5 Dariya News

ਚਰਚਿਜ਼ ਐਸੋਸੀਏਸ਼ਨ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ 30 ਤੋਂ ਵੱਧ ਲੋਕਾਂ ਨੇ ਕੀਤਾ ਖੂਨਦਾਨ

ਖੂਨਦਾਨ ਮਨੁੱਖਤਾ ਲਈ ਸਭ ਤੋਂ ਮਹੱਤਵਪੂਰਨ ਸਮਾਜ ਸੇਵਾ : ਡਿਪਟੀ ਮੇਅਰ ਬੇਦੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 03-May-2023

ਚਰਚਿਜ਼ ਐਸੋਸੀਏਸ਼ਨ, ਮੋਹਾਲੀ ਵੱਲੋਂ ਬਲੱਡ ਬੈਂਕ ਜੀ.ਐਮ.ਸੀ.ਐਚ.-32 ਚੰਡੀਗੜ੍ਹ ਦੇ ਸਹਿਯੋਗ ਨਾਲ ਬੀਲੀਵਰਸ ਈਸਟਰਨ ਚਰਚ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਏਸ ਖ਼ੂਨਦਾਨ ਕੈਂਪ ਵਿੱਚ 30 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਨ। 

ਡਿਪਟੀ ਮੇਅਰ ਬੇਦੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ  ਖੂਨਦਾਨ ਮਨੁੱਖਤਾ ਲਈ ਸਭ ਤੋਂ ਮਹੱਤਵਪੂਰਨ ਸਮਾਜ ਸੇਵਾ ਹੈ। ਇਹ ਗੰਭੀਰ ਮਰੀਜਾਂ ਅਤੇ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਲਈ ਬਚਣ ਦੀ ਉਮੀਦ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਪੈਸਾ ਕਿਸੇ ਦੀ ਜਾਨ ਨਹੀਂ ਬਚਾ ਸਕਦਾ ਪਰ ਖੂਨਦਾਨ ਕਈ ਜ਼ਿੰਦਗੀਆਂ ਬਚਾਉਂਦਾ ਹੈ। 

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਚਰਚਿਜ਼ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਇਸ ਨੇਕ ਕਾਰਜ ਲਈ ਕੀਤੇ ਯਤਨਾਂ ਅਤੇ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਖੂਨ ਦਨ ਕੈਂਪ ਦੀ ਮੇਜ਼ਬਾਨੀ ਕਰਨ ਅਤੇ ਪੂਰਾ ਸਹਿਯੋਗ ਦੇਣ ਲਈ ਬੀਲੀਵਰਸ ਈਸਟਰਨ ਚਰਚ ਦੇ ਫਾਦਰ ਅਭਿਸ਼ੇਕ ਸਹਾਏ, ਸਮੂਹ ਪਾਦਰੀਆਂ ਅਤੇ ਸਟਾਫ ਦੇ ਧੰਨਵਾਦ ਕੀਤਾ।