5 Dariya News

ਬਲੈਕ ਪੈਂਥਰ ਐਂਟਰਟੇਨਮੈਂਟ ਅਤੇ ਡ੍ਰੀਮਪਿਕਚਰਜ਼ ਐਂਟਰਟੇਨਮੈਂਟ ਨੇ "ਮੇਰਾ ਬਾਬਾ ਨਾਨਕ" ਦਾ ਟ੍ਰੇਲਰ ਰਿਲੀਜ਼ ਕੀਤਾ - ਇਹ ਵਿਸ਼ਵਾਸ ਦੀ ਕਹਾਣੀ ਹੈ।

5 Dariya News

03-May-2023

ਬਲੈਕ ਪੈਂਥਰ ਐਂਟਰਟੇਨਮੈਂਟ ਅਤੇ ਡਰੀਮਪਿਕਚਰਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਫਿਲਮ ''ਮੇਰਾ ਬਾਬਾ ਨਾਨਕ'' ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਸਾਰੇ ਸਿੱਖ ਭਾਈਚਾਰੇ ਅਤੇ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਲਈ ਇਹ ਇੱਕ ਤੋਹਫ਼ਾ ਹੋਵੇਗਾ। ਇਸ ਫਿਲਮ ਰਾਹੀਂ ਗੁਰੂ ਨਾਨਕ ਦੇਵ ਜੀ ਦੀਆਂ ਅਸੀਸਾਂ ਅਤੇ ਉਪਦੇਸ਼ਾਂ ਦੀ ਪ੍ਰਾਪਤੀ ਹੋਵੇਗੀ।

ਫਿਲਮ ਦੇ ਟ੍ਰੇਲਰ ਨੇ ਫਿਲਮ ਦੇ ਪਿੱਛੇ ਦੇ ਫਲਸਫੇ ਦਾ ਖੁਲਾਸਾ ਕੀਤਾ ਜੋ ਕਿ ਇੱਕ ਵਿਸ਼ਵਾਸ ਹੈ। ਦਰਸ਼ਕਾਂ ਨੇ ਫਿਲਮ ਤੋਂ ਅੰਦਾਜ਼ਾ ਲਗਾਇਆ ਕਿ ਇਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਪ੍ਰਦਰਸ਼ਿਤ ਕਰੇਗੀ ਪਰ ਇਹ ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜਿਸ ਨੂੰ ਬਾਬਾ ਨਾਨਕ 'ਤੇ ਪੂਰਾ ਵਿਸ਼ਵਾਸ ਹੈ ਅਤੇ ਉਹ ਇਹ ਕਹਿ ਕੇ ਸਭ ਨੂੰ ਮਾਫ਼ ਕਰ ਦਿੰਦਾ ਹੈ ਕਿ ਬਾਬਾ ਨਾਨਕ ਆਪਣੇ ਆਪ ਸਭ ਸਹੀ ਕਰੇਗਾ। ਉਸ ਨੇ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ, ਧੋਖੇਬਾਜ਼ਾਂ ਦਾ ਸਾਹਮਣਾ ਕੀਤਾ ਪਰ ਉਹ ਬਾਬਾ ਨਾਨਕ 'ਤੇ ਵਿਸ਼ਵਾਸ ਨਾਲ ਅੱਗੇ ਵਧਣ ਵਿਚ ਕਦੇ ਅਸਫਲ ਨਹੀਂ ਹੋਇਆ ਅਤੇ ਬਾਬਾ ਨਾਨਕ ਵੀ ਆਪਣੇ ਬੱਚੇ ਨੂੰ ਹਰ ਮਾੜੀ ਸਥਿਤੀ ਤੋਂ ਬਚਾ ਕੇ ਰੱਖਦੇ ਹਨ।

ਟ੍ਰੇਲਰ ਨੂੰ ਲੋਕਾਂ ਤੋਂ ਵਧੀਆ ਟਿੱਪਣੀਆਂ ਦੇ ਨਾਲ ਬਹੁਤ ਪਿਆਰ ਮਿਲ ਰਿਹਾ ਹੈ ਅਤੇ ਅਸੀਂ ਵਿਸ਼ਵਾਸ ਦੀ ਅਜਿਹੀ ਦਿਲਚਸਪ ਕਹਾਣੀ ਨੂੰ ਸਾਹਮਣੇ ਲਿਆਉਣ ਲਈ ਫਿਲਮ ਦੇ ਨਿਰਮਾਤਾਵਾਂ ਨੂੰ ਵਧਾਈ ਦਿੰਦੇ ਹਾਂ।  ਇਹ ਜੀਵਨ ਭਰ ਦੀਆਂ ਸਿੱਖਿਆਵਾਂ ਨਾਲ ਭਰਪੂਰ ਮਨੋਰੰਜਕ ਤੇ ਪਰਿਵਾਰਕ ਡਰਾਮਾ ਫਿਲਮ ਹੈ। ਫਿਲਮ ਵਿੱਚ ਵਧੀਆ ਐਕਸ਼ਨ ਅਤੇ ਰੋਮਾਂਸ ਦਾ ਤੜਕਾ ਵੀ ਹੈ, ਜੋ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ।

ਸਟਾਰ ਕਾਸਟ 'ਚ ਅਮਨਮੀਤ ਸਿੰਘ, ਵਿਕਰਮਜੀਤ ਵਿਰਕ, ਹਰਸ਼ਜੋਤ ਕੌਰ, ਹਰਪ੍ਰੀਤ ਬੈਂਸ, ਕੁਲ ਸਿੱਧੂ, ਮਿੰਟੂ ਕਾਪਾ, ਮਹਾਬੀਰ ਭੁੱਲਰ, ਤਰਸੇਮ ਪਾਲ, ਮਲਕੀਤ ਰੌਣੀ, ਸੀਮਾ ਕੌਸ਼ਲ, ਅਨੀਤਾ ਮੀਤ, ਵਰਿੰਦਰ ਵਸ਼ਿਸ਼ਟ, ਰਣਦੀਪ ਭੰਗੂ, ਅੰਮ੍ਰਿਤਪਾਲ ਬਿੱਲਾ, ਜਸਬੀਰ ਗਿੱਲ, ਨਿਮਰਤ ਪਰਤਾਪ ਸਿੰਘ, ਗੁਰਸੇਵਕ ਮੰਡੇਰ, ਮਨਪ੍ਰੀਤ ਜਵੰਦਾ, ਧਨਵੰਤ ਸਿੰਘ ਅਤੇ ਦਿਲਨੂਰ ਏਂਜਲ ਸ਼ਾਮਲ ਹਨ। ਫਿਲਮ ਅਮਨਮੀਤ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਦਾ ਨਿਰਮਾਣ ਪਰਜੀਤ ਸਿੰਘ ਅਤੇ ਹਰਮਨਦੀਪ ਸਿੰਘ ਦੁਆਰਾ ਕੀਤਾ ਗਿਆ ਹੈ ਅਤੇ ਸਤਨਾਮ ਸਿੰਘ ਢਿੱਲੋਂ ਅਤੇ ਵਿਕਰਮਜੀਤ ਵਿਰਕ ਦੁਆਰਾ ਸਹਿ-ਨਿਰਮਤ ਹੈ।

ਗੀਤਕਾਰ ਵਿੱਚ ਅਮਰਦੀਪ ਸਿੰਘ ਗਿੱਲ, ਦੀਪ ਅਟਵਾਲ, ਅਮਰ ਜਲਾਲ ਸ਼ਾਮਲ ਹਨ। ਬੈਕਗਰਾਉਂਡ ਸਕੋਰ ਜੈਦੇਵ ਕੁਮਾਰ ਦੁਆਰਾ ਦਿੱਤਾ ਗਿਆ ਹੈ ਅਤੇ ਸੰਗੀਤ ਮਨਪਾਲ ਸਿੰਘ, ਜਸਕੀਰਤ ਸਿੰਘ ਅਤੇ ਭਾਈ ਮੰਨਾ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਦੀ ਐਡਿਟਿੰਗ ਹਾਰਦਿਕ ਸਿੰਘ ਰੀਨ ਨੇ ਕੀਤੀ ਹੈ।  

ਫਿਲਮ 'ਮੇਰਾ ਬਾਬਾ ਨਾਨਕ' ਬਲੈਕ ਪੈਂਥਰ ਐਂਟਰਟੇਨਮੈਂਟ, ਡ੍ਰੀਮਪਿਕਚਰਜ਼ ਐਂਟਰਟੇਨਮੈਂਟ, ਵਿਕਰਮਜੀਤ ਵਿਰਕ ਫਿਲਮਜ਼ ਦੇ ਬੈਨਰ ਹੇਠ 19 ਮਈ 2023 ਨੂੰ ਰਿਲੀਜ਼ ਹੋ ਰਹੀ ਹੈ।

ਇਹ ਵੀ ਪੜ੍ਹੋ: ਡਰੀਮਪਿਕਚਰਜ਼ ਐਂਟਰਟੇਨਮੈਂਟ ਲੈ ਕੇ ਆ ਰਿਹਾ ਹੈ "ਮੇਰਾ ਬਾਬਾ ਨਾਨਕ" - ਆਉਣ ਵਾਲੀ ਵਿਸਾਖੀ 'ਤੇ ਇੱਕ ਵਿਸ਼ਵਾਸ ਦੀ ਕਹਾਣੀ।