5 Dariya News

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੜੂੰਆਂ (ਲੜਕੇ )

5 Dariya News

ਖਰੜ 26-May-2023

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਘੋਸ਼ਿਤ ਕੀਤੇ ਗਏ ਨਤੀਜਿਆ ਵਿੱਚ ਸ. ਮਾ. ਸ. ਸ. ਸ. ਘੜੂੰਆਂ ਲੜਕੇ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸੰਬੰਧੀ ਦੱਸਦਿਆ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਹਿਮਾਸ਼ੂ ਲਟਾਵਾ ਨੇ ਕਿਹਾ ਕਿ ਸਕੂਲ ਵਿੱਚ ਮੈਡੀਕਲ/ ਨਾਨ ਮੈਡੀਕਲ ਦਾ ਨਤੀਜਾ 100 ਫੀਸਦੀ ਰਿਹਾ।ਸਕੂਲ ਦੀ ਵਿਦਿਆਰਥਣ ਮਹਿਕਜੋਤ ਕੌਰ ਨੇ 96.8% ਨਾਲ ਪਹਿਲਾ , ਅਰਸ਼ਦੀਪ ਕੌਰ ਨੇ 96.2% ਦੂਜਾ ਅਤੇ ਮਹਿਕਪ੍ਰੀਤ ਕੌਰ ਨੇ 95% ਅੰਕ ਪ੍ਰਾਪਤ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਤਰ੍ਹਾਂ ਹੀ ਆਰਟਸ ਦਾ ਨਤੀਜਾ ਵੀ 100% ਰਿਹਾ ਵਿਦਿਆਰਥਣ ਗੁਰਜਾਪ ਕੌਰ ਨੇ 88.4 %, ਸਹਿਜਪ੍ਰੀਤ ਸਿੰਘ 81.4% ਅਤੇ ਗੁਰਮੀਤ ਕੌਰ ਨੇ 80.8% ਅੰਕ ਕਬੀਰ ਕਟਾਰੀਆ ਨੇ 80%ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਤੇ ਸਟਾਫ ਵੱਲੋਂ ਪੂਜਿਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।

ਉਹਨਾਂ ਨੇ ਸਕੂਲ ਦੇ ਚੰਗੇ ਨਤੀਜੇ ਦਾ ਸਿਹਰਾ ਸਟਾਫ ਸਿਰ ਬੰਨਦਿਆਂ ਸਮੁੱਚੇ ਮਾਪਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਕੂਲ ਦਾ ਚੰਗਾ ਮਾਹੌਲ ਬਣਾਈ ਰੱਖਣ ਵਿੱਚ ਸਾਥ ਦਿੱਤਾ।ਉਹਨਾਂ ਨੇ ਕਿਹਾ ਕਿ ਸਕੂਲ ਦੇ ਚੰਗੇ ਨਤੀਜੇ ਕਾਰਨ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਉਹਨਾਂ ਨੇ ਪਾਸ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।