ਕੀ ਗੀਤ ਸਰਜਰੀ ਹੋਣ ਤੋਂ ਬਾਅਦ ਮੁਕਾਬਲੇ ਵਿੱਚ ਹਿੱਸਾ ਲੈ ਪਾਵੇਗੀ?
5 Dariya News
ਚੰਡੀਗੜ੍ਹ 02-May-2023
ਅਸੀਂ ਦੇਖਿਆ ਕਿ ਗੀਤ ਦੇ ਜਖ਼ਮੀ ਹੋਣ ਪਿੱਛੇ ਸਭ ਤੋਂ ਵੱਡਾ ਹੱਥ ਭੈਰਵੀ ਦਾ ਸੀ ਤੇ ਉਸਦੇ ਨਾਲ ਸਿਮੌਨ ਵੀ ਆਪਣਾ ਪੂਰਾ ਸਮਰਥਨ ਕਰ ਰਹੀ ਹੈ। ਸਿਮੌਨ, ਗੀਤ ਦੇ ਨਾਲ-ਨਾਲ ਉਸਦੇ ਪਿਤਾ ਸੁਰਜੀਤ ਦੇ ਖ਼ਿਲਾਫ਼ ਵੀ ਯੋਜਨਾ ਬਣਾਉਂਦੀ ਹੈ। ਸ਼ੋਅ "ਗੀਤ ਢੋਲੀ" ਦੇ ਹੈਰਾਨੀਜਨਕ ਮੋੜ ਨੇ ਦਰਸ਼ਕਾਂ ਦਾ ਪੂਰਾ ਧਿਆਨ ਆਪਣੇ ਵੱਲ ਕਰ ਦਿੱਤਾ ਹੈ ਜਿੱਥੇ ਸਿਮੌਨ ਅਤੇ ਭੈਰਵੀ, ਨੇ ਢੋਲ ਪ੍ਰਤੀਯੋਗਿਤਾ ਦੇ ਦੌਰਾਨ ਗੀਤ ਨੂੰ ਜ਼ਖਮੀ ਕਰ ਦਿੱਤਾ ਸੀ।
ਸਿਮੌਨ ਤੇ ਭੈਰਵੀ ਨਹੀਂ ਚਾਉਂਦੀਆਂ ਕਿ ਗੀਤ ਦਾ ਕੋਈ ਵੀ ਸਾਥ ਦੇਵੇ, ਇਸ ਲਈ ਉਹ ਉਸਦੇ ਪਿਤਾ ਸੁਰਜੀਤ ਢੋਲੀ ਦਾ ਹੱਥ ਤੋੜਨ ਦੀ ਯੋਜਨਾ ਬਣਾਉਂਦੀਆਂ ਹਨ। ਅੱਜ ਅਸੀਂ ਦੇਖਾਂਗੇ ਕਿ ਤਾਨੀਆ, ਗੀਤ ਦਾ ਦਰਦ ਨਾ ਬਰਦਾਸ਼ਤ ਕਰਦਿਆਂ ਪੂਰੇ ਮਹਿਰਾ ਪਰਿਵਾਰ ਨੂੰ ਗੀਤ ਦੀ ਸਰਜਰੀ ਕਰਵਾਉਣ ਲਈ ਕਹਿੰਦੀ ਹੈ।
ਕੀ ਭੈਰਵੀ ਅਤੇ ਸਿਮੌਨ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਈਆਂ ਨੇ? ਕੀ ਗੀਤ ਦੀ ਸਰਜਰੀ ਹੋਣ ਤੋਂ ਬਾਅਦ ਉਹ ਮੁਕਾਬਲੇ ਵਿੱਚ ਹਿੱਸਾ ਲੈ ਪਾਵੇਗੀ? ਦੇਖੋ ਰਾਤ 8 ਵਜੇ ਗੀਤ ਢੋਲੀ ਦਾ ਨਾਟਕੀ ਐਪੀਸੋਡ ਸਿਰਫ ਜ਼ੀ ਪੰਜਾਬੀ 'ਤੇ।