5 Dariya News

ਖ਼ੂਨਦਾਨ ਕਰਨਾ ਮਾਨਵਤਾ ਦੀ ਸੇਵਾ ਵਿਚ ਸ਼ਲਾਘਾਯੋਗ ਕਦਮ-ਹਰਜਿੰਦਰ ਸਿੰਘ ਜੱਸਲ

ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਖ਼ੂਨਦਾਨ ਅਤੇ ਦੰਦਾਂ ਦੇ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ

5 Dariya News

ਮਾਨਸਾ 08-May-2023

ਅੰਤਰਰਾਸ਼ਟਰੀ ਰੈਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਦਾ ਜਨਮ ਦਿਹਾੜਾ 8 ਮਈ ਨੂੰ ਪੂਰੀ ਦੁਨੀਆ ਵਿੱਚ ਵਿਸ਼ਵ ਰੈਡ ਕਰਾਸ ਦਿਵਸ ਦੇ ਤੋਰ ‘ਤੇ ਮਨਾਇਆ ਜਾਂਦਾ ਹੈ। ਇਸੇ ਤਹਿਤ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਮਾਨਸਾ ਵੱਲੋਂ ਵਿਸ਼ਵ ਰੈਡ ਕਰਾਸ ਦਿਵਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਰ ਐਂਡ ਵਲਫੇਅਰ ਕਲੱਬ, ਮਾਨਸਾ ਦੇ ਸਹਿਯੋਗ ਨਾਲ ਸਥਾਨਕ ਬਾਲ ਭਵਨ ਵਿਖੇ ਖੂਨਦਾਨ ਕੈਂਪ ਅਤੇ ਫਰੀ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਹਾਇਕ ਕਮਿਸ਼ਨਰ (ਜ)-ਕਮ-ਨਿਵੇਤਨੀ ਸਕੱੱਤਰ, ਜ਼ਿਲ੍ਹਾ ਰੱੈਡ ਕਰਾਸ ਸ਼ਾਖਾ ਸ੍ਰੀ ਹਰਜਿੰਦਰ ਸਿੰਘ ਜੱਸਲ ਨੇ ਕੀਤਾ। 

ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਬੀਰ ਸਿੰਘ ਮਾਨ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਵੀ ਮੌਜੂਦ ਸਨ। ਸਹਾਇਕ ਕਮਿਸ਼ਨਰ ਸ੍ਰੀ ਹਰਜਿੰਦਰ ਸਿੰਘ ਜੱਸਲ ਨੇ ਰੈਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਦੀ ਜੀਵਨੀ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਹਾਜ਼ਰੀਨ ਖੂਨਦਾਨੀਆਂ ਦੇ ਇਸ ਮਹੱਤਵਪੂਰਨ ਕੰਮ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖ਼ੂਨਦਾਨ ਮਾਨਵਤਾ ਦੀ ਸੇਵਾ ਵਿਚ ਸ਼ਲਾਘਾਯੋਗ ਕਦਮ ਹੈ। 

ਇਸ ਕਾਰਜ ਨਾਲ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਮੌਕੇ ਵੱਖ-ਵੱਖ ਕਲੱਬਾਂ, ਐਨ.ਜੀ.ਓਜ਼. ਦੇ ਵਲੰਟੀਅਰਾਂ ਅਤੇ ਸਥਾਨਕ ਸ਼ਹਿਰ ਦੇ ਦਾਨੀ ਸੱਜਣਾਂ ਵੱਲੋਂ ਖੂਨਦਾਨ ਕੀਤਾ ਗਿਆ ਅਤੇ ਲੋਕਾਂ ਵੱਲੋਂ ਦੰਦਾਂ ਦੀ ਜਾਂਚ ਕਰਵਾਈ ਗਈ।ਮੌਕੇ ’ਤੇ ਪੁੱਜੀ ਬਲੱਡ ਬੈਂਕ ਦੀ ਟੀਮ ਵੱਲੋਂ ਪਹੁੰਚੇ ਦਾਨੀ ਸੱਜਣਾਂ ਪਾਸੋਂ ਤਕਰੀਬਨ 30 ਯੂਨਿਟ ਖੂਨ ਇਕੱਤਰ ਕੀਤਾ ਗਿਆ ਅਤੇ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।

ਇਸ ਤੋਂ ਇਲਾਵਾ ਦੰਦਾਂ ਦੇ ਮਾਹਿਰ ਡਾ. ਤਨਵੀਰ ਕੌਰ ਘੁੰਮਣ ਅਤੇ ਨਵਨੀਤ ਕੌਰ ਵਲੋਂ ਕੈਂਪ ਵਿੱਚ ਆਏ  ਕਰੀਬ 35 ਲੋਕਾਂ ਦੇ ਦੰਦਾਂ ਦਾ ਫਰੀ ਚੈੱਕਅਪ ਕੀਤਾ। ਸਹਾਇਕ ਕਮਿਸ਼ਨਰ ਵੱਲੋਂ ਖੂਨਦਾਨ ਕਰਨ ਵਾਲਿਆਂ ਨੂੰ ਪ੍ਰਸੰਸ਼ਾ ਪਤੱਰ ਵੰਡੇ ਗਏ।

ਕੈਂਪ ਦੌਰਾਨ ਕਲੱਬ ਦੇ ਚੇਅਰਮੈਨ ਜੱਸੀ ਸਿੱਧੂ, ਪ੍ਰਧਾਨ ਸ੍ਰੀ ਰਣਵੀਰ ਮਾਨਸ਼ਾਹੀਆ, ਸ੍ਰੀ ਗੁਰਪ੍ਰੀਤ ਸਿੰਘ ਭੰਮੇ, ਸ੍ਰੀ ਹਰਦੀਪ ਸਿੱਧੂ, ਐਮ.ਸੀ. ਅਮਨਦੀਪ ਢੂੰਡਾ, ਡਿੰਪਲ, ਫਰਮਾਹੀਂ, ਗੋਲਡੀ ਕਣਕਵਾਲ, ਜਗਤਾਰ, ਧਰਵਿੰਦਰ,ਸ੍ਰੀ ਤਰਸੇਮ ਸੇਮੀ, ਆਸਰਾ ਲੋਕ ਸੇਵਾ ਕਲੱਬ, ਮਾਨਸਾ, ਸੇਵਾ ਭਾਰਤੀ ਕਲੱਬ, ਮਾਨਸਾ ਤੋਂ ਇਲਾਵਾ ਵੱਖ ਵੱਖ ਕਲੱਬਾਂ ਦੇ ਵਲੰਟੀਅਰਜ਼ ਵਲੋਂ ਖੂਨਦਾਨ ਕਰਕੇ ਆਪਣਾ ਯੋਗਦਾਨ ਪਾਇਆ।

ਇਸ ਮੋਕੇ ਸ੍ਰੀ ਜਗਦੇਵ ਸਿੰਘ, ਸਕੱਤਰ ਰੈਡ ਕਰਾਸ ਮਾਨਸਾ, ਸ੍ਰੀ ਭੋਲਾ ਸਿੰਘ, ਸ੍ਰੀ ਤਰਸੇਮ ਕੁਮਾਰ, ਸ੍ਰੀ ਅਭਿਸ਼ੇਕ ਮਿੱਤਲ, ਸ੍ਰੀਮਤੀ ਸੁਖਦੀਪ ਬੰਗੜ੍ਹ ਮੌਜੂਦ ਸਨ।