5 Dariya News

ਰੇਲਵੇ ਸਟੇਸ਼ਨ ਫਾਜ਼ਿਲਕਾ ਵਿਖੇ ਮਨਾਇਆ ਗਿਆ ਵਿਸ਼ਵ ਡੇਂਗੂ ਦਿਵਸ

ਵੱਖ ਵੱਖ ਸਬ ਸੈਂਟਰਾਂ ਵਿੱਚ ਕੀਤੇ ਗਏ ਜਾਗਰੂਕਤਾ ਪ੍ਰੋਗਰਾਮ

5 Dariya News

ਫਾਜ਼ਿਲਕਾ 16-May-2023

ਮਾਣਯੋਗ ਸਿਵਲ ਸਰਜਨ ਫਾਜ਼ਿਲਕਾ  ਡਾ ਸਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਮਹਾਂਮਾਰੀ ਅਫ਼ਸਰ ਡਾਕਟਰ ਪਵਨਪ੍ਰੀਤ ਸਿੰਘ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਫਾਜ਼ਿਲਕਾ ਵਿਖੇ ਜਾਗਰੂਕਤਾ ਪ੍ਰੋਗਰਾਮ ਵਿਸ਼ਵ ਡੇਂਗੂ ਦਿਵਸ ਦੇ ਸਬੰਧ ਵਿਚ ਕਰਾਇਆ ਗਿਆ। ਇਸ ਦੌਰਾਨ ਲੋਕਾ ਨਾਲ ਬਿਮਾਰੀ ਬਾਰੇ ਗੱਲਬਾਤ ਕੀਤੀ ਗਈ ਅਤੇ ਉਹਨਾ ਨੂੰ ਵਿਭਾਗ ਵਲੋ ਦਿੱਤੀ ਜਾ ਰਹੀ ਸੁਵਿਧਾ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਬੋਲਦਿਆਂ ਜਿਲਾ ਮਹਾਮਾਰੀ ਅਫ਼ਸਰ ਡਾਕਟਰ ਪਵਨਪ੍ਰੀਤ ਸਿੰਘ ਨੇ ਕਿਹਾ ਕਿ ਡੇਂਗੂ ਤੋਂ ਬਚਣ ਲਈ ਸਭ ਤੋਂ ਕਾਰਗਰ ਹਥਿਆਰ ਇਸ ਸੰਬੰਧੀ  ਜਾਗਰੂਕਤਾ ਹੈ। ਉਹਨਾ ਡੇਂਗੂ  ਬੁਖਾਰ ਦੇ ਪਛਾਣ ਚਿੰਨ੍ਹਾਂ ਅਤੇ ਇਸ ਦੇ ਇਲਾਜ ਲਈ ਵਰਤੇ ਜਾਂਦੇ ਢੰਗਾਂ ਬਾਰੇ ਚਾਨਣਾ ਪਾਇਆ।   

ਉਹਨਾਂ  ਇਸ ਮੌਕੇ ਬੋਲਦਿਆਂ ਹੋਇਆਂ ਕਿਹਾ ਕਿ ਡੇਂਗੂ  ਵਾਲਾ ਮੱਛਰ ਜ਼ਿਆਦਾਤਰ ਦਿਨ  ਦੇ ਸਮੇਂ ਕੱਟਦਾ ਹੈ ਅਤੇ ਇਹ ਸਾਫ  ਖੜ੍ਹੇ ਹੋਏ ਪਾਣੀ  ਵਿਚ ਪੈਦਾ ਹੁੰਦਾ ਹੈ ਇਸ ਦੀ ਪੈਦਾਇਸ਼ ਨੂੰ ਰੋਕਣ ਲਈ ਸਾਨੂੰ ਚਾਹੀਦਾ ਹੈ ਕਿ ਕਿਤੇ ਵੀ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ ਪਾਣੀ ਨੂੰ ਹਫਤੇ ਵਿਚ ਇਕ ਵਾਰ ਜਰੂਰ ਬਦਲ ਦਿੱਤਾ ਜਾਵੇ।  ਇਸ ਦੇ ਨਾਲ ਤੇਜ  ਬੁਖਾਰ ਹੋਣ ਦੇ ਨਾਲ ਸ਼ਰੀਰ ਦਰਦ, ਅਖਾ ਦੇ ਪਿਛਲੇ ਹਿੱਸੇ ਵਿਚ ਦਰਦ, ਨੱਕ ਅਤੇ ਮਸੂੜਿਆਂ ਵਿਚ ਖੂਨ ਆਉਣਾ, ਆਦਿ ਲੱਛਣ ਆਉਣ ਤੇ ਤੁਰਤ ਸਰਕਾਰੀ ਹਸਪਤਾਲ ਵਿਖੇ ਆਪਣਾ ਡੇਂਗੂ ਦਾ ਟੈਸਟ ਜਰੂਰ ਕਰਵਾਓ ਅਤੇ ਡਾਕਟਰੀ ਸਲਾਹ ਨਾਲ ਆਪਣਾ ਇਲਾਜ ਸ਼ੁਰੂ ਕਰੋ।  

ਇਸ ਦੇ ਨਾਲ ਉਹਨਾ ਦਸਿਆ ਕਿ ਹਫਤੇ ਵਿਚ ਘਰਾ ਦੇ ਅੰਦਰ ਪਏ ਖਾਲੀ ਗਮਲੇ, ਕੂਲਰ, ਪੰਛੀਆ ਲਈ ਪਾਣੀ ਦੇ ਬਣੇ ਬਰਤਨ ਅਤੇ ਫਰਿਜ ਦੀ ਟਰੇ ਜਰੂਰ ਸਾਫ ਕਰੋ ਨਹੀਂ ਤਾਂ ਡੇਂਗੂ ਦਾ ਮਛਰ ਹਫਤੇ ਵਿੱਚ ਹੀ ਅੰਡੇ ਤੋਂ ਪੂਰਾ ਮਛਰ ਬਣ ਜਾਂਦਾ ਹੈ ਜਿਸ ਨੂੰ ਪਹਿਲਾ ਹੀ ਨਸ਼ਟ ਕਰਨਾ ਜਰੂਰੀ ਹੈ ।  ਇਸ ਦੌਰਾਨ ਸਿਹਤ ਕਰਮਚਾਰੀ ਰਵਿੰਦਰ ਸ਼ਰਮਾ , ਸਵਰਨ ਸਿੰਘ, ਸੁਖਜਿੰਦਰ ਸਿੰਘ, ਸੁਨੀਤਾ ਰਾਣੀ ,ਕ੍ਰਿਸ਼ਨ ਕੁਮਾਰ , ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ ਨਗਰ ਕੌਂਸਲ ਤੋਂ ਨਰੇਸ਼ ਖੇੜਾ ਅਤੇ ਜਗਦੀਪ ਅਰੋੜਾ  ਆਦਿ ਮੌਜੂਦ ਸੀ। ਇਸ ਦੌਰਾਨ ਮਲਟੀ ਪੁਰਪਜ ਸਿਹਤ ਕਰਮਚਾਰੀਆਂ  ਨੇ ਇਸ ਮੌਕੇ ਲੋਕਾਂ ਨੂੰ ਮੱਛਰ ਤੋਂ ਬਚਾਓ ਦੇ ਵੱਖ ਵੱਖ ਢੰਗਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੇ ਨਾਲ ਹੀ  ਭੋਜਨ ਅਤੇ ਪਾਣੀ ਦੀ ਸਵੱਛਤਾ ਦੇ ਢੰਗਾਂ ਬਾਰੇ ਦੱਸਿਆ।

ਪਿੰਡਾ ਵਿੱਚ ਹੋਏ ਜਾਗਰੂਕਤਾ ਪ੍ਰੋਗਰਾਮ ਵਿਚ ਪੰਚਾਇਤਾਂ ਦੇ ਮੈਂਬਰ  ਦੇ ਨਾਲ ਨਾਲ  ਸਿਹਤ ਕਰਮਚਾਰੀ  ਨਾਲ  ਸੀ ਐਚ ਓ , ਏ ਐਨ ਐਮ   ਅਤੇ ਆਸ਼ਾ ਵਿਸ਼ੇਸ਼ ਰੂਪ ਵਿੱਚ ਮੌਜੂਦ ਸਨ। ਜਿਲ੍ਹੇ ਦੇ ਸਬ ਸੈਂਟਰਾਂ ਉੱਪਰ ਮੌਜ਼ੂਦ ਬਹੁਮੰਤਵੀ ਸਿਹਤ ਕਰਮਚਾਰੀਆਂ ਵੱਲੋਂ ਵੀ ਸਕੂਲਾਂ ਵਿਚ ਜਾਕੇ ਅਤੇ ਪਿੰਡਾਂ ਵਿੱਚ ਨਾਗਰਿਕਾਂ ਨੂੰ ਡੇਂਗੂ  ਬੁਖਾਰ ਹੋਣ ਦੇ ਕਾਰਨ, ਬਚਾਓ ਅਤੇ ਇਲਾਜ ਦੇ ਵੱਖ ਵੱਖ ਢੰਗਾਂ ਬਾਰੇ ਦੱਸਿਆ ਗਿਆ। 

ਬਲਾਕ ਅਧੀਨ ਪੈਂਦੇ ਪਿੰਡਾ ਵਿੱਚ ਸਿਹਤ ਵਿਭਾਗ ਦੇ ਬਹੁ ਮੰਤਵੀ ਸਿਹਤ ਕਰਮਚਾਰੀਆਂ (ਮੇਲ ਅਤੇ ਫੀਮੇਲ) ਅਤੇ ਸਮੁਦਾਇਕ  ਸਿਹਤ ਅਫ਼ਸਰਾਂ ਵੱਲੋਂ ਵਿਸ਼ਵ ਡੇਂਗੂ  ਦਿਵਸ ਦੇ ਸਬੰਧ ਵਿਚ ਜਾਗਰੂਕਤਾ ਪ੍ਰੋਗਰਾਮ ਅਤੇ ਨੁੱਕੜ ਨਾਟਕ,   ਸਕੂਲਾਂ ਅਤੇ ਪਿੰਡਾਂ ਦੀਆਂ ਸੱਥਾਂ ਆਦਿ ਵਿੱਚ ਕਰਵਾਏ  ਗਏ।