ਡਾ. ਸੁਰਿੰਦਰ ਸਿੰਘ ਨੇ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਸੀਨੀਅਰ ਮੈਡੀਕਲ ਅਫਸਰ ਵਜੋਂ ਅਹੁੱਦਾ ਸੰਭਾਲਿਆ
5 Dariya News
ਫਤਿਹਗੜ੍ਹ ਸਾਹਿਬ 01-Jun-2023
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਹੁਕਮਾਂ ਅਨੁਸਾਰ ਡਾ. ਸੁਰਿੰਦਰ ਸਿੰਘ ਨੇ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਸੀਨੀਅਰ ਮੈਡੀਕਲ ਅਫਸਰ ਵਜੋਂ ਅਹੁੱਦਾ ਸੰਭਾਲਿਆ। ਇਸ ਮੌਕੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ, ਜਿਕਰਯੋਗ ਹੈ ਕਿ ਡਾ. ਸੁਰਿੰਦਰ ਸਿੰਘ ਬੱਚਿਆਂ ਦੇ ਮਾਹਿਰ ਡਾਕਟਰ ਹਨ ਤੇ ਹੁਣ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਵਿਖੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਵਜੋਂ ਤੈਨਾਤ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾ ਨੂੰ ਉਹ ਪੂਰੀ ਮਿਨਤਨ ਤੇ ਤਨਦੇਹੀ ਨਾਲ ਪੂਰਾ ਕਰਨਗੇ ਅਤੇ ਆਮ ਲੋਕਾਂ, ਮਰੀਜ਼ਾ ਤੇ ਲਾਭਪਾਤਰੀਆਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਤੇ ਸਹੂਲਤਾ ਪ੍ਰਦਾਨ ਕਰਨ ਵਿਚ ਅਗਰਸਰ ਰਹਿਣਗੇ।
ਇਸ ਮੌਕੇ ਸੀਨੀਅਰ ਸਹਾਇਕ ਬਹਾਦਰ ਸਿੰਘ, ਬਲਾਕ ਐਕਸਟੈਸ਼ਨ ਐਜੂਕੇਟਰ ਮਹਾਵੀਰ ਸਿੰਘ, ਫਾਰਮੇਸੀ ਅਫਸਰ ਨਿਰਪਾਲ ਸਿੰਘ, ਨਰਸਿੰਗ ਸਿਸਟਰ ਦਲਜੀਤ ਕੌਰ, ਐਸ.ਆਈ. ਦਾਰਪਾਲ ਬੈਂਸ, ਐਲ.ਐਚ.ਵੀ. ਜਗਮੋਹਨ ਕੌਰ, ਵਿਜੈ ਕੁਮਾਰੀ, ਗੋਰਵ ਸ਼ਰਮਾਂ, ਸਮੂਹ ਸੀ.ਐਚ.ਓ., ਮਲਟੀਪਰਪਜ਼ ਹੈਲਥ ਵਰਕਰ (ਮੇਲ ਅਤੇ ਫੀਮੇਲ) ਤੇ ਹੋਰ ਮੌਜੂਦ ਸਨ।