“ਵਿਸ਼ਵ ਪੱਧਰੀ ਹੋਮੀਓਪੈਥੀ ਜਾਣ-ਪਛਾਣ” ਦਿਵਸ ਮਨਾਇਆ
5 Dariya News
ਤਰਨ ਤਾਰਨ 12-May-2023
ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਹੇਠ ਹੋਮੀਓਪੈਥੀ ਵਿਭਾਗ ਸਿਵਲ ਹਸਪਤਾਲ ਤਰਨਤਾਰਨ ਵਿਖੇ ਵਿਸ਼ਵ ਪੱਧਰੀ ਹੋਮੀਓਪੈਥੀ ਜਾਣ-ਪਛਾਣ ਦਿਵਸ (ਇੰਟਰਨੈਸ਼ਨਲ ਹੋਮੀਓਪੈਥੀ ਇੰਟ੍ਰੋਡਕਸ਼ਨ ਡੇਅ) ਮਨਾਇਆ ਗਿਆ। ਇਸ ਮੌਕੇ ‘ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਪੂਰੇ ਭਾਰਤ ਵਿਚ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ, ਜਿਸ ਨੇ ਸਭ ਤੋਂ ਪਹਿਲਾਂ ਸਾਲ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਲਾਜ ਲਈ ਹੋਮੀਓਪੈਥੀ ਇਲਾਜ ਵਿਧੀ ਨੂੰ ਅਪਨਾਇਆ।
ਉਹਨਾਂ ਕਿਹਾ ਕਿ ਅੱਜ ਪੂਰੇ ਪੰਜਾਬ ਵਿਚ ਲਗਭਗ 4000 ਤੋਂ ਵੀ ਵੱਧ ਰਜਿਸਟਰਡ ਹੋਮੀਓਪੈਥੀ ਡਾਕਟਰ, 4 ਹੋਮੀਓਪੈਥਿਕ ਮੈਡੀਕਲ ਕਾਲਿਜ ਅਤੇ 7 ਹੋਮੀਓਪੈਥਿਕ ਦਵਾਈਆਂ ਬਣਾਉਣ ਵਾਲੀਆਂ ਇਕਾਈਆਂ ਕੰਮ ਕਰ ਰਹੀਆਂ ਹਨ। ਹੋਮੀਓਪੈਥਿਕ ਵਿਭਾਗ ਪੰਜਾਬ ਸਾਲ 1976 ਤੋਂ ਲੋਕਾਂ ਦੀ ਸੇਵਾ ਵਿਚ ਸਮਰਪਿਤ ਹੈ ਅਤੇ ਹਜਾਰਾਂ ਹੀ ਮਰੀਜ ਰੋਜਾਨਾਂ ਹੋਮੀਓਪੈਥਿਕ ਵਿਧੀ ਰਾਹੀਂ ਇਲਾਜ ਦੀਆਂ ਸਹੂਲਤਾਂ ਦਾ ਲਾਭ ਲੈ ਰਹੇ ਹਨ।
ਇਸ ਮੌਕੇ ‘ਤੇ ਸੀਨੀਅਰ ਮੈਡੀਲਕ ਅਫਸਰ ਡਾ ਸਵਰਨਜੀਤ ਸਿੰਘ ਧਵਨ ਨੇ ਕਿਹਾ ਕਿ ਸਿਵਲ ਹਸਤਾਲ ਵਿਚ ਹੋਮੀਓਪੈਥਿਕ ਵਿਭਾਗ ਹਮੇਸ਼ਾਂ ਲੋਕਾਂ ਦੀ ਸੇਵਾ ਲਈ ਤੱਤਪਰ ਹੈ। ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਹਨਾਂ ਸੇਵਾਵਾਂ ਦਾ ਲਾਭ ਲੈਣ।
ਇਸ ਅਵਸਰ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ. ਵਰਿੰਦਰ ਪਾਲ ਕੌਰ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਸ਼ੈਲਿੰਦਰ ਸਿੰਘ, ਜਿਲਾ੍ਹ ਐਪੀਡਿਮੋਲੋਜਿਸਟ ਡਾ. ਅਮਨਦੀਪ ਸਿੰਘ, ਡਾ. ਸੁਖਜਿੰਦਰ ਸਿੰਘ, ਡਾ. ਦਿਲਬਾਗ ਸਿੰਘ, ਜਿਲਾ੍ਹ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ, ਹਰਜੀਤ ਕੌਰ, ਰੇਸ਼ਮ ਸਿੰਘ, ਆਰੂਸ਼ ਭੱਲਾ ਅਤੇ ਸਮੂਹ ਸਟਾਫ ਹਾਜਰ ਸੀ।