ਦੀਆ ਦੀ ਜ਼ਿੰਦਗੀ 'ਚ ਆਇਆ ਨਵਾਂ ਚੱਕਰ, ਕੀ ਉਹ ਇਸ 'ਚੋਂ ਨਿਕਲ ਸਕੇਗੀ?
5 Dariya News
ਚੰਡੀਗੜ੍ਹ 03-May-2023
ਸਾਂਝਾ ਸੁਫਨਾ ਦੀ ਕਹਾਣੀ ਵਿੱਚ ਦੀਆ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੇਕਿਨ ਇੱਕ ਨਵੀਂ ਮੁਸੀਬਤ ਜੋ ਉਸਦੀ ਇਸ ਰਾਹ ਵਿਚ ਆ ਖੜੀ ਹੋਈ ਹੈ, ਉਹ ਹੈ ਅਰਜ ਦੇ ਜਖਮੀ ਹੋਣ ਦੇ ਨਾਲ-ਨਾਲ ਕਿਡਨੈਪ ਹੋਣਾ।ਸ਼ੋਅ ਸਾਂਝਾ ਸੁਫ਼ਨਾ ਇੱਕ ਹੈਰਾਨ ਕਰਨ ਵਾਲੀ ਘਟਨਾ ਜਿਸ ਵਿੱਚ ਮਯੰਕ ਦੁਆਰਾ ਅਰਜ ਨੂੰ ਮਾਰਨ ਦੀ ਵੱਡੀ ਸਾਜਿਸ਼ ਰਚੀ ਜਾ ਰਹੀ ਹੈ ਜਿਸ ਵਿੱਚ ਕੋਈ ਘਰ ਦਾ ਮੈਂਬਰ ਵੀ ਸਾਥ ਦੇ ਰਿਹਾ ਹੈ।
ਦੀਆ ਤੇ ਪੂਰੇ ਪਰਿਵਾਰ ਨੂੰ ਅਰਜ ਦੇ ਕਿਡਨੈਪ ਹੋਣ ਦਾ ਸੱਚ ਪਤਾ ਲੱਗ ਗਿਆ ਹੈ ਤੇ ਦੀਆ ਆਪਣੇ ਪਤੀ ਅਰਜ ਨੂੰ ਬਚਾਉਣ ਲਈ ਉਹ ਪੁਲਿਸ ਦੀ ਸਹਾਇਤਾ ਲੈਂਦੀ ਹੈ। ਇਸ ਦੇ ਬਾਵਜੂਦ ਦੀਆ ਪ੍ਰੇਸ਼ਾਨੀ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਉਹ ਮਯੰਕ ਨੂੰ ਪੁਲਿਸ ਕੋਲ ਲੈ ਕੇ ਜਾਂਦੀ ਹੈ ਤੇ ਸੱਚ ਉਗਲਵਾਉਣ ਦੀ ਕੋਸ਼ਿਸ਼ ਕਰਦੀ ਹੈ।
ਸਬੂਤ ਲੱਭਣ ਲਈਦੀਆ ਹੁਣ ਦੀਆ ਕੀ ਕਦਮ ਚੁੱਕੇਗੀ ਜਾਂ ਕੀ ਦੀਆ, ਅਰਜ ਨੂੰ ਇਸ ਮੁਸੀਬਤ ਤੋਂ ਬਾਹਰ ਕੱਢ ਪਾਵੇਗੀ? ਇਹ ਦੇਖਣ ਲਈ ਕਿ ਦੀਆ ਨੂੰ ਕਿਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ,ਦੇਖੋ ਸਾਂਝਾ ਸੁਫਨਾ ਸ਼ਾਮ 7:00 ਵਜੇ ਸਿਰਫ ਜ਼ੀ ਪੰਜਾਬੀ ਤੇ।