5 Dariya News

ਕੀ ਗੀਤ ਜਖ਼ਮੀ ਹੋਣ ਦੇ ਬਾਵਜੂਦ ਵੀ ਮੁਕਾਬਲੇ ਵਿੱਚ ਹਿੱਸਾ ਲੈ ਪਾਵੇਗੀ?

5 Dariya News

ਚੰਡੀਗੜ੍ਹ 26-Apr-2023

ਪਿਛਲੇ ਐਪੀਸੋਡ ਦੌਰਾਨ ਅਸੀਂ ਦੇਖਿਆ ਸਾਰਾ ਮਹਿਰਾ ਪਰਿਵਾਰ ਗੀਤ ਦੇ ਢੋਲ ਮੁਕਾਬਲੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਉੱਤੇ ਖੁਸ਼ ਹਨ ਪਰ ਕਿਸੇ ਨੂੰ ਵੀ ਨਹੀਂ ਪਤਾ ਕਿ ਭੈਰਵੀ ਤੇ ਸਿਮੌਨ ਗੀਤ ਦੇ ਖਿਲਾਫ ਸਾਜਿਸ਼ਾਂ ਰਚ ਰਹੀਆਂ ਹਨ।ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਗੀਤ ਢੋਲ ਮੁਕਬਾਲੇ ਦੇ ਪਹਿਲੇ ਰਾਊਂਡ ਵਿੱਚ ਹੀ ਭੈਰਵੀ ਤੇ ਸਿਮੌਨ ਨੇ ਆਪਣੀ ਚਾਲ ਚੱਲ ਗੀਤ ਨੂੰ ਜਖ਼ਮੀ ਕਰ ਦਿੱਤਾ ਹੈ ਤੇ ਉਹ ਸੁਣਨ ਦੀ ਸ਼ਕਤੀ ਖ਼ਤਮ ਹੋ ਚੁੱਕੀ ਹੈ। 

ਸੁਰਜੀਤ ਢੋਲੀ ਗੀਤ ਨੂੰ ਸਿਖਲਾਈ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਗੀਤ ਅਜਿਹਾ ਕਰਨ ਵਿੱਚ ਅਸਫਲ ਰਹਿੰਦੀ ਹੈ। ਮਲਹਾਰ ਗੀਤ ਦੀ ਇਸ ਮੁਸ਼ਕਿਲ ਘੜੀ ਵਿੱਚ ਪੂਰਾ ਸਾਥ ਦਿੰਦਾ ਹੈ ਤੇ ਅਗਲੇ ਰਾਊਂਡ ਵਿੱਚ ਗੀਤ ਨੂੰ ਭਾਗ ਦਿਵਾਉਣ ਲਈ ਉਹ ਗੁਜ਼ਾਰਿਸ਼ ਕਰਦਾ ਹੈ।ਕੀ ਗੀਤ ਜਖ਼ਮੀ ਹੋਣ ਦੇ ਬਾਵਜੂਦ ਵੀ ਇਸ ਢੋਲ ਮੁਕਾਬਲੇ ਵਿੱਚ ਭਾਗ ਲੈ ਪਵੇਗੀ ਜਾਂ ਇਹ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਤੋਂ ਪਹਿਲਾ ਹੀ ਹਾਰ ਜਾਵੇਗੀ? 

ਕੀ ਮਲਹਾਰ, ਗੀਤ ਦੇ ਭਾਗ ਲੈਣ ਲਈ ਮੇਜ਼ਬਾਨ ਨੂੰ ਰਾਜੀ ਕਰ ਪਾਵੇਗਾ? ਇਸ ਲਈ ਜਾਨਣ ਲਈ ਕਿ ਗੀਤ ਢੋਲੀ ਦੀ ਕਹਾਣੀ ਵਿੱਚ ਕੀ ਹੋ ਰਿਹਾ ਹੈ, ਦੇਖਦੇ ਰਹੋ ਗੀਤ-ਢੋਲੀ ਦਾ ਦਿਲਚਸਪ ਐਪੀਸੋਡ ਅੱਜ ਰਾਤ 8 ਵਜੇ ਸਿਰਫ਼ ਜ਼ੀ ਪੰਜਾਬੀ ਤੇ।