5 Dariya News

ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਵਲੋ ਵਾਰਡ ਨੰਬਰ 2 ਗਲੀ ਨੰਬਰ 7 ਰਣਜੀਤ ਵਿਹਾਰ ਵਿਖੇ ਇੰਟਰਲਾਕ ਟਾਇਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ

5 Dariya News

ਅੰਮ੍ਰਿਤਸਰ 29-May-2023

ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਅੱਜ ਵਾਰਡ ਨੰਬਰ 2  ਗਲੀ ਨੰਬਰ 7 ਰਣਜੀਤ ਵਿਹਾਰ ਵਿਖੇ ਇੰਟਰਲਾਕ ਟਾਇਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਵਾਰਡ ਨੰਬਰ 2 ਦੇ ਇਸ ਇਲਾਕੇ ਵਿੱਚ ਕਾਫ਼ੀ ਸਮੇਂ ਤੋਂ ਆ ਰਹੀ ਸੱਮਸਿਆ ਨੂੰ ਦੂਰ ਕਰਨ ਲਈ ਇਹ ਕੰਮ ਦਾ ਉਦਘਾਟਨ ਕੀਤਾ ਦਾ ਗਿਆ|  

ਇਸ ਮੌਕੇ ਵਾਰਡ ਨੰਬਰ 2 ਤੋਂ ਅਮਰਜੀਤ ਸਿੰਘ ਸਰਕਲ ਇੰਚਾਰਜ,ਦਲਬੀਰ ਸਿੰਘ ਕੁੱਕੂ, ਪ੍ਰਧਾਨ ਜਸਬੀਰ ਸਿੰਘ,ਗੁਰਸ਼ਰਨ ਸਿੰਘ,ਅਨਿਲ ਸੇਠ,ਉਪਿੰਦਰ ਸਿੰਘ, ਦਿਲਬਾਗ ਸਿੰਘ ਪੰਨੂ,ਜੋਸ਼ੀ ਜੀ,ਅਨਮੋਲ ਸਿੰਘ ,ਸੁਰਜੀਤ ਸਿੰਘ,ਨਵਜੋਤ ਸਿੰਘ,ਅਮਰਜੀਤ ਸਿੰਘ,ਕੰਵਲਜੀਤ ਸਿੰਘ,ਦਹਰਮਿੰਦਰ ਸਿੰਘ ਮੌਜੂਦ ਸਨ।ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਹਲਕਾ ਪੱਛਮੀਂ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾ ਦੀ ਕਸਰ ਨਹੀਂ ਛੱਡੀ ਜਾਏਗੀ ਤੇ ਆਉਣ ਵਾਲੇ ਦਿਨਾਂ ਵਿਖੇ ਹਲਕੇ ਦੇ ਵਿੱਚ ਸਭ ਵਿਕਾਸ ਕਾਰਜ ਦੇ ਕੰਮ ਮੁਕੰਮਲ ਕਰ ਦਿਤੇ ਜਾਣਗੇ।

ਓਹਨਾ ਨੇ ਹਲਕਾ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਹਲਕੇ ਵਿਚ ਪੂਰਨ ਵਿਕਾਸ ਕਰਨਾ ਹੀ ਡਾਕਟਰ ਜਸਬੀਰ ਸਿੰਘ ਸੰਧੂ ਦਾ ਟੀਚਾ ਹੈ।