ਮੋਗਾ ਵਿਖੇ ਵਿਧਾਇਕ ਡਾ ਅਮਨਦੀਪ ਕੌਰ ਅਰੋੜਾ ਨੇ ਕੀਤੀ ਵਿਸ਼ੇਸ਼ ਪਲਸ ਪੋਲੀਓ ਰੋਕੂ ਮੁਹਿੰਮ ਦੀ ਸੁਰੂਆਤ
ਅੱਜ ਪਹਿਲੇ ਦਿਨ 43766 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ
5 Dariya News
ਮੋਗਾ 28-May-2023
ਕੇਂਦਰੀ ਸਿਹਤ ਮੰਤਰਾਲੇ ਨੇ ਦੇਸ ਦੇ ਹਾਈ ਰਿਸਕ ਜ਼ਿਲਿਆਂ ਵਿੱਚ ਵਿਸ਼ੇਸ਼ ਪੋਲੀਓ ਰੋਕੂ ਮੁਹਿੰਮ ਸੁਰੂ ਹੋ ਚੁੱਕੀ ਹੈ , ਜਿਸ ਤਹਿਤ ਮੋਗਾ ਸਮੇਤ ਪੰਜਾਬ ਦੇ 12 ਜ਼ਿਲਿਆਂ ਵਿੱਚ 28 ਤੋਂ 30 ਮਈ, 2023 ਤੱਕ ਘਰ ਘਰ ਜਾ ਕੇ 0-5 ਸਾਲ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਹਾਈ ਰਿਸਕ ਜ਼ਿਲਿਆਂ ਵਿਚੋਂ ਪੋਲੀਓ ਨੂੰ ਜੜੋਂ ਖਤਮ ਕਰਨ ਦਾ ਇਹ ਵਿਸ਼ੇਸ਼ ਉਪਰਾਲਾ ਹੈ।
ਅੱਜ ਇਸ ਮੁਹਿੰਮ ਦੀ ਸੁਰੂਆਤ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ ਨੇ ਮੋਗਾ ਦੇ ਬੱਸ ਸਟੈਂਡ ਵਿਖੇ ਛੋਟੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕੀਤੀ। ਉਹਨਾਂ ਅੱਗੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 43766 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ।
ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਆਪਣੇ ਪੱਧਰ ਉੱਤੇ ਪੂਰਨ ਸਹਿਯੋਗ ਕਰਨ। ਉਹਨਾਂ ਚੁਣੇ ਹੋਏ ਸਰਪੰਚਾਂ ਪੰਚਾਂ ਅਤੇ ਹੋਰ ਮੋਹਤਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਰਸੂਖ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਨ ਕਿ ਉਹ ਆਪਣੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਜਰੂਰ ਪਿਲਾਉਣ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਜਰੀਏ ਹਰ ਯੋਗ ਬੱਚੇ ਤੱਕ ਪੋਲੀਓ ਰੋਕੂ ਬੂੰਦ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸਿਵਲ ਸਰਜਨ ਮੋਗਾ ਡਾ ਰਾਜੇਸ਼ ਅੱਤਰੀ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲਾ ਮੋਗਾ ਦੇ 0-5 ਸਾਲ ਦੇ 100284 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਹੈ। ਜਿੰਨਾ ਦੀ ਪਛਾਣ ਕਰ ਲਈ ਗਈ ਹੈ।
ਇਸ ਮੁਹਿੰਮ ਨੂੰ ਚਲਾਉਣ ਲਈ 473 ਬੂਥ ਬਣਾਏ ਗਏ ਹਨ। ਘਰ ਘਰ ਜਾ ਕੇ ਬੂੰਦਾਂ ਪਿਲਾਉਣ ਲਈ 835 ਟੀਮਾਂ, 20 ਮੋਬਾਇਲ ਟੀਮਾਂ, 19 ਟਰਾਂਜਿਟ ਟੀਮਾਂ ਬਣਾਈਆਂ ਗਈਆਂ ਹਨ। ਇਸ ਕੰਮ ਲਈ 214 ਏ ਐਨ ਐਮਜ ਅਤੇ ਮੇਲ ਵਰਕਰ, 818 ਆਸ਼ਾ ਵਰਕਰਾਂ, 386 ਆਂਗਣਵਾੜੀ ਵਰਕਰ, 90 ਸੁਪਰਵਾਈਜਰ, 1520 ਵੈਕਸੀਨੇਟਰ ਅਤੇ 511 ਹੋਰ ਕਰਮਚਾਰੀ ਵੀ ਕੰਮ ਕਰਨਗੇ। ਜ਼ਿਲਾ ਟੀਕਕਰਨ ਅਫਸਰ ਡਾ ਅਸੋਕ ਸਿੰਗਲਾ ਨੇ ਦੱਸਿਆ ਕਿ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਕਿਸੇ ਵੀ ਤਰਾ ਦੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਵਿਭਾਗ ਤੋਂ ਡਾ. ਸੁਖਪ੍ਰੀਤ ਸਿੰਘ ਬਰਾੜ ਐਸਐਮਓ ਸਿਵਲ ਹਸਪਤਾਲ ਮੋਗਾ,ਅਮਿ੍ਰਤਪਾਲ ਸ਼ਰਮਾ ਜ਼ਿਲਾ ਬੀਸੀਸੀ ਕੋਆਰਡੀਨੇਟਰ, ਲਖਵਿੰਦਰ ਸਿੰਘ ਕੈੰਥ (ਬੀਈਈ) ਮਾਸ ਮੀਡੀਆ ਵਿੰਗ ਮੋਗਾ,ਵਿਸ਼ਵ ਸਿਹਤ ਸੰਗਠਨ ਵੱਲੋਂ ਡਾਕਟਰ ਮੇਘਾ ਪ੍ਰਕਾਸ਼ ਆਦ ਹਾਜ਼ਰ ਸਨ।