ਮੋਦੀ ਦਾ ਰਾਗ ਆਲਪ ਕੇ ਵੋਟਾਂ ਮੰਗਣ ਵਾਲੇ ਬਾਦਲ ਆਪਣੀਆਂ 7 ਸਾਲ ਦੀਆਂ ਪ੍ਰਾਪਤੀਆਂ ਦੱਸਣ : ਗੁਰਕੰਵਲ ਕੌਰ
ਬਾਜੀਗਰ ਭਾਈਚਾਰੇ ਵੱਲੋ ਬਿੱਟੂ ਦੇ ਸਮਰਥਨ ਦਾ ਐਲਾਨ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 18-Apr-2014
ਕਾਂਗਰਸ ਪਾਰਟੀ ਰਵਨੀਤ ਸਿੰਘ ਬਿੱਟੂ ਦੀ ਚੋਣ ਮੁਹਿੰਮ ਨੂੰ ਤੇਜ ਕਰਦੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਸੁਪਤਰੀ ਸਾਬਕਾ ਮੰਤਰੀ ਬੀਬੀ ਗੁਰਕੰਵਲ ਕੌਰ ਨੇ ਵਾਰਡ ਨੰਬਰ 1 , 7 ਅਤੇ 8 ਵਿੱਚ ਆਪਣੇ ਭਜੀਤੇ ਲਈ ਵੋਟਾਂ ਮੰਗੀਆਂ। ਇਸ ਮੋਕੇ ਰਵਨੀਤ ਸਿੰਘ ਬਿੱਟੂ ਦੀ ਚੋਣ ਮੁਹਿੰਮ ਨੂੰ ਉਸ ਸਮੇ ਭਾਰੀ ਤਾਕਤ ਮਿਲੀ ਜਦੋ ਬਾਜੀਗਰ ਭਾਈਚਾਰੇ ਨੇ ਬਿੱਟੂ ਦੇ ਸਮਰਥਨ ਦਾ ਐਲਾਨ ਕਰ ਦਿੱਤਾ ।ਇਸ ਮੋਕੇ ਬੀਬੀ ਗੁਰਕੰਵਲ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਉਪੱ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਇਹਨਾਂ ਦੇ ਮੰਤਰੀ ਪੰਜਾਬ ਦੇ ਲੋਕਾਂ ਤੋ ਸਿੱਖ ਕਿਸਾਨਾਂ ਨੂੰ ਉਜਾੜਨ ਵਾਲੇ ਨਰਿੰਦਰ ਮੋਦੀ ਦੇ ਨਾਮ ਤੇ ਵੋਟਾ ਮੰਗ ਰਹੇ ਹਨ ਜਦਕਿ ਉਹ ਪਿਛਲੇ 7 ਸਾਲ ਤੋ ਪੰਜਾਬ ਸਰਕਾਰ ਤੇ ਕਾਬਜ ਹਨ ਉਹ ਆਪਣੀਆਂ ਪ੍ਰਾਪਤੀਆਂ ਕਿਉ ਨਹੀ ਦਸੱਦੇ ਹਨ ।
ਉਹਨਾਂ ਅੱਗੇ ਕਿਹਾ ਕਿ ਨਰਿੰਦਰ ਮੋਦੀ ਨੇ ਗੁਜਰਾਤ ਦੇ ਸਿੱਖ ਕਿਸਾਨ ਅਤੇ ਛੋਟੇ ਵਪਾਰੀ ਉਜਾੜੇ ਹਨ ਜਦਕਿ ਪੰਜਾਬ ਕਿਸਾਨ ਨੇ ਵੀ ਹਰ ਵਰਗ ਦਾ ਉਜਾੜਾ ਮੰਗਿਆਂ ਹੈ ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਸੂੱਬਾ ਸਰਕਾਰ ਦੀਆਂ ਨੀਤੀਆਂ ਤੋ ਦੁੱਖੀ ਹੈ ਹਰ ਵਰਗ ਉਪੱਰ ਇਹਨਾਂ ਨੇ ਟੈਕਸਾਂ ਦਾ ਬੋਝ ਪਾ ਕੇ ਲੋਕਾਂ ਨੂੰ ਹਰ ਤੌਰ ਤੇ ਤੰਗ ਕੀਤਾ ਹੈ , ਪੰਜਾਬ ਦੀ ਇੰਡਸਟਰੀ ਬਿਜਲੀ ਨਾ ਮਿਲਣ ਅਤੇ ਵਾਧੂ ਟੈਕਸਾਂ ਕਾਰਨ ਪੰਜਾਬ ਤੋ ਬਾਹਰ ਜਾ ਰਹੀ ਹੈ , ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗੂ ਪਾਲੀ ਫਸਲ ਵੇਚਣ ਲਈ ਕਈ ਕਈ ਦਿਨ ਮੰਡੀਆਂ ਵਿੱਚ ਰੁਲਣਾਂ ਪੈ ਰਿਹਾ ਹੈ, ਪ੍ਰਾਪਰਟੀ ਦਾ ਧੰਦ ਠੰਪ ਹੋ ਚੁੱਕਾ ਹੈ, ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ ਲਗਾਕੇ ਬਾਦਲ ਸਰਕਾਰ ਨੇ ਸ਼ਹਰਾਂ ਵਿੱਚ ਰਹਿੰਦੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਕਿਰਾਏਦਾਰ ਬਣਾਂ ਦਿੱਤਾ ਹੈ , ਰੋਜਗਾਰ ਮੰਗ ਰਹੀਆਂ ਪੰਜਾਬ ਦੀਆਂ ਧੀਆਂ ਤੇ ਜੱਥੇਦਾਰ ਵੱਲੋ ਕੀਤਾ ਅਤਿਆਚਾਰ ਲੋਕ ਭੁੱਲੇ ਨਹੀ ਹਨ , ਮੁਲਾਜਮ ਵਰਗ ਨੂੰ ਸਰਕਾਰ ਤਨਖਾਹ ਤੱਕ ਨਹੀ ਦੇ ਰਹੀ , ਸੱਤਾਧਾਰੀ ਆਗੂ ਨਸ਼ੇ ਦੇ ਵਪਾਰੀ ਬਣਕੇ ਪੰਜਾਬ ਦੀ ਜਵਾਨੀ ਨੂੰ ਬਰਵਾਦ ਕਰ ਰਹੇ ਹਨ, ਕੇਬਲ, ਰੇਤ , ਟਰਾਂਸਪੋਰਟ ਤੇ ਬਾਦਲਾਂ ਦਾ ਕਬਜਾ ਹੈ ਹੁਣ ਇਹ ਲੋਕ ਮੋਦੀ ਮੋਦੀ ਆਲਪ ਕਿ ਪੰਜਾਬ ਦੀ ਜਨਤਾ ਦੇ ਅੱਖੀ ਘਟਾ ਪਾਉਣ ਚਾਹੁੰਦੇ ਹਨ ਪਰ ਲੋਕ ਹੁਣ ਬਾਦਲ ਐਂਡ ਕੰਪਨੀ ਦੀਆਂ ਲੰਬੂੜ ਚਾਲਾਂ ਵਿੱਚ ਨਹੀ ਆਉਣ ਵਾਲੇ 13 ਤਰੀਕ ਨੂੰ ਪੰਜਾਬ ਦੀ ਸਾਰੀਆਂ ਸੀਟਾਂ ਤੇ ਅਕਾਲੀ ਭਾਜਪਾ ਗਠਜੋੜ ਨੂੰ ਮਾਜਣ ਦੀ ਖਾਤਰ ਲੋਕ ਤਿਆਰ ਬੈਠੇ ਹਨ ਪੰਜਾਬ ਅੰਦਰਸ ਮਰਹੂਮ ਮੁੱਖ ਮੰਤਰੀ ਸ: ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਨੂੰ ਸਭ ਤੋ ਵੱਧ ਵੋਟਾਂ ਨਾਲ ਜਿਤਾਉਣ ਲਈ ਉਤਾਵਲੇ ਹਨ । ਇਸ ਮੋਕੇ ਉਹਨਾਂ ਦੇ ਨਾਲ ਜਗਤਾਰ ਸਿੰਘ ਵਾਰਡ ਪ੍ਰਧਾਨ,ਹਰਜਿੰਦਰ ਸਿੰਘ , ਅਵਤਾਰ ਸਿੰਘ ਖਾਲਸਾ, ਜੋਰਾਵਰ ਸਿੰਘ ਜੋਹਲ, ਰੂਪ ਰਾਣੀ, ਸਵਾਇਤਰੀ ਦੇਵੀ, ਚਰਨ ਸਿੰਘ ਆਦਿ ਹਜਾਰ ਸਨ ।