ਦੀ ਹੋਲੀ ਵੰਡਰ ਸਕੂਲ ਦੇ ਵਿਦਿਆਰਥੀਆਂ ਨੇ ਡਾਕ-ਘਰ 'ਚ ਜਾ ਕੇ ਡਾਕ ਸੇਵਾਵਾਂ ਦੀ ਲਈ ਜਾਣਕਾਰੀ
ਮਦਰ ਡੇ ਨੂੰ ਸਮਰਪਿਤ ਹੱਥਾਂ ਨਾਲ ਬਣਾਏ ਗਰੀਟਿੰਗ ਕਾਰਡ ਆਪਣੀਆਂ ਮਾਤਾਵਾਂ ਨੂੰ ਭੇਜੇ
5 Dariya News
ਖਰੜ 10-May-2023
ਦੀ ਹੋਲੀ ਵੰਡਰ ਸਮਾਰਟ ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਦੀ ਜਾਣਕਾਰੀ ਵਧਾਉਣ ਲਈ ਡਾਕ ਵਿਵਸਥਾ ਦੀ ਜਾਣਕਾਰੀ ਲਈ ਵਿਦਿਆਰਥੀਆਂ ਨੂੰ ਡਾਕ ਘਰ 'ਚ ਲਿਜਾ ਕੇ ਡਾਕ ਵਿਭਾਗ ਦੇ ਕੰਮ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਦਿਤੀ ਗਈ । ਇਸ ਮੌਕੇ ਤੇ ਵਿਸ਼ਵ ਪੱਧਰ ਤੇ ਡਾਕ ਸੇਵਾਵਾਂ ਦੀ ਸ਼ੁਰੂਆਤ ਅਤੇ ਉਸ ਦੇ ਵਿਕਾਸ ਬਾਰੇ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਦਿਤੀ ਗਈ ।
ਸਕੂਲ ਦੇ ਨਿੱਕੇ ਨਿੱਕੇ ਵਿਦਿਆਰਥੀਆਂ ਨੇ ਡਾਕ ਘਰ 'ਚ ਚਿੱਠੀਆਂ ਭੇਜਣ,ਟੈਲੀਗਰਾਮ ਲਿਖਣ ਅਤੇ ਭੇਜਣ ਦੇ ਤਰੀਕੇ, ਪਿੰਨ ਨੰਬਰ,ਰੁਪਏ ਦੇ ਲੈਣ ਦੇਣ ਦੇ ਤਰੀਕੇ ਅਤੇ ਵੱਖ ਵੱਖ ਤਰਾਂ ਦੀਆਂ ਟਿਕਟਾਂ ਬਾਰੇ ਭਰਪੂਰ ਜਾਣਕਾਰੀ ਹਾਸਿਲ ਕੀਤੀ । ਇਸ ਦੌਰਾਨ ਵਿਦਿਆਰਥੀਆਂ ਨੇ ਵੱਖ ਵੱਖ ਤਰਾਂ ਦੀਆਂ ਟਿਕਟਾਂ ਵੀ ਆਪਣੇ ਲਈ ਖ਼ਰੀਦੀਆਂ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਮਦਰ ਡੇ ਨੂੰ ਸਮਰਪਿਤ ਗਰੀਟਿੰਗ ਕਾਰਡ ਆਪਣੀਆਂ ਮਾਤਾਵਾਂ ਨੂੰ ਡਾਕ ਰਾਹੀਂ ਭੇਜੇ।
ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਅਸ਼ਵਿਨ ਅਰੋੜਾ ਨੇ ਦੱਸਿਆਂ ਕਿ ਬੇਸ਼ੱਕ ਅੱਜ ਇੰਟਰਨੈੱਟ, ਕੋਰੀਅਰ ਸਰਵਿਸ ਅਤੇ ਹੋਰ ਆਧੁਨਿਕ ਟੈਕਨੋਲਜ਼ੀ ਦੇ ਚੱਲਦਿਆਂ ਡਾਕ ਘਰ ਅਤੇ ਚਿੱਠੀਆਂ ਦਾ ਰੁਝਾਨ ਘਟਦਾ ਜਾ ਰਿਹਾ ਹੈ ਪਰ ਅਸੀ ਆਪਣੇ ਵਿਦਿਆਰਥੀਆਂ ਨੂੰ ਡਾਕ ਘਰ ਦੇ ਇਤਿਹਾਸ ਅਤੇ ਅੰਤਰ ਰਾਸ਼ਟਰੀ ਪੱਧਰ ਦੀ ਤਰੱਕੀ ਲਈ ਡਾਕ ਵਿਭਾਗ ਦੇ ਯੋਗਦਾਨ ਨਾਲ ਪੂਰੀ ਤਰਾਂ ਜਾਣੂ ਕਰਵਾਇਆਂ ਹੈ ।
ਤਾਂ ਜੋ ਉਹ ਅੱਗੇ ਦੀ ਆਧੁਨਿਕ ਜ਼ਿੰਦਗੀ 'ਚ ਡਾਕ ਘਰਾਂ ਦੇ ਸੁਨਹਿਰੇ ਦੌਰ ਨੂੰ ਯਾਦ ਰੱਖਣ ਅਤੇ ਜ਼ਿੰਦਗੀ 'ਚ ਆਧੁਨਿਕਤਾ ਦੇ ਨਾਲ ਨਾਲ ਇਤਿਹਾਸ ਨੂੰ ਵੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਉਸ ਦੀ ਜਾਣਕਾਰੀ ਆਪਣੇ ਕੋਲ ਸਜੋ ਕੇ ਰੱਖਣ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰੇਮਜੀਤ ਗਰੋਵਰ ਨੇ ਵਿਦਿਆਰਥੀਆਂ ਨੂੰ ਇਤਿਹਾਸ ਦੀਆਂ ਦੁਰਲੱਭ ਟਿਕਟਾਂ ਬਾਰੇ ਅਹਿਮ ਜਾਣਕਾਰੀ ਵੀ ਦਿਤੀ ।