5 Dariya News

ਪ੍ਰਭ ਆਸਰਾ ਦਾ ਸਪੈਸ਼ਲ ਬੱਚਾ ਕਮਲਪ੍ਰੀਤ ਸਿੰਘ ਬਣਿਆ ਮੈਨ ਆਫ ਦੀ ਮੈਚ

5 Dariya News

ਕੁਰਾਲੀ 25-Apr-2023

ਸ਼ਹਿਰ ਦੀ ਹੱਦ ਵਿਚ ਪੈਂਦੇ ਪਿੰਡ ਪਡਿਆਲਾ ਵਿਚ ਨਿਆਸਰੇ ਅਤੇ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ' ਪ੍ਰਭ ਆਸਰਾ ' ਸੰਸਥਾਂ ਦਾ ਸਪੈਸ਼ਲ ਬੱਚਾ (ਕਮਲਪ੍ਰੀਤ ਸਿੰਘ) ਨੇ The Punjab Deaf & Dumb Sports Associations , Patiala ਵੱਲੋ ਕਰਵਾਈ ਗਈ 2nd Punjab Deaf Tenins T-10 Cricket Championship ਵਿੱਚ Man of The Match ਚੁਣਿਆ ਗਿਆ ।

ਇਸ ਸੰਬੰਧੀ ਗੱਲ-ਬਾਤ ਕਰਦਿਆਂ ਸੰਸਥਾਂ ਦੇ ਮੁੱਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ 22 ਤੇ 23 ਅਪ੍ਰੈਲ ਨੂੰ "ਥਾਪਰ ਯੂਨੀਵਰਸਿਟੀ ਪਟਿਆਲਾ" ਵਿਖੇ The Punjab Deaf & Dumb Sports Associations, Patiala  ਵੱਲੋ ਕਰਵਾਈ ਗਈ 2nd Punjab Deaf Tenins T-10 Cricket Championship ਵਿੱਚ ਪੰਜਾਬ ਦੇ ਹੋਰ ਵੀ ਬਹੁਤ ਸਪੈਸ਼ਲ ਬੱਚਿਆਂ ਨੇ ਭਾਗ ਲਿਆ ਸੀ ।ਜਿਹਨਾਂ ਵਿਚੋਂ ਕਮਲਪ੍ਰੀਤ ਸਿੰਘ ਆਪਣੀ ਟੀਮ ਵਿੱਚੋ Man of The Match ਚੁਣਿਆ ਗਿਆ।

ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਵੱਲੋਂ ਕਮਲਪ੍ਰੀਤ ਸਿੰਘ ਦਾ ਸੰਸਥਾ ਪਹੁੰਚਣ ਤੇ ਸਵਾਗਤ ਕੀਤਾ ਗਿਆ ਤੇ ਉਹਨਾਂ ਦੱਸਿਆ ਪਹਿਲਾਂ ਵੀ ਕਮਲਪ੍ਰੀਤ ਸਿੰਘ ਸਭਿਆਚਾਰਕ ਅਤੇ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਸੋਨੇ ਤੇ ਚਾਂਦੀ ਦੇ ਤਗਮੇ ਜਿੱਤ ਚੁਕਾ ਹੈ । ਉਹਨਾਂ ਦੱਸਿਆ ਸੰਸਥਾਂ ਵਿਚ ਰਹਿ ਰਹੇ ਹੋਰਨਾਂ ਬੱਚਿਆਂ ਦੇ ਪੁਨਰਵਾਸ ਲਈ ਖੇਡਾਂ, ਪੜ੍ਹਾਈ, ਸਲਾਈ-ਕਢਾਈ ਆਦਿ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਉਹਨਾਂ ਦੱਸਿਆ ਜਿਥੇ ਅਜਿਹੇ ਮੌਕੇ ਮਿਲਣ ਤੇ ਇਹਨਾਂ ਬੱਚਿਆਂ ਦਾ  ਮਨੋਬਲ ਵੱਧਦਾ ਹੈ ਉਥੇ ਹੀ ਇਹਨਾਂ ਦਾ, ਮਾਨਸਿਕ ਅਤੇ ਸਰੀਰਕ ਵਿਕਾਸ ਵੀ ਹੁੰਦਾ ਹੈ।