5 Dariya News

ਪ੍ਰਭ ਆਸਰਾ ਸੰਸਥਾ ਵਲੋਂ ਕੀਤਾ ਮੁਖੀ ਕੋਰਸਾਂ ਦੀ ਸ਼ੁਰੂਆਤ

5 Dariya News

ਕੁਰਾਲੀ 08-Jun-2023

ਮਿਤੀ 8 ਜੂਨ 2023 ਦਿਨ ਵੀਰਵਾਰ ਨੂੰ ਰੁਜਗਾਰ ਸਬੰਧੀ ਲੋੜ੍ਹਾਂ ਨੂੰ ਮੁੱਖ ਰੱਖਦੇ ਹੋਏ ਪ੍ਰਭ ਆਸਰਾ (ਕੁਰਾਲੀ) ਵਲੋਂ "ਰੀਡ ਇੰਡੀਆ" ਨਾਲ ਸਾਂਝੇ ਤੌਰ ਤੇ ਕਿੱਤਾ ਮੁਖੀ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ । ਲੜਕੇ ਅਤੇ ਲੜਕੀਆਂ ਲਈ ਜਨਰਲ ਡਿਊਟੀ ਅਸਿਸਟੈਂਟ (GDA ) ਜਾਂ ਮਰੀਜ਼ ਦੀ ਦੇਖ ਭਾਲ ਕਰਨ ਸਬੰਧੀ (Caregiver), ਕੰਪਿਊਟਰ ਦਾ ਬੇਸਿਕ ਕੋਰਸ ਅਤੇ ਸਿਲਾਈ ਕਢਾਈ ਦੇ ਕੋਰਸਾਂ ਦੀ ਸੁਰੂਆਤ ਕੀਤੀ ਗਈ।

ਸ਼ਮਸ਼ੇਰ ਸਿੰਘ ਪ੍ਰਧਾਨ ਪ੍ਰਭ ਆਸਰਾ, ਸ੍ਰੀਮਤੀ  ਰਜਿੰਦਰ ਕੌਰ ਕੋ- ਫਾਊਂਡਰ ਪ੍ਰਭ ਆਸਰਾ, ਡਾਕਟਰ ਗੀਤਾ ਮਲਹੋਤਰਾ ਕੰਟਰੀ ਡਾਇਰੈਕਟਰ ਰੀਡ ਇੰਡੀਆ, ਮੇਜਰ ਜਰਨਲ ਸੂਰਤ ਸੰਧੂ ਫਾਊਂਡਰ ਟਰੱਸਟੀ ਰੀਡ ਇੰਡੀਆ, ਜੈ ਵਿਕਰਮ ਬਖਸ਼ੀ ਫਾਊਂਡਰ ਟਰੱਸਟੀ ਰੀਡ ਇੰਡੀਆ, ਸਮਿਤਾ ਰਾਏ ਡਾਇਰੈਕਟਰ ਪਾਰਟਨਰਸਿਪਸ ਰੀਡ ਇੰਡੀਆ, ਅਤੇ ਪ੍ਰਭ ਆਸਰਾ ਮੈਂਬਰਜ਼ ਸ੍ਰ. ਜਸਵੀਰ ਸਿੰਘ ਸ੍ਰ.ਸਤਬੀਰ ਸਿੰਘ ਵਿਰਕ, ਸ੍ਰ. ਮੋਹਨ ਸਿੰਘ, ਸ੍ਰ. ਮਨਜੀਤ ਸਿੰਘ ਜੀ ਭਾਟੀਆ, ਸ੍ਰ. ਕਰਮ ਸਿੰਘ, ਸ੍ਰੀ ਚਾਂਦ ਰਾਣਾ, ਸ੍ਰ. ਸੁਪਿੰਦਰ ਸਿੰਘ, ਸ੍ਰ. ਜਰਨੈਲ ਸਿੰਘ ਸ੍ਰ. ਗੁਰਮੇਲ ਸਿੰਘ, ਸ੍ਰ. ਰਵਿੰਦਰ ਸਿੰਘ ਜੀ ਅਤੇ ਇਲਾਕਾ ਨਿਵਾਸੀ ਹਾਜਰ ਸਨ ।  

ਹੋਰ ਪਹੁੰਚੇ ਮੈਂਬਰਜ਼ ਅਤੇ ਆਏ ਹੋਏ ਮਹਿਮਾਨਾਂ ਦੀ ਹਾਜ਼ਰੀ ਵਿੱਚ ਪ੍ਰਭ ਆਸਰਾ ਦੇ ਨੰਨ੍ਹੇ ਮੁੰਨੇ ਬੱਚਿਆਂ ਵੱਲੋਂ ਉਦਘਾਟਨ ਕੀਤਾ ਗਿਆ । ਭਾਈ ਸ਼ਮਸ਼ੇਰ ਸਿੰਘ ਜੀ ਨੇ ਦੱਸਿਆ ਕਿ ਹਰੇਕ ਕੋਰਸ ਦਾ ਸਮਾਂ ਤਿੰਨ ਮਹੀਨੇ ਰੱਖਿਆ ਗਿਆ ਅਤੇ ਕੋਰਸ ਕੰਪਲੀਟ ਹੋਣ ਉਪਰੰਤ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ । ਜਿਸ ਨਾਲ ਉਹ ਆਪਣਾ ਸਵੈ-ਰੁਜ਼ਗਾਰ ਕਰਕੇ ਖੁਸ਼ਹਾਲ ਜੀਵਨ ਜੀਅ ਸਕਣਗੇ ।

ਅਸੀ ਪ੍ਰਭ ਆਸਰਾ,ਪਡਿਆਲਾ, ਕੁਰਾਲੀ ਤੇ ਰੀਡ ਇੰਡੀਆ ਦੇ ਸਮੂੰਹ ਪ੍ਰਬੰਧਕਾਂ ਵਲੋਂ ਪਿੰਡਾਂ ਦੇ ਸਰਪੰਚਾਂ, ਪੰਚਾਂ, ਗੁਰਦੁਆਰਾ ਸਾਹਿਬਾਨਾਂ ਦੇ ਪ੍ਰਧਾਨਾਂ, ਸ਼ਹਿਰਾਂ ਦੇ ਸਾਰੇ ਕੌਂਸਲਰਾਂ ਨੂੰ ਬੇਨਤੀ ਕਰਦੇ ਹਾਂ ਇਨ੍ਹਾਂ ਕਿੱਤਾ ਮੁੱਖੀ ਕੋਰਸਾਂ ਵਿੱਚ ਇਲਾਕੇ ਦੇ ਬੇਰੁਜ਼ਗਾਰ ਲੜਕੇ ਤੇ ਲੜਕੀਆਂ ਨੂੰ ਪਹਿਲ ਦੇ ਆਧਾਰ ਤੇ ਦਾਖਲਾ ਦਿਵਾਉਣ ਬਾਰੇ ਪ੍ਰੇਰਨਾ ਕਰਨ ਦਾ ਉਪਰਾਲਾ ਕੀਤਾ ਜਾਵੇ ਜੀ ।