5 Dariya News

ਟਰਾਂਸਪੋਰਟ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਵੱਲੋਂ ਰੂਪਨਗਰ ਜ਼ਿਲ੍ਹੇ ਦਾ ਕੀਤਾ ਦੌਰਾ

ਬਾਈਪਾਸ ਨੇੜੇ ਬਣ ਰਹੇ ਬੱਸ ਅੱਡੇ ਦੇ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚੜ੍ਹਾਉਣ ਦੇ ਦਿੱਤੇ ਹੁਕਮ

5 Dariya News

ਰੂਪਨਗਰ 20-May-2023

ਟਰਾਂਸਪੋਰਟ ਵਿਭਾਗ ਪੰਜਾਬ ਦੇ ਸਕੱਤਰ ਸ. ਦਿਲਰਾਜ ਸਿੰਘ ਸੰਧਾਵਾਲੀਆ (ਆਈ.ਏ.ਐਸ.)  ਵਲੋਂ ਰੂਪਨਗਰ ਜ਼ਿਲ੍ਹੇ ਦਾ ਦੌਰਾ ਕਰਦਿਆਂ ਬਾਈਪਾਸ ਨੇੜੇ ਨਵੇਂ ਉਸਾਰੇ ਜਾ ਰਹੇ ਬੱਸ ਸਟੈਂਡ ਅਤੇ ਪੰਜਾਬ ਰੋਡਵੇਜ਼ ਰੂਪਨਗਰ ਦੀ ਮੌਜੂਦਾ ਵਰਕਸ਼ਾਪ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਸਕੱਤਰ ਸ. ਦਿਲਰਾਜ ਸਿੰਘ ਸੰਧਾਵਾਲੀਆ ਵੱਲੋਂ ਟਰਾਂਸਪੋਰਟ ਵਿਭਾਗ ਵਲੋਂ ਨਵੇਂ ਉਸਾਰੇ ਜਾ ਰਹੇ ਬੱਸ ਸਟੈਂਡ ਨੂੰ ਆਮ ਜਨਤਾ ਨੂੰ ਸਮਰਪਿਤ ਕਰਨ ਲਈ ਜਲਦੀ ਤੋਂ ਜਲਦੀ ਕੰਮ ਨੂੰ ਨੇਪਰੇ ਚੜ੍ਹਾਉਣ ਸਬੰਧੀ ਹੁਕਮ ਦਿੱਤੇ ਗਏ।

ਉਨ੍ਹਾਂ ਵੱਲੋਂ ਪੰਜਾਬ ਰੋਡਵੇਜ਼ ਰੂਪਨਗਰ ਦੀ ਮੌਜੂਦਾ ਵਰਕਸ਼ਾਪ ਦਾ ਵੀ ਦੌਰਾ ਕੀਤਾ। ਇਸ ਮੌਕੇ ਰੂਪਨਗਰ ਡਿਪੂ ਦੇ ਸਟਾਫ ਵਲੋਂ ਡਿਪੂ ਵਿੱਚ ਹੋਰ ਲੋੜੀਂਦਾ ਸਟਾਫ ਮੁਹੱਈਆ ਕਰਾਵਾਉਂਣ ਸਬੰਧੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਸਕੱਤਰ ਟਰਾਂਸਪੋਰਟ ਵਲੋਂ ਡਿਪੂ ਵਿੱਚ ਜਲਦੀ ਹੋਰ ਸਟਾਫ ਮੁਹੱਈਆਂ ਕਰਵਾਉਂਣ ਅਤੇ ਬਾਕੀ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। 

ਇਸ ਤੋਂ ਇਲਾਵਾ ਸਕੱਤਰ, ਟਰਾਂਸਪੋਰਟ ਪੰਜਾਬ ਵਲੋਂ ਆਮ ਜਨਤਾ ਲਈ ਵੱਧ ਤੋਂ ਵੱਧ ਰੂਟਾਂ 'ਤੇ ਬੱਸ ਸੇਵਾ ਮੁਹੱਈਆਂ ਕਰਵਾਉਣ ਲਈ ਅਧਿਕਾਰੀਆਂ/ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ।

ਇਸ ਮੌਕੇ ਕਾਰਜਕਾਰੀ ਡਾਇਰੈਕਟਰ (ਓਪਰੇਸ਼ਨ) ਮੁੱਖ ਦਫਤਰ ਸ. ਗੁਰਸੇਵਕ ਸਿੰਘ ਰਾਜਪਾਲ, ਜਨਰਲ ਮੈਨੇਜਰ ਸ. ਪਰਮਵੀਰ ਸਿੰਘ, ਟਰੈਫਿਕ ਮੈਨੇਜਰ ਪੰਜਾਬ ਰੋਡਵੇਜ਼ ਰੂਪਨਗਰ ਸ਼੍ਰੀ ਧੀਰਜ ਕੁਮਾਰ ਅਤੇ ਪੰਜਾਬ ਰੋਡਵੇਜ ਰੂਪਨਗਰ ਦਾ ਸਟਾਫ ਅਤੇ ਪੀ.ਡਬਲਿਯੂ.ਡੀ. ਦੇ ਅਧਿਕਾਰੀ ਵੀ ਹਾਜ਼ਰ ਸਨ।