5 Dariya News

ਡਾਕਟਰ ਜਸਬੀਰ ਸਿੰਘ ਸੰਧੂ ਨੇ ਦਵਿੰਦਰ ਸਿੰਘ ਸਤ ਕੌਂਸਲਰ ਵਾਰਡ ਨੰਬਰ 73 ਦੇ ਗ੍ਰਹਿ ਵਿੱਚ ਕੀਤੀ ਮੀਟਿੰਗ

5 Dariya News

ਅੰਮ੍ਰਿਤਸਰ 30-May-2023

ਅੱਜ ਹਲਕਾ ਪੱਛਮੀ ਤੋਂ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਬੀਤੇ ਦਿਨੀਂ ਕਾਂਗਰਸ ਤੇ ਹੋਰ ਪਾਰਟੀਆਂ ਨੂੰ ਛੱਡ ਕੇ ਆਏ ਕੌਂਸਲਰ ਸਾਥੀਆ ਨਾਲ ਸਵਿੰਦਰ ਸਿੰਘ ਸੱਤ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਤੇ ਆਉਣ ਵਾਲੀ ਨਗਰ ਨਿਗਮ ਦੀਆ ਚੋਣਾਂ ਤੇ ਰਣਨੀਤੀ ਤਿਆਰ ਕੀਤੀ। ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆ ਨੀਤੀਆ ਤੋਂ ਪੰਜਾਬ ਦੀ ਜਨਤਾ ਬਹੁਤ ਖੁਸ਼ ਹੈ ਤੇ ਇਸਦਾ ਪ੍ਰਗਟਾਵਾ ਜਲੰਧਰ ਜਿਮਨੀ ਚੋਣ ਆਮ ਆਦਮੀ ਪਾਰਟੀ ਦੀ ਝੋਲੀ ਪਾ ਕੇ ਜਨਤਾ ਨੇ  ਇਸ ਦੀ ਮੋਹਰ ਲਗਾ ਦਿੱਤੀ ਹੈ।

ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਦੀਆ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਤੇ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ। ਇਸ ਮੌਕੇ ਓਹਨਾ ਨਾਲ ਸੁਰਜੀਤ ਸਿੰਘ ਬਿੱਟੂ, ਕੌਂਸਲਰ ਵਨੀਤ ਗੁਲਾਟੀ, ਕੌਂਸਲਰ ਸ਼ਵੀ ਢਿੱਲੋਂ, ਦੀਪਕ ਖੰਨਾ ,ਦਵਿੰਦਰ ਪਹਿਲਵਾਨ, ਗੁਰਦੇਵ ਸਿੰਘ ਜੱਜੀ,ਕੰਵਲਜੀਤ ਸਿੰਘ, ਮੰਨਣ ਕੁਮਾਰ,ਸੁਰਿੰਦਰ ਕੁਮਾਰ, ਪਰਮਜੀਤ ਸਿੰਘ ਸੰਧੂ ਹਾਜਿਰ ਸਨ ।

MeeTing ਤੋਂ ਬਾਅਦ ਡਾਕਟਰ ਜਸਬੀਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਆਉਣ ਵਾਲੀ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪੂਰੀ ਤਰ੍ਹਾਂ ਤਿਆਰ ਹੈ ਤੇ ਹਲਕਾ ਪਛਮੀ ਦੇ ਸਾਰੇ ਵਾਰਡ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰ ਜਿੱਤਣਗੇ ਤੇ ਨਗਰ ਨਿਗਮ ਵਿੱਚ ਅਗਲਾ ਮੇਅਰ ਆਮ ਆਦਮੀ ਪਾਰਟੀ ਦਾ ਬਣੇਗਾ।