5 Dariya News

ਦੇਵਾਂਸ਼ ਜਾਂ ਸੰਨੀ !! ਅੱਜ ਕਿਸ ਨੂੰ ਬਚਾਉਣ ਲਈ ਚੁਣੇਗੀ ਨਯਨ?

5 Dariya News

ਚੰਡੀਗੜ੍ਹ 05-May-2023

“ਨਯਨ ਜੋ ਵੇਖੇ ਅਣਵੇਖਾ” ਦੇ ਅੱਜ ਦੇ ਐਪੀਸੋਡ ਵਿੱਚ ਇੱਕ ਅਜਿਹਾ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲੇਗਾ ਜਿਸ ਵਿੱਚ ਇੱਕ ਨਹੀਂ ਦੋ-ਦੋ ਜਾਨਾਂ ਖਤਰੇ ਵਿੱਚ ਹਨ। ਆਪਣੀ ਦਿਵਿਆ-ਦ੍ਰਿਸ਼ਟੀ ਦੇ ਰਾਹੀਂ ਨਯਨ ਨੂੰ ਪੋਂਪੀ, ਰੀਟਾ ਤੇ ਜੈਸਮੀਨ ਦੇ ਵਿਨਾਸ਼ਕਾਰੀ ਪਲੈਨ ਦਾ ਪਤਾ ਲੱਗੇਗਾ।ਨਯਨ ਨੇ ਹਮੇਸ਼ਾ ਇੱਕ ਪਤਨੀ ਦੇ ਰੂਪ ਵਿੱਚ ਆਪਣੀ ਜਿੰਮੇਵਾਰੀ ਦਾ ਪਾਲਣ ਕੀਤਾ ਹੈ ਅਤੇ ਦੇਵਾਂਸ਼ ਦੀ ਰੱਖਿਆ ਲਈ ਇੱਕ ‘ਰੱਖਿਆ ਕਵਚ’ ਵਜੋਂ ਕੰਮ ਕੀਤਾ ਹੈ, ਭਾਵੇਂ ਉਸਨੂੰ ਕਿੰਨੀਆਂ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੋਵੇ, ਪਰ ਇਸ ਵਾਰ ਨਯਨ ਇੱਕ ਅਗਨੀ-ਪ੍ਰੀਖਿਆ ਪਾਰ ਕਰੇਗੀ, ਜਿੱਥੇ ਇੱਕ ਪਾਸੇ ਦੇਵਾਂਸ਼ ਤੇ ਦੂਜੇ ਪਾਸੇ ਸੰਨੀ ਦੀ ਜਾਨ ਖਤਰੇ ਵਿੱਚ ਹੈ। 

ਅੱਜ ਦੀ ਰਾਤ ਨਯਨ ਲਈ ਇੱਕ ਮੁਸ਼ਕਲ ਭਰੀ ਰਾਤ ਹੋਣ ਵਾਲੀ ਹੈ ਜਿੱਥੇ ਉਸਨੂੰ ਇੱਕੋ ਸਮੇਂ ਦੇਵਾਂਸ਼ ਅਤੇ ਸੰਨੀ ਦੋਵਾਂ ਦੀ ਜਾਨ ਬਚਾਉਣੀ ਪਵੇਗੀ।ਕੀ ਨਯਨ ਬਚਾ ਪਾਵੇਗੀ ਇੱਕੋਂ ਸਮੇਂ ਦੋ-ਦੋ ਜ਼ਿੰਦਗੀਆਂ? ਕੀ ਬਚ ਪਾਵੇਗਾ ਦੇਵਾਂਸ਼, ਰੀਟਾ ਦੇ ਤੇ ਸੰਨੀ, ਜੈਸਮੀਨ ਦੇ ਹਮਲੇ ਤੋਂ? ਵੇਖੋ “ਨਯਨ ਜੋ ਵੇਖੇ ਅਣਵੇਖਾ” 5 ਮਈ ਰਾਤ 8:30 ਵਜੇ ਸਿਰਫ ਜ਼ੀ ਪੰਜਾਬੀ ਤੇ।