ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਲੋਕ ਆਪਣੇ ਹੀ ਘਰਾਂ 'ਚ ਕੀਤੇ ਕਿਰਾਏਦਾਰ : ਹਰਕੀਰਤ ਕੋਟਲੀ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 18-Apr-2014
ਮਰਹੂਮ ਮੁੱਖ ਮੰਤਰੀ ਸ਼ਹੀਦੇ ਆਜਮ ਬੇਅੰਤ ਸਿੰਘ ਦੇ ਪੋਤਰੇ ਹਰਕੀਰਤ ਸਿੰਘ ਕੋਟਲੀ ਨੇ ਆਪਣੇ ਚਚੇਰੇ ਭਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਹਲਕਾ ਦੱਖਣੀ ਅੰਦਰ ਘਰ ਘਰ ਜਾਕੇ ਚੋਣ ਪ੍ਰਚਾਰ ਕੀਤਾ । ਇਸ ਮੋਕੇ ਹਰਕੀਰਤ ਕੋਟਲੀ ਨੇ ਕਿਹਾ ਕਿ ਲੋਕਾਂ ਵਿੱਚ ਕਾਂਗਰਸ ਪਾਰਟੀ ਦੇ ਹਕ ਵਿੱਚ ਇਕ ਲਹਿਰ ਚੱਲ ਰਹੀ ਹੈਸਰਕਾ ਨੇ ਸੂੱਬਾ ਦਾ ਵਿਕਾਸ ਕਰਨ ਦੀ ਥਾਂ ਵਿਨਾਸ਼ ਕੀਤਾ ਹੈ ਉਹਨਾਂ ਕਿਹਾ ਕਿ ਉਹ ਇਲਾਕੇ ਵਿੱਚ ਆ ਕੇ ਹੈਰਾਨ ਹੋ ਗਏ ਕਿ ਵਿਕਾਸ ਅਤੇ ਲੋਕ ਸੇਵਾ ਦੀਆਂ ਵੱਡੀਆਂ ਵੱਡੀਆਂ ਗੱਪਾ ਮਾਰਨ ਵਾਲੇ ਲੋਕ ਇਸ ਹਲਕੇ ਦੀ ਨੁਮਿੰਦਗੀ ਕਰ ਰਹੇ ਹਨ ਪਰ ਗਰੀਬ ਜਨਤਾ ਮੁਢਲੀਆਂ ਸਹੂਲਤਾਂ ਤੋ ਵੀ ਵਾਝੀ ਹੈ ਲੋਕ ਦੁਸ਼ਿਤ ਪਾਣੀ ਪੀਣ ਲਈ ਮਜਬੂਰ ਹਨ , ਗੰਦੇ ਪਾਣੀ ਦੀ ਨਿਕਾਸ਼ੀ ਦਾ ਕੋਈ ਸਾਧਨ ਨਹੀ ਹੈ ਇਸ ਇਲਾਕੇ ਅੰਦਰ ਬੁਹ -ਗਿਣਤੀ ਪ੍ਰਵਾਸੀ ਅਤੇ ਗਰੀਬ ਲੋਕ ਰਹਿੰਦੇ ਹਨ ਪਰ ਪੰਜਾਬ ਸਰਕਾਰ ਦਾ ਇਸ ਇਲਾਕੇ ਵੱਲ ਕੋਈ ਧਿਆਨ ਨਹੀ ਹੈ ਉਹਨਾਂ ਕਿਹਾ ਕਿ ਇਸ ਇਲਾਕੇ ਤੋ ਹੀ ਅਕਾਲੀ ਭਾਜਪਾ ਗਠਜੋੜ ਤੋ ਚੋਣ ਲੜੇ ਮੇਅਰ ਵੀ ਰਹਿ ਚੁੱਕੇ ਹਨ ਅਤੇ ਮਜੂਦਾ ਵਿਧਾਇਕ ਆਪਣੇ ਆਪ ਨੂੰ ਦੇਸ਼ ਦਾ ਸਭ ਤੋ ਵੱਡਾ ਲੋਕ ਸੇਵਕ ਹੋਣਦੇ ਦਾਅਵੇ ਕਰਦੇ ਹਨ ਇਹ ਲੋਕ ਜਨਤਾਂ ਨੂੰ ਦਸਣ ਕਿ ਅੱਜ ਇਹ ਲੋਕ ਸਾਂਸਦ ਬਣਨ ਦੇ ਸੁਪਨੇ ਵੇਖ ਰਹੇ ਹਨ ਜਦਕਿ ਹੁਣ ਤੱਕ ਇਹ ਮਾਨਸ਼ਿਕ ਤੌਰ ਤੇ ਵਿਧਾਇਕ ਨਹੀ ਬਣ ਸਕੇ ਹੁਣ ਜਨਤਾ ਇਹਨਾਂ ਤੇ ਵਿਸਵਾਸ਼ ਕਿਉ ਕਰੇ ।ਉਹਨਾਂ ਕਿਹਾ ਕਿ ਰਵਨੀਤ ਬਿੱਟੂ ਦੇ ਸਾਂਸਦ ਬਣਨ ਤੇ ਪਹਿਲ ਦੇ ਅਧਾਰ ਤੇ ਹਲਕਾ ਦੱਖਣੀ ਦਾ ਸੁਧਾਰ ਕੀਤਾ ਜਾਵੇਗਾ । ਉਹਨਾ ਅੱਗੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਗਰੀਬ ਜਨਤਾਂ ਤੇ ਟੈਕਸਾਂ ਦਾ ਵਾਧੂ ਬੋਝ ਪਾਇਆ ਹੈ ਆਮ ਲੋਕਾਂ ਨੂੰ ਸੂੱਬਾ ਸਰਕਾਰ ਨੇ ਹਾਊਸ ਟੈਕਸ ਲਗਾਕੇ ਆਪਣੇ ਘਰਾਂ ਵਿੱਚ ਹੀ ਕਿਰਾਏਦਾਰ ਬਣਾ ਦਿੱਤਾ ਇਸ ਮੋਕੇ ਉਹਨਾਂ ਦੇ ਨਾਲ ਹਲਕਾ ਇੰਚ: ਪੱਪੀ ਪਰਾਸ਼ਰ, ਜਰਨੈਲ ਸਿੰਘ ਸ਼ਿਮਲਾਪੁਰੀ ਬਲਾਕ ਪ੍ਰਧਾਨ , ਬੰਤ ਦੋਬਰਜੀ , ਰਾਕੇਸ਼ ਕੁਮਾਰ , ਜਸਵੀਰ ਸਿੰਘ ਜੱਸਾ, ਭੁਪਿੰਦਰ ਸਿੰਘ ਭਿੰਦਾ, ਰਾਮ ਵਿਨਾਇਕ, ਗੁਰਪ੍ਰੀਤ ਰਾਏ, ਰਾਮ ਬਹਾਦਰ , ਅਸ਼ੋਕ ਕੁਮਾਰ, ਹਰਪਾਲ ਸਿੰਘ , ਬਿੱਲੂ ਬਿਲਾਸਪੁਰ, ਬਲਜੀਤ ਗੋਗਨਾਂ, ਬਲਵੰਤ ਸਿੰਘ , ਸੁਨੀਲ ਸ਼ੁਕਲਾ, ਅਮਿਤ ਕੁਮਾਰ, ਰਾਮ ਲਾਲ , ਨਿਰਮਲ ਨਿੰਮਾਂ, ਸ਼ਤੀਸ਼ ਖੰਨਾਂ, ਤਰਸੇਮ ਸਿੰਘ ਆਦਿ ਹਾਜਰ ਸਨ ।