰਨਾ ਚਾਹੀਦਾ ਅਤੇ ਮਾਂਪਿਆਂ ਨੁੰ ਆਪਣੇ ਬੱਚਿਆਂ ਨੂੰ ਵਾਹਨ ਨਿਯਮ ਅਨੁਸਾਰ ਚਲਾਉਣ ਦੀ ਮੰਜੂਰੀ ਦੇਣੀ ਚਾਹੀਦੀ ਹੇ ਤਾਂ ਜੋ ਅਸੀਂ ਇਕ ਸਭਯ ਸਮਾਜ ਦੀ ਸਥਾਪਨਾ ਵਿਚ ਆਪਣਾ ਯੋਗਦਾਨ ਆਵਾਜਾਈ ਨਿਯਮਾਂ ਦਾ ਪਾਲਨ ਕਰ ਕੇ ਦੇ ਸਕਣ।