5 Dariya News

ਪਲਾਸਟਿਕ ਘਟਾਓ, ਵਾਤਾਵਰਣ ਬਚਾਓ ਥੀਮ ਤਹਿਤ ਮਨਾਇਆ ਵਾਤਾਵਰਣ ਦਿਵਸ

ਪਲਾਸਟਿਕ ਦੀ ਵਰਤੋ ਨਾ ਕਰੋ: ਡਾ. ਸੁਰਿੰਦਰ ਸਿੰਘ

5 Dariya News

ਫਤਿਹਗੜ੍ਹ ਸਾਹਿਬ 07-Jun-2023

ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਪਲਾਸਟਿਕ ਘਟਾਓ, ਵਾਤਾਵਰਣ ਬਚਾਓ ਥੀਮ ਤਹਿਤ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। 

ਇਸ ਮੌਕੇ ਡਾ. ਸੁਰਿੰਦਰ ਸਿੰਘ ਅਤੇ ਸਮੂਹ ਸਿਹਤ ਕਰਚਾਰੀਆਂ ਵੱਲੋਂ ਬੂਟੇ ਲਗਾਏ ਗਏ ਅਤੇ ਡਾ. ਸੁਰਿੰਦਰ ਸਿੰਘ ਨੇ ਆਮ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਪਲਾਸਟਿਕ ਦੀ ਵਰਤੋਂ ਬਹੁਤ ਮਾਤਰਾ ਵਿਚ ਕਰਦੇ ਹਾਂ, ਪਰ ਪਲਾਸਟਿਕ ਦੀ ਵਰਤੋਂ ਸਾਡੇ ਵਾਤਾਵਰਣ ਤੋ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ, ਇਹ ਹਜ਼ਾਰਾ ਸਾਲਾਂ ਬਾਅਦ ਵੀ ਗਲਦਾ ਨਹੀਂ ਹੈ ਤੇ ਨਾ ਹੀ ਇਸ ਨੂੰ ਸਾੜ ਸਕਦੇ ਹਾਂ, ਇਹ ਹਵਾ, ਜ਼ਮੀਨ ਤੇ ਪਾਣੀ ਨੂੰ ਪ੍ਰਦੂਸਿ਼ਤ ਕਰਨ ਵੀ ਮੁੱਖ ਰੋਲ ਨਿਭਾਉਦਾ ਹੈ ਤੇ ਕਈ ਤਰ੍ਹਾਂ ਦੀ ਅਲਰਜ਼ੀ ਨਾਲ ਸਬੰਧਤ ਬੀਮਾਰੀਆਂ ਪੈਦਾ ਕਰਦਾ ਹੈ। 

ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੀ ਵਰਤੋ ਨਾ ਕਰੋ।ਇਸ ਮੌਕੇ ਡਾ. ਅਨੁਜ ਗਰਗ, ਡਾ. ਕੰਵਰਪਾਲ ਸਿੰਘ, ਡਾ. ਵਿਕਾਸ, ਮਹਾਵੀਰ ਸਿੰਘ ਬੀ.ਈ.ਈ., ਨਿਰਪਾਲ ਸਿੰਘ ਫਾਰਮੇਸੀ ਅਫਸਰ, ਜਸ਼ਨਜੋਤ ਫਾਰਮੇਸੀ ਅਫਸਰ, ਪ੍ਰੀਤੀ ਉਪਵੈਦ, ਗੋਰਵ ਸ਼ਰਮਾਂ, ਸ਼ੁਰੇਸ਼ ਭਾਟੀਆਂ, ਜਗਮੀਤ ਕੌਰ ਤੇ ਹੋਰ ਮੌਜੂਦ ਸਨ।