5 Dariya News

ਪ੍ਰਭ ਆਸਰਾ ਸੰਸਥਾ 'ਚ 5 ਲਾਵਾਰਿਸ ਨਾਗਰਿਕਾਂ ਨੂੰ ਮਿਲੀ ਸ਼ਰਨ

5 Dariya News

ਕੁਰਾਲੀ 05-May-2023

ਸ਼ਹਿਰ ਦੀ ਹੱਦ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿਚ ਪੰਜ ਹੋਰ ਲਾਵਾਰਿਸ ਨਾਗਰਿਕਾਂ ਨੂੰ ਸ਼ਰਨ ਮਿਲੀ | ਸੰਸਥਾਂ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਕੁਮਾਰੀ ਲਕਸ਼ਮੀ (23) ਜੋ ਕਿ ਮਾਨਸਿਕ ਰੋਗ ਤੋਂ ਪੀੜਤ ਹੋਣ ਕਰਕੇ ਮਕਾਨ ਤੋਂ ਛਾਲ ਵੀ ਮਾਰ ਚੁੱਕੀ ਹੈ, ਮਾਤਾ ਪਿਤਾ ਦੀ ਮੌਤ ਹੋਣ ਕਾਰਨ ਇਸਦੀ ਦੇਖ ਭਾਲ ਦੀ ਜਿਮੀਵਾਰੀ ਲੈਣ ਵਾਲਾ ਕੋਈ ਨਹੀਂ, ਆਪਣੀ ਭੈਣ ਲਕਸ਼ਮੀ ਦੀ ਦੇਖਭਾਲ ਤੋਂ ਅਸਮਰਥ ਹੋਣ ਕਰਕੇ ਮਦਦ ਲਈ ਪ੍ਰਸਾਸ਼ਨ ਕੋਲ ਗਈ ਉਹਨਾਂ ਨੇ ਇਸਨੂੰ ਸੇਵਾ ਸੰਭਾਲ ਤੇ ਇਲਾਜ ਲਈ ਪ੍ਰਭ ਆਸਰਾ ਸੰਸਥਾ ਕੁਰਾਲੀ ਵਿਖੇ ਦਾਖਲ ਕਰਵਾ ਦਿੱਤਾI 

ਇਸੇ ਤਰਾਂ ਕੋਮਲ ਦੇਵੀ (26) ਜੌ ਪਿਛਲੇ ਕਈ ਸਾਲਾਂ ਤੋਂ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ I ਕੋਮਲ ਦੇ ਘਰ ਵਿਚ ਇਕੱਲੀ ਬਜ਼ੁਰਗ ਮਾਤਾ ਹੋਣ ਕਰਕੇ ਕਮਾਈ ਦਾ ਕੋਈ ਸਾਧਨ ਨਹੀਂ ਹੈ I ਕੋਮਲ ਦੇ ਇਲਾਜ ਲਈ ਗੁਆਂਢੀਆਂ ਨੇ  ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਪਾਸੇ ਤੋਂ ਕੋਈ ਭਰਮਾ ਹੁੰਗਾਰਾ ਨਹੀਂ ਮਿਲਿਆ, ਅਖੀਰ ਵਿਚ ਇਸਦੀ ਮਦਦ ਲਈ ਪੰਜਾਬ ਸਰਕਾਰ ਸਿੱਖਿਆ ਮੰਤਰੀ "ਹਰਜੋਤ ਸਿੰਘ ਬੈਂਸ" ਕੋਲ ਗਏ, ਜਿੰਨਾ ਵੱਲੋਂ ਕੋਮਲ ਦੇਵੀ ਨੂੰ ਸੇਵਾ ਸੰਭਾਲ ਅਤੇ ਇਲਾਜ ਲਈ ਪ੍ਰਭ ਆਸਰਾ ਸੰਸਥਾ ਦਾਖਲ ਕਰਵਾਇਆ ਗਿਆ I  

ਅਮਨ ਕੁਮਾਰ (30) ਜੌ ਕੀ ਤਰਸ ਯੋਗ ਹਾਲਤ ਵਿੱਚ ਕੁਰਾਲੀ ਚੰਡੀਗੜ੍ਹ ਹਾਈਵੇ ਤੇ ਰੁੱਲ ਰਿਹਾ ਸੀ I ਜਿਸ ਨਾਲ ਕਦੇ ਵੀ ਕੋਈ ਵੀ ਦੁਰਘਟਨਾ ਘਟ ਸਕਦੀ ਸੀ I ਕੁਝ ਸਮਾਜਦਰਦੀ ਸੱਜਣਾ ਵਲੋਂ ਇਸਦੀ ਜਾਣਕਾਰੀ ਪ੍ਰਸਾਸ਼ਨ ਨੂੰ ਦਿਤੀ ਗਈ ਤੇ ਪ੍ਰਸ਼ਾਸ਼ਨ ਵੱਲੋ ਇਸਨੂੰ ਪ੍ਰਭ ਆਸਰਾ ਦਾਖਲ ਕਰਵਾਇਆ ਗਿਆ I 

ਦਿਵਯਾ ਸੂਦ (40) ਜੌ ਕਿ ਪਿਛਲੇ 12 ਸਾਲਾਂ ਤੋਂ ਮਾਨਸਿਕ ਰੋਗ ਤੋਂ ਪੀੜਤ ਹੈ I ਦਿਵਯਾ ਸੂਦ ਦੇ ਘਰ ਵਿਚ ਇਸਨੂੰ ਸੰਭਾਲਣ ਵਾਲਾ ਕੋਈ ਨਾ ਹੋਣ ਕਰਕੇ, ਇਸਦੇ ਬਜ਼ੁਰਗ ਪਿਤਾ ਨੇ  ਹੁਸ਼ਿਆਰਪੁਰ ਪ੍ਰਸ਼ਾਸ਼ਨ ਨੂੰ ਆਪਣੀ ਦਰਦ ਭਾਰੀ ਕਹਾਣੀ ਦੱਸੀ, ਪ੍ਰਸ਼ਾਸ਼ਨ ਵਲੋਂ ਇਸਨੂੰ ਸੇਵਾ ਸੰਭਾਲ ਅਤੇ ਇਲਾਜ ਲਈ ਪ੍ਰਭ  ਆਸਰਾ ਦਾਖਲ ਕਰਵਾਇਆ ਗਿਆ I ਇਸੇ ਤਰਾਂ ਜੋਤੀ ਰਾਣੀ (22) ਜੋ ਕਿ ਮਾਨਸਿਕ ਤੇ ਸਰੀਰਕ ਪੱਖ ਤੋਂ ਅਪਾਹਜ ਹੈ I 

ਇਸਦੇ ਪਿਤਾ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਘਰ ਵਿਚ ਸੰਭਾਲਣ ਤੇ ਇਲਾਜ ਕਰਵਾਉਣ ਤੋਂ ਅਸਮਰਥ ਹਨ I ਉਹਨਾਂ ਇਸਦੀ ਮਦਦ ਲਈ ਹਲਕਾ ਸਮਰਾਲਾ MLA "ਜਗਤਾਰ ਸਿੰਘ ਦਿਆਲਪੁਰਾ" ਨੂੰ ਦੱਸਿਆ, ਉਹਨਾਂ ਵੱਲੋ ਲੁਧਿਆਣਾ ਦੇ ਪ੍ਰਸ਼ਾਸਨ ਦੀ ਮਦਦ ਨਾਲ ਜੋਤਿ ਰਾਣੀ ਨੂੰ ਸੰਸਥਾ ਵਿੱਚ ਦਾਖ਼ਲ ਕਰਵਾ ਦਿੱਤਾ ਗਿਆI

ਇਹਨਾਂ ਸੰਬੰਧੀ ਗਲਬਾਤ ਕਰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ  ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਇਹਨਾਂ ਨਾਗਰਿਕਾਂ ਨੂੰ ਦਾਖਲੇ ਉਪਰੰਤ ਪਹਿਲਾ ਹਸਪਤਾਲ ਵਿਚੋਂ ਮੁਢਲੀ ਜਾਂਚ ਕਰਵਾਈ ਗਈ I ਇਹਨਾਂ ਦੀ ਸੇਵਾ ਸੰਭਾਲ ਤੇ ਇਲਾਜ ਦਾ ਖਾਸ ਪ੍ਰਬੰਧ ਕੀਤਾ ਗਿਆ | 

ਉਹਨਾਂ ਅਪੀਲ ਕੀਤੀ ਕਿ ਉਕਤ ਗੁੰਮਸ਼ੁਦਾ ਨਾਗਰਿਕ ਬਾਰੇ ਕਿਸੇ ਨੂੰ ਕੋਈ ਵੀ ਹੋਰ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਸੰਸਥਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ |